ਕੁਦਰਤੀ ਆਫ਼ਤ ਤੋਂ ਡਰਦਿਆਂ ਬਾਸਮਤੀ ਦੀ ਵਾਢੀ ਸ਼ੁਰੂ

September 26 2019

ਝੋਨੇ ਦੀਆਂ ਬਾਸਮਤੀ ਕਿਸਮਾਂ ਦੀ ਵਾਢੀ ਸ਼ੁਰੂ ਹੋ ਚੁੱਕੀ ਹੈ ਤੇ ਕਿਸਾਨ ਕੁਦਰਤੀ ਕਰੋਪੀ ਦੇ ਡਰੋਂ ਪੱਕੀ ਹੋਈ ਫਸਲ ਨੂੰ ਕੰਬਾਈਨ ਨਾਲ ਵੱਢ ਕੇ ਮੰਡੀ ਵਿਚ ਲਿਜਾਣ ਲਈ ਕਾਹਲੇ ਹਨ। ਦਿਆਲਪੁਰਾ ਭਾਈਕਾ ਦੇ ਖੇਤਾਂ ਵਿੱਚ ਕੰਬਾਈਨ ਨਾਲ ਵਾਢੀ ਕਰ ਰਹੇ ਗੁਰਚਰਨ ਸਿੰਘ ਬਿੱਟੂ ਨੇ ਦੱਸਿਆ ਕਿ ਉਹ ਬਾਸਮਤੀ ਦੀ ਵਾਢੀ 1200 ਰੁਪਏ ਪ੍ਰਤੀ ਏਕੜ ਲੈ ਰਹੇ ਹਨ ਤੇ ਇੱਕ ਦਿਨ ਵਿੱਚ ਉਹ 11 ਏਕੜ ਬਾਸਮਤੀ ਦੀ ਵਾਢੀ ਕਰ ਦਿੰਦੇ ਹਨ ਤੇ 1200 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਉਨ੍ਹਾਂ ਕੋਲ ਕਿਸਾਨ ਸਾਈਆਂ ਬੁਕ ਕਰਵਾ ਰਹੇ ਹਨ। ਬਾਸਮਤੀ ਦੀ ਬਿਜਾਈ ਕਰਨ ਵਾਲੇ ਕਿਸਾਨ ਬਿੱਟੂ ਸਿੰਘ ਭੁੱਲਰ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਵਾਰ ਆਪਣੇ 12 ਏਕੜ ਖੇਤ ਵਿੱਚ ਬਾਸਮਤੀ ਦੀ ਕਿਸਮ 1509 ਦੀ ਬਿਜਾਈ ਕੀਤੀ ਸੀ ਜਿਸਦਾ 26 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਵਧੀਆ ਝਾੜ ਨਿੱਕਲਿਆ ਹੈ ਅਤੇ ਕੋਟਕਪੂਰਾ ਮੰਡੀ ਦੇ ਵਿੱਚ 26 ਸੌ 30 ਰੁਪਏ ਪ੍ਰਤੀ ਕੁਇੰਟਲ ਦੀ ਬੋਲੀ ਲੱਗੀ ਹੈ ਜੇਕਰ ਦੇਖਿਆ ਜਾਵੇ ਤਾਂ ਦੂਜੀਆਂ ਕਿਸਮਾਂ ਦੇ ਮੁਕਾਬਲੇ ਪ੍ਰਤੀ ਏਕੜ 68 ਹਜ਼ਾਰ 380 ਰੁਪਏ ਦੀ ਬਾਸਮਤੀ ਨਿੱਕਲੀ ਹੈ। ਬੀਕੇਯੂ ਡਕੌਂਦਾ ਬਲਾਕ ਫੂਲ ਦੇ ਸਕੱਤਰ ਸਵਰਨ ਸਿੰਘ ਭਾਈਰੂਪਾ ਅਤੇ ਮਨਜੀਤ ਸਿੰਘ ਮੀਤਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਬਾਸਮਤੀ ਕਿਸਮਾਂ ਦੇ ਭਾਅ ਨਿਸ਼ਚਿਤ ਕੀਤੇ ਜਾਣ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ