ਛੋਲੀਏ ਨੇ ਚਮਕਾਈ ਕਿਸਾਨਾਂ ਦੀ ਕਿਸਮਤ

April 01 2019

ਮਾਲਵਾ ਪੱਟੀ ਦੇ ਕਿਸਾਨਾਂ ਨੂੰ ਇਸ ਵਾਰ ਛੋਲੀਆ ਚੋਖੀ ਕਮਾਈ ਕਰਵਾ ਰਿਹਾ ਹੈ। ਛੋਲੀਏ ਨੇ ਮੋਗਾ, ਬਰਨਾਲਾ, ਮਾਨਸਾ, ਬਠਿੰਡਾ, ਫਰੀਦਕੋਟ ਤੇ ਫ਼ਾਜ਼ਿਲਕਾ ਦੇ ਸੈਂਕੜੇ ਕਿਸਾਨਾਂ ਨੇ ਵਾਰੇ ਨਿਆਰੇ ਕਰ ਦਿੱਤੇ ਹਨ। ਹਰੇ ਚਣਿਆਂ ਦੀ ਸਬਜ਼ੀ ਬਣਾਈ ਜਾਂਦੀ ਹੈ ਅਤੇ ਖੁਰਾਕੀ ਤੱਤਾਂ ਨਾਲ ਭਰਪੂਰ ਹੋਣ ਕਾਰਨ ਗਰਮੀਆਂ ਦੀ ਸ਼ੁਰੂਆਤ ਵਿੱਚ ਇਸ ਦੀ ਖਾਸੀ ਮੰਗ ਰਹਿੰਦੀ ਹੈ।

ਛੋਲੀਆ ਘੱਟ ਲਾਗਤ ਵਾਲੀ ਫ਼ਸਲ ਹੈ। ਛੋਲੀਏ ਦੀ ਸਭ ਤੋਂ ਖ਼ਾਸ ਗੱਲ ਹੈ ਕਿ ਇਹ ਨਾ ਸਿਰਫ ਮੌਸਮ ਦੀ ਮਾਰ ਝੱਲ ਸਕਦਾ ਹੈ ਬਲਕਿ ਇਸ ਤੇ ਖਾਦ, ਰੇਹ ਤੇ ਸਿੰਜਾਈ ਦੀ ਲੋੜ ਵੀ ਘੱਟ ਹੀ ਪੈਂਦੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਛੋਲੀਏ ਤੋਂ ਉਹ ਇੱਕ ਏਕੜ ਚੋਂ ਤਕਰੀਬਨ 70,000 ਰੁਪਏ ਕਮਾ ਰਹੇ ਹਨ। ਉਸ ਨੇ ਛੋਲੀਏ ਨੂੰ ਸੱਤ ਰੁਪਏ ਫ਼ੀ ਕਿੱਲੋ ਦੇ ਹਿਸਾਬ ਨਾਲ ਵੇਚ ਰਿਹਾ ਹੈ। ਇੱਕ ਏਕੜ ਚੋਂ 100 ਕੁਇੰਟਲ ਦਾ ਝਾੜ ਲੈ ਰਹੇ ਹਨ।

ਖ਼ਾਸ ਗੱਲ ਇਹ ਕਿ ਛੋਲੀਏ ਨੂੰ ਮੰਡੀ ਵਿੱਚ ਲਿਜਾਣ ਦੀ ਥਾਂ ਕਿਸਾਨ ਖੜ੍ਹੀ ਫ਼ਸਲ ਦਾ ਹੀ ਸੌਦਾ ਕਰ ਰਹੇ ਹਨ ਤੇ ਵਪਾਰੀ ਆਪਣੇ ਖਰਚੇ ਤੇ ਫ਼ਸਲ ਵੱਢ ਕੇ ਲਿਜਾਂਦਾ ਹੈ। ਕਈ ਕਿਸਾਨ ਆਪਣੇ ਖ਼ਰਚੇ ਤੇ ਛੋਲੀਆ ਵੱਢ ਕੇ ਮੰਡੀ ਵਿੱਚ ਵੇਚਦੇ ਹਨ। ਕੋਟਕਪੂਰਾ ਦੇ ਕਿਸਾਨ ਦਾ ਕਹਿਣਾ ਹੈ ਕਿ ਉਸ ਨੇ 10 ਰੁਪਏ ਫ਼ੀ ਕਿੱਲੋ ਦੇ ਹਿਸਾਬ ਨਾਲ ਵੇਚੀਆਂ ਤੇ ਇੱਕ ਲੱਖ ਰੁਪਏ ਦੀ ਕਮਾਈ ਕੀਤੀ।

ਖੇਤੀ ਅਫ਼ਸਰ ਡਾ. ਮਨਜੀਤ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਵਿੱਚ 3,000 ਹੈਕਟੇਅਰ ਰਕਬੇ ਵਿੱਚ ਛੋਲੀਆ ਬੀਜਿਆ ਗਿਆ ਹੈ, ਜਿਸ ਵਿੱਚੋਂ 500 ਹੈਕਟੇਅਰ ਮਾਨਸਾ ਜ਼ਿਲ੍ਹੇ ਵਿੱਚ ਹੀ ਬੀਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਕਿਸਾਨਾਂ ਦਾ ਛੋਲੀਏ ਵੱਲ ਵਧਦਾ ਝੁਕਾਅ ਦੇਖ ਸਰਕਾਰ ਛੋਲਿਆਂ ਦੀਆਂ ਫ਼ਸਲਾਂ ਨੂੰ ਵਧੇਰੇ ਉਤਸ਼ਾਹਿਤ ਕਰਨ ਲਈ ਸਬਸਿਡੀਜ਼ ਦੇਣ ਦੀ ਯੋਜਨਾ ਵੀ ਬਣਾਏਗੀ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਏ.ਬੀ.ਪੀ. ਸਾਂਝਾ