ਏਲਨਾਬਾਦ ਮੰਡੀ ’ਚ ਕਣਕ ਦੀ ਸਭ ਤੋਂ ਵੱਧ ਆਮਦ

May 28 2019

ਖੇਤਰ ਵਿਚ ਇਸ ਵਾਰ ਕਣਕ ਦੀ ਬੰਪਰ ਫ਼ਸਲ ਪੈਦਾ ਹੋਈ ਹੈ। ਜ਼ਿਲ੍ਹੇ ਭਰ ਦੀਆਂ ਮੰਡੀਆਂ ਵਿੱਚੋਂ ਏਲਨਾਬਾਦ ਮੰਡੀ ਵਿੱਚ ਇਸ ਵਾਰ ਸਭ ਤੋਂ ਵੱਧ 1,37,854 ਮੀਟਰਕ ਟਨ ਕਣਕ ਦੀ ਆਮਦ ਹੋਈ ਹੈ। ਆਮਦ ਪੱਖੋਂ ਸਿਰਸਾ ਦੀ ਅਨਾਜ ਮੰਡੀ ਦੂਜੇ ਸਥਾਨ ’ਤੇ ਰਹੀ। ਰਾਣੀਆਂ ਦੀ ਮੰਡੀ ਵਿੱਚ ਅਜੇ ਵੀ ਕਣਕ ਦੇ ਢੇਰ ਲੱਗੇ ਹੋਏ ਹਨ। ਰਾਣੀਆ ਮੰਡੀ ਵਿੱਚ ਹੁਣ ਤੱਕ 60232 ਮੀਟਰਕ ਟਨ ਕਣਕ ਦੀ ਆਮਦ ਹੋਈ ਹੈ। ਮਾਰਕੀਟ ਕਮੇਟੀ ਰਾਣੀਆਂ ਦੇ ਸਕੱਤਰ ਚਰਨ ਸਿੰਘ ਗਿੱਲ ਨੇ ਦੱਸਿਆ ਕਿ ਮੌਸਮ ਦੇ ਖ਼ਰਾਬ ਹੋਣ ਕਾਰਨ ਇਸ ਵਾਰ ਕਣਕ ਦਾ ਸੀਜਨ ਲੰਮਾਂ ਚੱਲਿਆ ਹੈ। ਭਾਵੇਂ ਸਾਰੀ ਕਣਕ ਦੀ ਖਰੀਦ ਹੋ ਚੁੱਕੀ ਹੈ ਪਰ ਖਰੀਦ ਏਜੰਸੀਆਂ ਦੇ ਕੋਲ ਬਾਰਦਾਨੇ ਦੀ ਕਮੀ ਕਾਰਨ ਅਜੇ ਵੀ ਮੰਡੀ ਵਿੱਚ ਕਣਕ ਪਈ ਹੈ ਅਤੇ ਖਰੀਦ ਏਜੰਸੀਆਂ ਨੂੰ ਕਣਕ ਮੰਡੀ ਵਿੱਚੋਂਂ ਚੁੱਕਣ ਲਈ ਕਿਹਾ ਗਿਆ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ