ਕਹਿਰ ਢਾਹ ਸਕਦੈ ਚੱਕਰਵਾਤੀ ਤੂਫ਼ਾਨ ਫਾਨੀ

May 01 2019

ਚੱਕਰਵਾਤੀ ਤੁਫ਼ਾਨ ਫਾਨੀ ਮੰਗਲਵਾਰ ਦੀ ਵਿਚਕਾਰਲੀ ਰਾਤ ਤੱਕ ਬੇਹੱਦ ਤੇਜ਼ ਹੋ ਗਿਆ। ਜਿਸ ਕਾਰਨ ਆਂਧਰਾ ਪ੍ਰਦੇਸ਼, ਪੱਛਮੀ ਬੰਗਾਲ ਤੇ ਓਡੀਸ਼ਾ ਵਿਚ ਭਲਕੇ ਤੱਕ ਭਾਰੀ ਮੀਂਹ ਪਵੇਗਾ। ਭਾਰਤ ਮੌਸਮ ਵਿਭਾਗ (ਆਈ.ਐਮ.ਡੀ) ਨੇ ਮੰਗਲਵਾਰ ਸ਼ਾਮ ਨੂੰ ਇਸ ਬਾਰੇ ਚੇਤਾਵਨੀ ਜਾਰੀ ਕੀਤੀ। ਜਿਸ ਵਿਚ ਕਿਹਾ ਗਿਆ ਸੀ ਕਿ ਚੱਕਰਵਾਤ ਨਾਲ ਘਰਾਂ, ਸੰਚਾਰ,ਬਿਜਲੀ ਨੈੱਟਵਰਕ, ਰੇਲ ਤੇ ਸੜਕੀ ਢਾਂਚੇ ਨੂੰ ਨੁਕਸਾਨ ਪੁੱਜਣ ਦੀ ਸੰਭਾਵਨਾ ਹੈ। ਇਸ ਦੇ ਨਾਲ ਖੜੀ ਫ਼ਸਲ, ਬਾਗ਼ਬਾਨੀ ,ਨਾਰੀਅਲ ਤੇ ਤਾੜ ਦੇ ਦਰਖਤਾਂ ਨੂੰ ਵੀ ਕਾਫੀ ਨੁਕਸਾਨ ਹੋਵੇਗਾ। ਇਸ ਤੋਂ ਇਲਾਵਾ ਜਹਾਜ਼ਾਂ ਤੇ ਵੱਡੀਆਂ ਕਿਸ਼ਤੀਆਂ ਦੇ ਲੰਗਰ (ਐਂਕਰ) ਟੁੱਟਣ ਦੀ ਸੰਭਾਵਨਾ ਹੈ। ਪ੍ਰਚੰਡ ਚੱਕਰਵਾਤੀ ਤੁਫ਼ਾਨ ਫਾਨੀ ਦੇ ਭਾਰਤੀ ਪੂਰਬੀ ਤਟ ਵੱਲ ਵਧਣ ਤੇ ਜਲ ਸੈਨਾ, ਤਟ ਰੱਖਿਆ ਬਲ ਦੇ ਜਹਾਜ਼, ਹੈਲੀਕਾਪਟਰ, ਨੈਸ਼ਨਲ ਡਿਸਾਸਟਰ ਰੀਡਰੈਸਲ ਫੋਰਸ ਦੀਆਂ ਰਾਹਤ ਟੀਮਾਂ ਨੂੰ ਮਹੱਤਵਪੂਰਨ ਸਥਾਨਾਂ ਤੇ ਤਾਇਨਾਤ ਕੀਤਾ ਗਿਆ ਹੈ, ਜਦਕਿ ਫ਼ੌਜ, ਹਵਾਈ ਸੈਨਾ ਦੀਆਂ ਟੁਕੜੀਆਂ ਨੂੰ ਤਿਆਰ ਰੱਖਿਆ ਗਿਆ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਅਜੀਤ