ਇਹ ਕਿਸਾਨ ਲਾਉਂਦਾ ਹੈ ਕੈਂਸਰ ਦੀ ਦਵਾਈ ਲਈ ਵ੍ਹੀਟ ਗ੍ਰਾਸ ਜੂਸ ਦਾ ਲੰਗਰ, ਦੂਰੋਂ-ਦੂਰੋ ਆਉਂਦੇ ਹਨ ਲੋਕ

July 02 2019

ਨਿਹਾਲ ਸਿੰਘ ਵਾਲਾ ਦੇ ਰੌਂਤਾ ਪਿੰਡ ‘ਚ ਡਾਕਟਰ ਦੀ ਦੇਖ-ਰੇਖ ‘ਚ 5 ਮਹੀਨੇ ਤੋਂ ਵ੍ਹੀਟਗ੍ਰਾਸ ਦਾ ਮੁਫਤ ਲੰਗਰ ਇੱਥੇ ਦੇ ਕਿਸਾਨਾਂ ਦੁਆਰਾ ਲਗਾਇਆ ਜਾਂਦਾ ਹਨ। ਇੱਥੇ ਰੋਜ਼ਾਨਾ 400 ਦੇ ਕਰੀਬ ਮਰੀਜ਼ ਵ੍ਹੀਟਗ੍ਰਾਸ ਦਾ ਜੂਸ ਪੀਣ ਆਉਂਦੇ ਹਨ। ਲੰਗਰ ਦਾ ਉਦੇਸ਼ ਕੈਂਸਰ ਦੀ ਬੀਮਾਰੀ ਤੋਂ ਪੀੜਤਾਂ ਨੂੰ ਲਾਭ ਮਿਲੇ। ਵ੍ਹੀਟਗ੍ਰਾਸ ‘ਚ ਪਾਚਨ ਸ਼ਕਤੀ ਵਧਾਉਣ, ਖੂਨ ‘ਚ ਸੈੱਲ ਬਣਾਉਣ, ਬਲੱਡ ਪ੍ਰੈੱਸ਼ਰ, ਸ਼ੂਗਰ ਅਤੇ ਯੂਰਿਕ ਐਸਿਡ ਨੂੰ ਕੰਟਰੋਲ ਕਰਨ ਅਤੇ ਕੈਂਸਰ ਸੈੱਲ ਦੇ ਵਿਕਾਸ ਨੂੰ ਰੋਕਣ ਦੀ ਸ਼ਕਤੀ ਹੁੰਦੀ ਹੈ।

ਮੈਡੀਕਲ ਸਾਈਂਸ ‘ਚ ਵੀ ਕੈਂਸਰ ਦੇ ਮਰੀਜ਼ਾਂ ਨੂੰ ਵ੍ਹੀਟਗ੍ਰਾਸ ਦਾ ਜੂਸ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ। ਤੰਦਰੁਸਤ ਵਿਅਕਤੀ ਨੂੰ ਦਿਨ ‘ਚ 30 ਤੋਂ 100 ਐੱਮ.ਐੱਲ ਤੱਕ ਵ੍ਹੀਟਗ੍ਰਾਸ ਦਾ ਜੂਸ ਪੀਣਾ ਚਾਹੀਦਾ। ਇਸ ਸਮੇਂ ਡਾ. ਸਚਿਨ ਸ਼ਾਸਤਰੀ, ਵੈਦ ਗੁਰਜੀਤ ਸਿੰਘ, ਡਾ. ਰਾਜ ਕੁਮਾਰ, ਹਰਜਿੰਦਰ ਸਿੰਘ ਨੇ ਦੱਸਿਆ ਕਿ ਵ੍ਹੀਟਗ੍ਰਾਸ ਦਵਾਈ ਨਹੀਂ ਹੈ ਸਗੋਂ ਹਰਬਲ ਪ੍ਰੋਡਕਟ ਹੈ ਜੋ ਸਾਨੂੰ ਭਿਆਨਕ ਬੀਮਾਰੀਆਂ ਨਾਲ ਲੜਨ ਦੀ ਮਦਦ ਕਰਦਾ ਹੈ।

ਕੈਨੇਡਾ ਵਰਗੇ ਵਿਕਸਿਤ ਦੇਸ਼ਾਂ ਵਿਚ ਵੀ ਵ੍ਹੀਟਗ੍ਰਾਸ ਜੂਸ ਵੇਚਿਆ ਜਾਂਦਾ ਹੈ। 

ਡਾ. ਸਚਿਨ ਸ਼ਾਸਤਰੀ ਨੇ ਦੱਸਿਆ ਕਿ ਨੌਜਵਾਨਾਂ ਨੇ ਮੇਰੀ ਦੇਖਰੇਖ ‘ਚ ਵ੍ਹੀਟਗ੍ਰਾਸ ਦੇ ਜੂਸ ਦਾ ਲੰਗਰ ਲਗਾ ਰਹੇ ਹਨ। ਇੱਥੇ ਕੁਝ ਕੈਂਸਰ ਅਤੇ ਕਾਲਾ ਪੀਲੀਆ ਦੇ ਮਰੀਜ਼ ਅਤੇ ਕੁਝ ਇਨ੍ਹਾਂ ਬੀਮਾਰੀਆਂ ਤੋਂ ਬਚਾਅ ਲਈ ਵ੍ਹੀਟਗ੍ਰਾਸ ਦਾ ਜੂਸ ਪੀਣ ਆਉਂਦੇ ਹਨ। ਕੈਨੇਡਾ ਵਰਗੇ ਵਿਕਸਿਤ ਦੇਸ਼ਾਂ ‘ਚ ਵੀ ਵ੍ਹੀਟਗ੍ਰਾਸ ਜੂਸ ਮਿਲਦਾ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਰੋਜ਼ਾਨਾ ਸਪੋਕੇਸਮੈਨ