ਅਸਾਮ ’ਚ ਅਫਰੀਕੀ ਸਵਾਈਨ ਫਲੂ ਕਾਰਨ 2500 ਸੂਰ ਮਰੇ, ਦੇਸ਼ ’ਚ ਬਿਮਾਰੀ ਦਾ ਪਹਿਲਾ ਕੇਸ

May 04 2020

ਇਕ ਪਾਸੇ ਦੇਸ਼ ਕੋਰੋਨਾ ਵਾਇਰਸ ਨਾਲ ਜੂਝ ਰਿਹਾ ਹੈ, ਦੂਜੇ ਪਾਸੇ ਅਸਾਮ ਵਿਚ ਸਵਾਈਨ ਫਲੂ ਦਾ ਪ੍ਰਕੋਪ ਫੈਲਿਆ ਹੈ। ਅਸਾਮ ਸਰਕਾਰ ਨੇ ਐਤਵਾਰ ਨੂੰ ਦੱਸਿਆ ਕਿ ਅਫਰੀਕੀ ਸਵਾਈਨ ਫਲੂ ਦੇ ਮਾਮਲੇ ਸਾਹਮਣੇ ਆਏ ਹਨ। ਹੁਣ ਤੱਕ ਸੂਬੇ ਦੇ ਸੱਤ ਜ਼ਿਲ੍ਹਿਆਂ ਦੇ 306 ਪਿੰਡਾਂ ਵਿਚ ਤਕਰੀਬਨ 2500 ਸੂਰ ਇਸ ਕਾਰਨ ਮਰ ਚੁੱਕੇ ਹਨ।

ਸੂਬੇ ਦੇ ਪਸ਼ੂ ਪਾਲਣ ਅਤੇ ਪਸ਼ੂ ਦੇਖਭਾਲ ਮੰਤਰੀ ਅਤੁਲ ਬੋਰਾ ਨੇ ਕਿਹਾ ਕਿ ਕੇਂਦਰ ਸਰਕਾਰ ਤੋਂ ਇਜਾਜ਼ਤ ਮਿਲਣ ਤੋਂ ਬਾਅਦ ਵੀ ਸੂਬਾ ਸੂਰਾਂ ਨੂੰ ਮਾਰਨ ਦੀ ਥਾਂ ਇਸ ਅੱਤ ਛੂਤਕਾਰੀ ਬਿਮਾਰੀ ਤੋਂ ਬਚਾਅ ਲਈ ਤੁਰੰਤ ਦੂਜਾ ਤਰੀਕਾ ਅਪਣਾਏਗਾ।

ਉਨ੍ਹਾਂ ਕਿਹਾ, ਰਾਸ਼ਟਰੀ ਉੱਚ ਸੁਰੱਖਿਆ ਪਸ਼ੂ ਰੋਗ ਸੰਸਥਾਨ, ਭੋਪਾਲ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਹ ਅਫਰੀਕੀ ਸਵਾਈਨ ਫਲੂ ਹੈ। ਕੇਂਦਰ ਸਰਕਾਰ ਨੇ ਦੱਸਿਆ ਹੈ ਕਿ ਦੇਸ਼ ਚ ਇਸ ਬਿਮਾਰੀ ਦਾ ਇਹ ਪਹਿਲਾ ਕੇਸ ਹੈ।

ਮੰਤਰੀ ਨੇ ਕਿਹਾ ਕਿ ਸੂਬੇ ਸਰਕਾਰ ਦੁਆਰਾ ਕੀਤੀ ਗਈ 2019 ਦੀ ਮਰਦਮਸ਼ੁਮਾਰੀ ਦੇ ਅਨੁਸਾਰ ਆਸਾਮ ਚ ਸੂਰਾਂ ਦੀ ਗਿਣਤੀ 21 ਲੱਖ ਸੀ, ਪਰ ਹੁਣ ਇਹ ਵਧ ਕੇ 30 ਲੱਖ ਹੋ ਗਈ ਹੈ।

ਬੋਰਾ ਨੇ ਕਿਹਾ, ‘ਅਸੀਂ ਮਾਹਰਾਂ ਨਾਲ ਵਿਚਾਰ ਵਟਾਂਦਰੇ ਕੀਤੇ ਹਨ ਕਿ ਕੀ ਅਸੀਂ ਸੂਰਾਂ ਨੂੰ ਤੁਰੰਤ ਮਾਰਨ ਦੀ ਬਜਾਏ ਬਚਾ ਸਕਦੇ ਹਾਂ। ਇਸ ਬਿਮਾਰੀ ਨਾਲ ਪ੍ਰਭਾਵਿਤ ਸੂਰ ਦੀ ਮੌਤ ਲਗਭਗ ਨਿਸ਼ਚਤ ਹੁੰਦੀ ਹੈ। ਇਸ ਲਈ ਇਸ ਬਿਮਾਰੀ ਤੋਂ ਹੁਣ ਤਕ ਬਚੇ ਹੋਏ ਸੂਰਾਂ ਨੂੰ ਬਚਾਉਣ ਲਈ ਅਸੀਂ ਕੁਝ ਯੋਜਨਾਵਾਂ ਬਣਾਈਆਂ ਹਨ।


ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਹਿੰਦੁਸਤਾਨ ਟਾਇਮਸ ਪੰਜਾਬੀ