ਕਿਸਾਨਾਂ ਦਾ ਦੋ ਲੱਖ ਰੁਪਏ ਤੱਕ ਦਾ ਕਰਜ਼ਾ ਮੁਆਫ਼

December 24 2019

ਮਹਾਰਾਸ਼ਟਰ ਸਰਕਾਰ ਨੇ ਕਿਸਾਨਾਂ ਦਾ ਦੋ ਲੱਖ ਤੱਕ ਦਾ ਕਰਜ਼ਾ ਮੁਆਫ਼ ਕਰਨ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਊਧਵ ਠਾਕਰੇ ਨੇ ਵਿਧਾਨ ਸਭਾ ’ਚ ਇਸ ਬਾਰੇ ਐਲਾਨ ਕਰਦਿਆਂ ਕਿਹਾ ਕਿ ਫ਼ਸਲੀ ਕਰਜ਼ੇ, ਜੋ 30 ਸਤੰਬਰ, 2019 ਤੱਕ ਬਾਕੀ ਹਨ, ਸਰਕਾਰ ਵੱਲੋਂ ਮੁਆਫ਼ ਕਰ ਦਿੱਤੇ ਜਾਣਗੇ। ਸਕੀਮ ਦਾ ਨਾਂ ‘ਮਹਾਤਮਾ ਜਯੋਤੀਰਾਓ ਫੂਲੇ ਕਰਜ਼ਾ ਮੁਆਫ਼ੀ ਸਕੀਮ’ ਰੱਖਿਆ ਗਿਆ ਹੈ। ਸਮੇਂ ਸਿਰ ਕਰਜ਼ ਅਦਾ ਕਰਨ ਵਾਲੇ ਕਿਸਾਨਾਂ ਲਈ ਵੱਖ ਤੋਂ ਇਕ ਸਕੀਮ ਸ਼ੁਰੂ ਕੀਤੀ ਗਈ ਹੈ। ਇਸ ਤੋਂ ਇਲਾਵਾ ‘ਸ਼ਿਵ ਭੋਜਨ’ ਨਾਂ ਦੇ 50 ਆਊਟਲੈੱਟ ਖੋਲ੍ਹੇ ਜਾਣਗੇ, ਜਿਸ ਵਿੱਚ 10 ਰੁਪਏ ਦੀ ਥਾਲੀ ਮਿਲਿਆ ਕਰੇਗੀ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ