ਦੇਸੀ ਨਸਲ ਦੀ ਗਾਂ ਦੀ ਸੰਭਾਲ ਲਈ ਸਰਕਾਰ ਨੇ ਚੁੱਕੇ ਕਦਮ

June 26 2019

ਗੋਕੁਲ ਮਿਸ਼ਨ ਤਹਿਤ ਸਰਕਾਰ ਨੇ ਦੇਸੀ ਨਸਲ ਦੀ ਗਊ ਦੀ ਸੰਭਾਲ ਲਈ ਸਰਕਾਰ ਨੇ ਕਈ ਕਦਮ ਚੁੱਕੇ ਹਨ। ਅਗਲੇ ਪੰਜ ਸਾਲਾਂ ਚ ਸਥਾਨਕ ਨਸਲਾਂ ਵੀ ਵਿਦੇਸ਼ੀ ਵਰਗੀਆਂ ਹੋਣਗੀਆਂ। ਕੇਂਦਰੀ ਪਸ਼ੂਪਾਲਣ ਮੰਤਰੀ ਗਿਰੀਰਾਜ ਸਿੰਘ ਨੇ ਇਹ ਜਾਣਕਾਰੀ ਦਿੱਤੀ ਹੈ।

ਪ੍ਰਸ਼ਨਕਾਲ ਦੌਰਾਨ ਰਵਿੰਦਰ ਸ਼ਿਆਮ ਸ਼ੁਕਲ (ਰਵੀ ਕਿਸ਼ਨ) ਦੇ ਸਵਾਲਾਂ ਦਾ ਜਵਾਬ ਦਿੰਦਿਆਂ ਗਿਰੀਰਾਜ ਸਿੰਘ ਨੇ ਕਿਹਾ ਕਿ ਗਊਆਂ ਦੀ ਉਤਪਾਦਕਤਾ ਵਧਾਉਣ ਲਈ ਕਦਮ ਚੁੱਕੇ ਜਾ ਰਹੇ ਹਨ। ਕੇਂਦਰੀ ਮੰਤਰੀ ਨੇ ਕਿਹਾ ਕਿ ਪਸ਼ੂਪਾਲਣ ਖੇਤੀ ਤੋਂ ਵੱਧ ਲਾਭਕਾਰੀ ਹੈ। ਉਨ੍ਹਾਂ ਕਿਹਾ ਕਿ ਵੰਸ਼ ਜਾਂਚ ਪ੍ਰੋਗਰਾਮ ਤੇ ਦੇਸੀ ਨਸਲ ਦੇ ਉੱਚ ਜੈਨੇਟਿਕ ਮੈਰਿਟ ਸੰਡੇ ਦੀ ਪੈਦਾਇਸ਼ ਲਈ ਨਸਲ ਦੀ ਚੋਣ ਪ੍ਰੋਗਰਾਮ, ਭਰੂਣ ਤਬਦੀਲੀ ਤਕਨੀਕ ਤੇ ਇਨ-ਵਿਟਰੋ ਫਰਟੀਲਾਈਜੇਸ਼ਨ ਲੈਬ ਸ਼ੁਰੂ ਕੀਤੇ ਜਾ ਰਹੇ ਹਨ। ਵੱਛੇ ਦੀ ਥਾਂ ਵੱਛੀ ਦੇ ਜਨਮ ਲਈ ਵੀ ਸਹੂਲਤ ਵਿਕਸਤ ਕੀਤੀ ਜਾ ਰਹੀ ਹੈ।

ਸਰਕਾਰ ਨੇ ਫ਼ਸਲ ਬੀਮਾ ਤੇ ਸੂਬਿਆਂ ਤੋਂ ਰਾਏ ਮੰਗੀ

ਲੋਕ ਸਭਾ ਚ ਪ੍ਰਸ਼ਨ ਕਾਲ ਦੌਰਾਨ ਖੇਤੀ ਰਾਜ ਮੰਤਰੀ ਪੁਰਸ਼ੋਤਮ ਰੂਪਾਲਾ ਨੇ ਕਿਹਾ ਕਿ ਮੰਤਰਾਲੇ ਨੇ ਸਾਰੇ ਸੂਬਿਆਂ ਨੂੰ ਪੱਤਰ ਭੇਜ ਕੇ ਇਸ ਗੱਲ ਤੇ ਰਾਏ ਮੰਗੀ ਹੈ ਕਿ ਕੀ ਕਿਸਾਨਾਂ ਲਈ ਫ਼ਸਲ ਬੀਮਾ ਨੂੰ ਸਵੈਇੱਛਤ/ਬਦਲ ਬਣਾਇਆ ਜਾ ਸਕਦਾ ਹੈ। ਵਰਤਮਾਨ ਚ ਇਹ ਯੋਜਨਾ ਕੁਦਰਤ ਚ ਜ਼ਰੂਰੀ ਹੈ।

ਖੇਤੀ ਰਾਜ ਮੰਤਰੀ ਨੇ ਕਿਹਾ ਕਿ ਕੁਝ ਸੂਬਾ ਸਰਕਾਰਾਂ ਤੇ ਕਿਸਾਨ ਜਥੇਬੰਦੀਆਂ ਨੇ ਖੇਤੀ ਮੰਤਰਾਲੇ ਨਾਲ ਯੋਜਨਾ ਨੂੰ ਸਵੈ ਇੱਛੁਕ ਬਣਾਉਣ ਦੀ ਮੰਗ ਕੀਤੀ ਸੀ। ਲਿਖਤੀ ਉੱਤਰ ਚ ਸਰਕਾਰ ਨੇ ਕਿਹਾ ਕਿ ਇਸ ਯੋਜਨਾ ਨੂੰ ਉਨ੍ਹਾਂ ਕਿਸਾਨਾਂ ਲਈ ਜ਼ਰੂਰੀ ਕੀਤਾ ਗਿਆ ਹੈ ਜਿਨ੍ਹਾਂ ਨੇ ਕਰਜ਼ ਲਿਆ ਹੈ ਤੇ ਜਿਨ੍ਹਾਂ ਨੇ ਕਰਜ਼ ਨਹੀਂ ਲਿਆ ਉਨ੍ਹਾਂ ਲਈ ਸਵੈ ਇੱਛਾ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਜਾਗਰਣ