ਅਫਗਾਨੀ ਵਪਾਰੀਆਂ ਨੇ ਦਿੱਤੀ ਧਮਕੀ, ਪਿਆਜ਼ ਭੇਜਣਾ ਕਰ ਸਕਦੇ ਹਨ ਬੰਦ

December 28 2019

ਪਿਆਜ਼ ਦੀ ਕੀਮਤਾਂ ‘ਚ ਕੁਝ ਹੱਦ ਤਕ ਕਮੀ ਜ਼ਰੂਰ ਆਈ ਹੈ ਪਰ ਅਫਗਾਨਿਸਤਾਨੀ ਵਪਾਰੀਆਂ ਦਾ ਕਹਿਣਾ ਹੈ ਕਿ ਅਫਗਾਨਿਸਤਾਨ ਤੋਂ ਆ ਰਹੇ ਪਿਆਜ਼ ਕਰਕੇ ਭਾਰਤ ‘ਚ ਪਿਆਜ਼ ਦੀ ਕੀਮਤਾਂ ਘੱਟ ਹੋਇਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤ ਦੀ ਸਰਹੱਦ ‘ਚ ਪਿਆਜ਼ ਆਉਣ ਤੋਂ ਬਾਅਦ ਪਿਆਜ਼ ਨੂੰ ਸ਼ੇਡ ਅੰਦਰ ਨਹੀਂ ਰੱਖੀਆ ਜਾਂਦਾ ਇਸ ਲਈ ਉਨ੍ਹਾਂ ਦਾ ਪਿਆਜ਼ ਖ਼ਰਾਬ ਹੋ ਰਿਹਾ ਹੈ ਅਤੇ ਇਸ ਹਾਲਤ ਉਹ ਪਿਆਜ਼ ਭੇਜਣਾ ਬੰਦ ਕਰ ਦੇਣਗੇ।

ਅਫਗਾਨਿਸਤਾਨ ਤੋਂ ਪਿਆਜ਼ ਲਗਾਤਾਰ ਭੇਜਿਆ ਜਾ ਰਿਹਾ ਹੈ ਹਰ ਰੋਜ਼ ਕਰੀਬ 80 ਟੱਰਕ ਭਾਰਤ ‘ਚ ਆਈਸੀਪੀ ਰਾਹੀਂ ਪਹੁੰਚ ਰਹੇ ਹਨ ਪਰ ਆਈਸੀਪੀ ‘ਤੇ ਸ਼ੇਡ ਨਾ ਹੋਣ ਕਰਕੇ ਪਿਆਜ਼ ਨੂੰ ਬਾਹਰ ਹੀ ਉਤਾਰਿਆ ਜਾਂਦਾ ਹੈ ਜਿਸ ਕਰਕੇ ਉਨ੍ਹਾਂ ਵੱਲੋਂ ਭੇਜਿਆ ਪਿਆਜ਼ ਬਾਹਰ ਪਿਆ ਖ਼ਰਾਬ ਹੋ ਰਿਹਾ ਹੈ।

ਉਧਰ ਦੂਜੇ ਪਾਸੇ ਭਾਰਤੀ ਵਪਾਰੀਆਂ ਦਾ ਕਹਿਣਾ ਹੈ ਕਿ ਪਿਆਜ਼ ਦੀ ਕੀਮਤਾਂ ‘ਤੇ ਹੁਣ ਲਗਾਮ ਲੱਗੀ ਹੈ। ਆਉਣ ਵਾਲੇ ਦਿਨਾਂ ‘ਚ ਪਿਆਜ਼ ਦੀ ਕੀਮਤਾਂ ਹੋਰ ਘੱਟ ਹੋਣਗੀਆਂ। ਇਹ ਪਿਆਜ਼ ਭਾਰਤ ਦੇ ਵੱਖ-ਵੱਖ ਸੂਬਿਆਂ ਮੁੰਬਈ, ਹਿਮਾਚਲ, ਦਿੱਲੀ, ਹਰਿਆਣਾ ਅਤੇ ਪੰਜਾਬ ‘ਚ ਜਾਂਦਾ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ