ਡੇਅਰੀ ਫਾਰਮਰਾਂ ਨੇ ਵੀ ਵਧਾਈਆਂ ਦੁੱਧ ਦੀਆਂ ਕੀਮਤਾਂ, 3 ਰੁਪਏ ਪ੍ਰਤੀ ਕਿੱਲੋ ਕੀਤਾ ਵਾਧਾ

November 29 2019

ਲੁਧਿਆਣਾ ਚ ਡੇਅਰੀ ਫਾਰਮਰਾਂ ਵੱਲੋਂ ਅੱਜ ਇਕ ਪ੍ਰੈੱਸ ਕਾਨਫ਼ਰੰਸ ਕਰਕੇ ਦੁੱਧ ਦੀਆਂ ਕੀਮਤਾਂ ਦੇ ਵਿਚ ਇਜ਼ਾਫਾ ਕਰ ਦਿੱਤਾ ਗਿਆ ਹੈ। 3 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਇਹ ਇਜ਼ਾਫਾ ਕੀਤਾ ਗਿਆ, ਜੋ ਪਹਿਲੀ ਦਸੰਬਰ ਤੋਂ ਪੂਰੇ ਪੰਜਾਬ ਚ ਲਾਗੂ ਹੋ ਜਾਵੇਗਾ। ਡੇਅਰੀ ਐਸੋਸੀਏਸ਼ਨ ਦੇ ਪ੍ਰਧਾਨ ਨੇ ਇਹ ਵੀ ਕਿਹਾ ਕਿ ਆਉਂਦੇ ਦਿਨਾਂ ਚ ਕੀਮਤਾਂ ਵਿਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ। ਇਸ ਸਬੰਧੀ ਹੈਬੋਵਾਲ ਡੇਅਰੀ ਕੰਪਲੈਕਸ ਦੇ ਚੇਅਰਮੈਨ ਪਰਮਜੀਤ ਸਿੰਘ ਨੇ ਦੱਸਿਆ ਕਿ ਦੁੱਧ ਦੀਆਂ ਕੀਮਤਾਂ ਦੇ ਵਿਚ ਲਗਾਤਾਰ ਹੋ ਰਹੀ ਮਹਿੰਗਾਈ ਕਾਰਨ ਇਜ਼ਾਫਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਲਗਾਤਾਰ ਵੱਧ ਰਹੀ ਤੂੜੀ ਦੀਆਂ ਕੀਮਤਾਂ ਅਤੇ ਫੀਡ ਵਿਚ ਕੋਈ ਵੀ ਸਬਸਿਡੀ ਨਾ ਮਿਲਣ ਕਾਰਨ ਡੇਅਰੀ ਫਾਰਮਰਾਂ ਵੱਲੋਂ ਇਹ ਫ਼ੈਸਲਾ ਲਿਆ ਗਿਆ ਹੈ ਕਿ 3 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਇਜ਼ਾਫਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਅਜਿਹੇ ਹਾਲਾਤ ਰਹੇ ਫਿਰ ਡੇਅਰੀ ਫਾਰਮਿੰਗ ਦਾ ਕੰਮ ਹੀ ਬੰਦ ਕਰਨਾ ਪਵੇਗਾ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਅਜੀਤ