ਜਰਮਨੀ ਤੇ ਥਾਈਲੈਂਡ ਦੇ ਕਿਸਾਨ ਕਰੀਬ ਚਾਰ ਦਹਾਕੇ ਪਹਿਲਾਂ ਵਿਕਸਿਤ ਕੀਤੀ ਤਕਨੀਕ ਨਾਲ ਚੌਲਾਂ ਦੀ ਬੰਪਰ ਪੈਦਾਵਾਰ ਕਰ ਰਹੇ ਹਨ। ਇਸ ਤਕਨੀਕ ਨੂੰ ਕਦੀ ਵਿਗਿਆਨਾਂ ਨੇ ਬੇਕਾਰ ਦੱਸ ਕੇ ਖਾਰਜ ਕਰ ਦਿਤਾ ਸੀ ਪਰ ਅੱਜ ਇਸ ਦੀ ਮੱਦਦ ਨਾਲ ਚੌਲਾਂ ਦੇ ਉਤਪਾਦਨ ਵਿਚ 200 ਫ਼ੀਸਦੀ ਤੱਕ ਵਾਧਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਤਕਨੀਕ ਦੀ ਮਦਦ ਨਾਲ ਗ੍ਰੀਨ ਹਾਊਸ ਗੈਸਾਂ ਦੇ ਉਤਸਰਜਨ ਵਿਚ ਵੀ ਕਮੀ ਆਈ ਹੈ।
ਇਸ ਦੇ ਵਿਚ-ਵਿਚ ਉਸਨੂੰ ਸੁੱਕਣ ਦਿੱਤਾ ਜਾਂਦਾ ਹੈ। ਤੇ ਪਾਣੀ ਦੀ ਕੁੱਲ ਵਰਤੋਂ ਅੱਧੀ ਕਰ ਦਿੱਤੀ ਜਾਂਦੀ ਹੈ। ਹੈਨਰੀ ਨੇ ਵੇਖਿਆ ਕਿ ਇੰਨਾ ਕਰਨ ਨਾਲ ਝੋਨੇ ਦੀ ਫ਼ਸਲ ਵਿਚ 20 ਤੋਂ 200 ਫ਼ੀਸਦੀ ਤੱਕ ਵਾਧਾ ਹੋਇਆ। ਖੇਤੀ ਦੌਰਾਨ ਬੂਟਿਆਂ ਨੂੰ ਜ਼ਿਆਦਾ ਆਕਸੀਜ਼ਨ ਮਿਲੀ। ਇਸ ਤਕਨੀਕ ਨੂੰ ‘ਦ ਸਿਸਟਮ ਆ ਰਾਈਸ ਇੰਨਟੈਂਸੀਫਿਕੇਸ਼ਨ’ ਦਾ ਨਾਂ ਦਿੱਤਾ ਗਿਆ। ਸਾਲ 2000 ਵਿਚ ਇਸ ਤਕਨੀਕ ਨੂੰ ਜਨਤਕ ਕੀਤਾ ਗਿਆ ਸੀ ਪਰ ਕੁਝ ਖੇਤੀ ਮਾਹਰਾਂ ਨੇ ਇਸ ਨੂੰ ਬੇਕਾਰ ਦੱਸਿਆ ਸੀ। ਇਸ ਤੋਂ ਬਾਅਦ ਇਸ ਤਕਨੀਤ ਨੂੰ ਦੁਨੀਆਂ ਦੇ ਵੱਖ-ਵੱਖ ਜਲਵਾਯੂ ਵਿਚ ਵਿਕਸਤ ਕੀਤਾ ਗਿਆ।
ਇਤੋਂ ਤੋਂ ਬਾਅਦ ਹੁਣ ਤੱਕ 61 ਦੇਸ਼ਾਂ ਦੇ ਦੋ ਕਰੋੜ ਤੋਂ ਵੱਧ ਕਿਸਾਨ ਇਸ ਤਕਨੀਕ ਤੋਂ ਫ਼ਾਇਦਾ ਚੁੱਕ ਰਹੇ ਹਨ। ਬਿਹਾਰ ਦੇ ਰਹਿ ਵਾਲੇ ਸੁਮੰਤ ਕਾਰ ਨੇ ਇਕ ਹੈਕਟੇਅਰ ਖੇਤ ਵਿਚ 22.4 ਟਨ ਝੋਨੇ ਦਾ ਉਤਪਾਦਨ ਕਰਕੇ ਵਿਸ਼ਵ ਰਿਕਾਰਡ ਬਣਾ ਦਿੱਤਾ ਸੀ। ਇਸ ਤਕਨੀਕ ਨਾਲ ਕਿਸਾਨਾਂ ਦੀ ਲਾਗਤ ਕਾਫ਼ੀ ਹੱਦ ਤੱਕ ਘਟ ਗਈ ਹੈ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: ਰੋਜ਼ਾਨਾ ਸਪੋਕੇਸਮੈਨ