ਗਊ ਦੇ ਗੋਹੇ ਤੋਂ CNG ਤਿਆਰ, ਕਾਰੋਬਾਰੀ ਹੋ ਰਹੇ ਮਾਲੋਮਾਲ

February 20 2018

ਕਾਨਪੁਰ: ਹੁਣ ਤੱਕ ਤੁਸੀਂ ਗਊ ਦੇ ਗੋਹੇ ਤੋਂ ਖਾਦ ਜਾਂ ਬਾਇਓ ਗੈਸ ਬਣਾਉਂਦੇ ਦੇਖਿਆ ਹੋਵੇਗਾ ਪਰ ਪਿਛਲੇ ਕੁਝ ਸਾਲਾਂ ਵਿੱਚ ਗੋਹੇ ਤੋਂ ਬਾਇਓ-ਸੀ.ਐਨ.ਜੀ. ਬਣਾਈ ਜਾਣ ਲੱਗੀ ਹੈ। ਇਹ ਉਵੇਂ ਹੀ ਕੰਮ ਕਰਦੀ ਹੈ ਜਿਵੇਂ ਘਰ ਵਿੱਚ ਐਲਪੀਜੀ ਪਰ ਇਹ ਕਾਫੀ ਸਸਤੀ ਵੀ ਪੈਂਦੀ ਹੈ ਤੇ ਵਾਤਾਵਰਣ ਵੀ ਬਚਾਉਂਦੀ ਹੈ।

ਬਾਇਓ-ਸੀ.ਐਨ.ਜੀ ਗਾਵਾਂ ਮੱਝਾਂ ਤੇ ਦੂਜੇ ਪਸ਼ੂਆਂ ਦੇ ਗੋਹੇ ਤੋਂ ਇਲਾਵਾ ਗਲੀ-ਸੜੀ ਸਬਜ਼ੀਆਂ ਤੇ ਫਲ ਤੋਂ ਵੀ ਬਣਾ ਸਕਦੇ ਹਾਂ। ਇਹ ਪਲਾਂਟ ਗੋਬਰ ਗੈਸ ਦੀ ਤਰਜ਼ ਉੱਤੇ ਕੰਮ ਕਰਦਾ ਹੈ ਪਰ  ਪਲਾਂਟ ਵਿੱਚੋਂ ਨਿਕਲੀ ਬਾਇਓ-ਸੀ.ਐਨ.ਜੀ. ਗੈਸ ਬਣਾਉਣ ਲਈ ਵੱਖਰਾ ਮਸ਼ੀਨ ਸੈੱਟ ਲਾਉਣਾ ਪੈਂਦਾ ਹੈ। ਇਸ ਵਿੱਚ ਥੋੜ੍ਹੀ ਲਾਗਤ ਤਾਂ ਲੱਗਦੀ ਹੈ ਪਰ ਅੱਜ ਦੇ ਸਮੇਂ ਵਿੱਚ ਮੰਗ ਦੇ ਹਿਸਾਬ ਨਾਲ ਚੰਗੀ ਕਮਾਈ ਕਰਨ ਵਾਲਾ ਕਾਰੋਬਾਰ ਹੈ। ਉੱਤਰ ਪ੍ਰਦੇਸ਼ ਦੇ ਕਾਨਪੁਰ ਵਿੱਚ ਵੱਡਾ ਵਪਾਰਕ ਪਲਾਂਟ ਸ਼ੁਰੂ ਹੋ ਗਿਆ ਹੈ।

ਸੂਬੇ ਦੀ ਸਨਅਤੀ ਰਾਜਧਾਨੀ ਕਾਨਪੁਰ ਵਿੱਚ ਵਿਸ਼ਾਲ ਅਗਰਵਾਲ ਹਾਈਟੈਕ ਤਕਨੀਕੀ ਮਦਦ ਦੇ ਨਾਲ ਬਾਇਓ-ਸੀ.ਐਨ.ਜੀ ਤਿਆਰ ਕਰ ਰਿਹਾ ਹੈ। ਉਸ ਦੀ ਨਾ ਸਿਰਫ ਸੀਐਨਜੀ ਹੱਥੋਂ-ਹੱਥ ਵਿਕ ਰਹੀ ਹੈ ਸਗੋਂ ਬਚਿਆ ਗੋਹਾ ਵੀ ਖੇਤ ਦੀ ਤਾਕਤ ਵਧਾਉਣ ਲਈ ਵਿਕ ਰਿਹਾ ਹੈ। ਨੇੜੇ ਦੇ ਤਮਾਮ ਕਿਸਾਨ ਇਸ ਨੂੰ ਖਰੀਦ ਕੇ ਲੈ ਜਾਂਦੇ ਹਨ। ਇਹ ਪਲਾਂਟ ਸ਼ਹਿਰ ਦੇ ਕਈ ਹੋਸਟਲ, ਫੈਕਟਰੀਆਂ ਵਿੱਚ ਘਟ ਰੇਟ ਵਿੱਚ ਗੈਸ ਉਪਲਬਧ ਕਰਵਾ ਰਿਹਾ ਹੈ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

Source: ABP sanjha