ਕੱਲ੍ਹ ਸੂਬੇ ਚ ਚੱਲੇਗੀ ਮਿੱਟੀ ਭਰੀ ਹਨੇਰੀ, ਵਰ੍ਹਣਗੇ ਬੱਦਲ

June 28 2019

ਪੰਜਾਬ ਚ ਕੱਲ੍ਹ ਤੋਂ ਮੌਸਮ ਬਦਲ ਜਾਵੇਗਾ। ਸੂਬੇ ਦੇ ਕਈ ਜ਼ਿਲਿ੍ਆਂ ਚ ਮਿੱਟੀ ਭਰੀ ਹਨੇਰੀ ਚ ਬੱਦਲ ਵਰ੍ਹਣਗੇ। ਮੌਸਮ ਵਿਭਾਗ ਚੰਡੀਗੜ੍ਹ ਮੁਤਾਬਕ, 29 ਜੂਨ ਤੋਂ ਪੰਜਾਬ ਚ ਪ੍ਰੀ-ਮੌਨਸੂਨ ਦਸਤਕ ਦੇ ਦੇਵੇਗਾ ਜਿਸ ਨਾਲ ਅੰਮਿ੍ਤਸਰ, ਬਠਿੰਡਾ, ਜਲੰਧਰ, ਕਪੂਰਥਲਾ, ਫਿਰੋਜ਼ਪੁਰ ਤੇ ਸ੍ਰੀ ਅਨੰਦਪੁਰ ਸਾਹਿਬ ਚ 3 ਜੁਲਾਈ ਤਕ ਰੁਕ-ਰੁਕ ਕੇ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਹਾਲਾਂਕਿ ਲੁਧਿਆਣਾ ਅਤੇ ਪਟਿਆਲਾ ਚ ਇਕ ਤੇ ਦੋ ਜੁਲਾਈ ਨੂੰ ਹਲਕੀ ਬਾਰਿਸ਼ ਦੀ ਸੰਭਾਵਨਾ ਹੈ। 

ਉੱਧਰ ਵੀਰਵਾਰ ਨੂੰ ਵੀ ਸੂਬੇ ਚ ਤਿੱਖੀ ਧੁੱਪ ਰਹੀ। ਅੰਮਿ੍ਤਸਰ ਚ ਵੱਧ ਤੋਂ ਵੱਧ ਤਾਪਮਾਨ 41.0 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 25 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਫਿਰੋਜ਼ਪੁਰ ਚ ਵੱਧ ਤੋਂ ਵੱਧ ਤਾਪਮਾਨ 39.5 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 27 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਬਠਿੰਡਾ ਚ ਵੱਧ ਤੋਂ ਵੱਧ ਤਾਪਮਾਨ 39.3 ਡਿਗਰੀ ਸੈਲਸੀਅਸ ਤੇ ਘੱਟੋ-ਘੱਟ ਤਾਪਮਾਨ 27.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਲੁਧਿਆਣਾ ਚ ਵੱਧ ਤੋਂ ਵੱਧ ਤਾਪਮਾਨ 37.7 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 27.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। 

ਇਸੇ ਤਰ੍ਹਾਂ ਜਲੰਧਰ ਚ ਵੱਧ ਤੋਂ ਵੱਧ ਤਾਪਮਾਨ 38 ਡਿਗਰੀ ਸੈਲਸੀਅਸ ਅਤੇ ਘੱਟੋ- ਘੱਟ ਤਾਪਮਾਨ 26.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦਕਿ ਕਪੂਰਥਲਾ ਚ ਵੱਧ ਤੋਂ ਵੱਧ ਤਾਪਮਾਨ 26.4 ਡਿਗਰੀ ਤੇ ਘੱਟੋ-ਘੱਟ ਤਾਪਮਾਨ 26.4 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਜਾਗਰਣ