ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਵੱਡੀ ਰਾਹਤ

December 11 2019

ਕੇਂਦਰ ਸਰਕਾਰ ਨੇ ਤੋਰੀਆ ਦਾ ਸਮਰਥਨ ਮੁੱਲ 525 ਰੁਪਏ ਪ੍ਰਤੀ ਕੁਇੰਟਲ ਵਧਾ ਦਿੱਤਾ ਹੈ। ਇਸ ਨਾਲ ਮੌਜੂਦਾ ਵਰ੍ਹੇ ਲਈ ਤੋਰੀਆ ਦਾ ਭਾਅ ਵਧ ਕੇ 4425 ਰੁਪਏ ਹੋ ਗਿਆ ਹੈ।

2018-19 ਦੇ ਹਾੜੀ ਸੀਜ਼ਨ ਲਈ ਤੋਰੀਆ ਦਾ ਘੱਟੋ-ਘੱਟ ਸਮਰਥਨ ਮੁੱਲ 3900 ਰੁਪਏ ਪ੍ਰਤੀ ਕੁਇੰਟਲ ਸੀ। ਖੇਤੀਬਾੜੀ ਮੰਤਰਾਲੇ ਨੇ ਕਿਹਾ ਹੈ ਕਿ ਨੈਫੇਡ, ਛੋਟੇ ਕਿਸਾਨਾਂ ਦੇ ਖੇਤੀ ਕਾਰੋਬਾਰ ਬਾਰੇ ਸੰਗਠਨ ਤੇ ਹੋਰ ਕੇਂਦਰੀ ਏਜੰਸੀਆਂ ਵੱਲੋਂ ਤੋਰੀਆ ਦੀ ਖ਼ਰੀਦ ਜਾਰੀ ਰੱਖੀ ਜਾਵੇਗੀ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਏ.ਬੀ.ਪੀ. ਸਾਂਝਾ