ਕੱਚੇ ਤੇਲ ਦੀ ਕੀਮਤ ਚ ਇਤਿਹਾਸ ਦੀ ਸਭ ਤੋਂ ਵੱਡੀ ਗਿਰਾਵਟ, ਜਾਣੋ ਭਾਰਤ ਨੂੰ ਕਿੰਨਾ ਫ਼ਾਇਦਾ ਹੋਵੇਗਾ

April 22 2020

ਸਾਲ 1986 ਤੋਂ ਬਾਅਦ ਪਹਿਲੀ ਵਾਰ ਕੱਚੇ ਤੇਲ ਦੀ ਕੀਮਤ ਸਿਫ਼ਰ ਤੋਂ ਹੇਠਾਂ ਚਲੀ ਗਈ ਹੈ। ਇਹ ਅਮਰੀਕੀ ਬੈਂਚਮਾਰਕ ਕਰੂਡ ਵੇਸਟ ਟੈਕਸਾਸ ਇੰਟਰਮੀਡੀਏਟ (ਡਬਲਿਯੂਟੀਆਈ) ਦੀ ਕੀਮਤ ਵਿੱਚ ਸਭ ਤੋਂ ਵੱਡੀ ਗਿਰਾਵਟ ਹੈ। ਕੋਰੋਨਾ ਵਾਇਰਸ ਸੰਕਟ ਕਾਰਨ ਕੱਚੇ ਤੇਲ ਦੀ ਮੰਗ ਚ ਕਮੀ ਆਈ ਹੈ ਅਤੇ ਤੇਲ ਦੀਆਂ ਸਾਰੀਆਂ ਭੰਡਾਰਣ ਸਹੂਲਤਾਂ ਵੀ ਆਪਣੀ ਪੂਰੀ ਸਮਰੱਥਾ ਤੇ ਪਹੁੰਚ ਗਈਆਂ ਹਨ। ਸੋਮਵਾਰ ਨੂੰ ਕੱਚੇ ਤੇਲ ਦੀ ਕੀਮਤ 0 ਤੋਂ ਹੇਠਾਂ ਡਿੱਗ ਕੇ 37.63 ਡਾਲਰ ਪ੍ਰਤੀ ਬੈਰਲ ਪਹੁੰਚ ਗਈ।

ਹਾਲਾਂਕਿ ਭਾਰਤ ਦੀ ਨਿਰਭਰਤਾ ਬਰੇਂਟ ਕਰੂਡ ਦੀ ਸਪਲਾਈ ਤੇ ਹੈ, ਨਾ ਕਿ ਡਬਲਿਯੂਟੀਆਈ ਤੇ। ਇਸ ਲਈ ਅਮਰੀਕੀ ਕਰੂਡ ਦੇ ਨੈਗੇਟਿਵ ਹੋਣ ਦਾ ਖ਼ਾਸ ਅਸਰ ਨਹੀਂ ਪਵੇਗਾ। ਬਰੇਂਟ ਦੀਆਂ ਕੀਮਤਾਂ ਅਜੇ ਵੀ 20 ਡਾਲਰ ਤੋਂ ਉੱਪਰ ਹਨ ਅਤੇ ਇਹ ਗਿਰਾਵਟ ਸਿਰਫ਼ ਡਬਲਿਯੂਟੀਆਈ ਦੇ ਮਈ ਐਡੀਸ਼ਨ ਚ ਵਿਖਾਈ ਦਿੱਤੀ। 

ਜੂਨ ਐਡੀਸ਼ਨ ਅਜੇ ਵੀ 20 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਹੈ। ਅਮਰੀਕੀ ਕੱਚਾ ਤੇਲ ਦੀ ਜੂਨ ਡਿਲੀਵਰੀ ਚ 14.8 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ, ਜੋ ਮੌਜੂਦਾ ਸਮੇਂ ਵਿਚ 21.32 ਡਾਲਰ ਪ੍ਰਤੀ ਬੈਰਲ ਹੈ। ਮਤਲਬ ਅੰਤਰ ਰਾਸ਼ਟਰੀ ਬਾਜ਼ਾਰ ਚ ਡਬਲਿਯੂਟੀਆਈ ਦੀ ਕੀਮਤ ਭਾਵੇਂ ਸਸਤੀ ਹੋ ਜਾਵੇ, ਪਰ ਤੁਹਾਨੂੰ ਪੈਟਰੋਲ ਦੀ ਕੀਮਤ ਵੱਧ ਹੀ ਚੁਕਾਉਣੀ ਪਵੇਗੀ।

ਭਾਰਤ ਕੱਚੇ ਤੇਲ ਦਾ ਵੱਡਾ ਦਰਾਮਦਕਾਰ ਹੈ ਭਾਰਤ

ਭਾਰਤ ਕੱਚੇ ਤੇਲ ਦਾ ਇਕ ਵੱਡਾ ਦਰਾਮਦ ਕਰਨ ਵਾਲਾ ਦੇਸ਼ ਹੈ। ਭਾਰਤ ਆਪਣੀ ਖਪਤ ਦਾ 85 ਫ਼ੀਸਦੀ ਹਿੱਸਾ ਦਰਾਮਦ ਰਾਹੀਂ ਪੂਰਾ ਕਰਦਾ ਹੈ। ਇਸ ਲਈ ਜਦੋਂ ਵੀ ਕੱਚਾ ਤੇਲ ਸਸਤਾ ਹੁੰਦਾ ਹੈ, ਭਾਰਤ ਇਸ ਤੋਂ ਲਾਭ ਉਠਾਉਂਦਾ ਹੈ। ਸਸਤਾ ਤੇਲ ਹੋਣ ਦੀ ਸਥਿਤੀ ਚ ਦਰਾਮਦ ਘੱਟ ਨਹੀਂ ਹੁੰਦੀ, ਪਰ ਭਾਰਤ ਦਾ ਬੈਲੇਂਸ ਆਫ਼ ਟਰੇਡ ਘੱਟ ਹੁੰਦਾ ਹੈ। ਇਸ ਨਾਲ ਰੁਪਏ ਨੂੰ ਫ਼ਾਇਦਾ ਹੁੰਦਾ ਹੈ, ਕਿਉਂਕਿ ਡਾਲਰ ਦੇ ਮੁਕਾਬਲੇ ਭਾਰਤੀ ਰੁਪਏ ਚ ਮਜ਼ਬੂਤੀ ਆਉਂਦੀ ਹੈ। ਜਿਸ ਨਾਲ ਮਹਿੰਗਾਈ ਵੀ ਕਾਬੂ ਚ ਆ ਜਾਂਦੀ ਹੈ।


ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਹਿੰਦੁਸਤਾਨ ਟਾਇਮਸ ਪੰਜਾਬੀ