ਜੇ ਰਸੋਈ ਵਿਚ ਪਿਆਜ਼ ਵੇਖਣਾ ਹੈ ਤਾਂ ਅਪਣਾਓ ਇਹ ਤਰੀਕਾ, ਹੋਵੇਗਾ ਵੱਡਾ ਫ਼ਾਇਦਾ!

December 09 2019

ਸਬਜ਼ੀਆਂ ਦੀਆਂ ਵਧਦੀਆਂ ਕੀਮਤਾਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਸੇ ਸਮੇਂ ਮੰਡੀ ਵਿਚ ਪਿਆਜ਼ ਦੀ ਕੀਮਤ 80 ਤੋਂ 100 ਰੁਪਏ ਕਿੱਲੋ ਦੇ ਦਰਮਿਆਨ ਹੈ। ਇਸ ਦੀ ਵਰਤੋਂ ਆਮ ਪਰਿਵਾਰਾਂ ਦੀ ਪਹੁੰਚ ਤੋਂ ਦੂਰ ਹੋ ਰਹੀ ਹੈ। ਪੰਜਾਬ ਚ ਪਿਆਜ਼ ਦੀ ਸਫਲ ਖੇਤੀ ਕੀਤੀ ਜਾ ਸਕਦੀ ਹੈ।

ਇਸ ਦੀ ਖੇਤੀ ਨਾਲ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਚ ਸਹਾਇਤਾ ਮਿਲ ਸਕਦੀ ਹੈ ਪਰ ਪੰਜਾਬ ਦੇ ਕਿਸਾਨਾਂ ਵੱਲੋਂ ਪਿਆਜ਼ ਦੀ ਖੇਤੀ ਵੱਲ ਘੱਟ ਉਤਸ਼ਾਹ ਵਿਖਾਇਆ ਜਾ ਰਿਹਾ ਹੈ। ਪੰਜਾਬੀ ਕਿਸਾਨ ਆਲੂਆਂ ਦੀ ਕਾਸ਼ਤ ਚ ਵਧੇਰੇ ਰੁਚੀ ਰੱਖਦੇ ਹਨ। ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਆਲੂਆਂ ਦੇ ਮੁਕਾਬਲੇ ਪਿਆਜ਼ ਦੀ ਕਾਸ਼ਤ ਸੌਖੀ ਤੇ ਘੱਟ ਖ਼ਰਚੇ ਵਾਲੀ ਹੈ ਪਰ ਝਾੜ ਆਲੂਆਂ ਦੇ ਬਰਾਬਰ ਹੈ।

ਇਹ ਵੀ ਸੱਚ ਹੈ ਕਿ ਪਿਆਜ਼ ਦੀਆਂ ਕੀਮਤਾਂ ਆਲੂਆਂ ਦੇ ਮੁਕਾਬਲੇ ਸਥਾਈ ਰਹਿੰਦੀਆਂ ਹਨ। ਪਿਆਜ਼ ਦੀ ਖੇਤੀ ਪ੍ਰਤੀ ਘੱਟ ਉਤਸਾਹ ਦਾ ਇਕ ਕਾਰਨ ਇਹ ਹੈ ਕਈ ਕਿਸਾਨ ਇਸ ਨੂੰ ਹਲਕਾ ਕੰਮ ਆਖਦੇ ਹਨ। ਇਸ ਸੋਚ ਨੂੰ ਬਦਲਣ ਦੀ ਲੋੜ ਹੈ ਤਾਂ ਜੋ ਪਿਆਜ਼ ਦੀ ਖੇਤੀ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਤੇ ਆਮਦਨ ਵਧਾਈ ਜਾ ਸਕੇ।

ਪੰਜਾਬ ਵਿਚ ਪਿਆਜ਼ ਦੀ ਖੇਤੀ ਕਰੀਬ 9 ਹਜ਼ਾਰ ਹੈਕਟੇਅਰ ਰਕਬੇ ਚ ਕੀਤੀ ਜਾਂਦੀ ਹੈ। ਇਸ ਰਕਬੇ ਨੂੰ ਵਧਾਉਣ ਦੀ ਲੋੜ ਹੈ ਕਿਉਂਕਿ ਆਲੂਆਂ ਵਾਂਗ ਇਸ ਦੀਆਂ ਵੀ ਸਾਲ ਚ ਦੋ ਫ਼ਸਲਾਂ ਲਈਆਂ ਜਾ ਸਕਦੀਆਂ ਹਨ, ਪਹਿਲੀ ਫ਼ਸਲ ਲਈ ਪਨੀਰੀ ਪੁਟ ਕੇ ਲਗਾਉਣ ਦਾ ਸਮਾਂ ਅਗਸਤ ਦਾ ਪਹਿਲਾ ਅੱਧ ਹੈ ਜਦਕਿ ਦੂਜੀ ਫ਼ਸਲ ਦੀ ਪਨੀਰੀ ਖੇਤ ਵਿਚ ਜਨਵਰੀ ਮਹੀਨੇ ਦੌਰਾਨ ਲਗਾਈ ਜਾਂਦੀ ਹੈ।

ਇਹ ਫ਼ਸਲ ਲਗਪਗ ਚਾਰ ਮਹੀਨਿਆਂ ਚ ਪੁਟਾਈ ਲਈ ਤਿਆਰ ਹੋ ਜਾਂਦੀ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਰੋਜ਼ਾਨਾ ਸਪੋਕਸਮੈਨ