Punjab
Search
sir g jo tusi 777 jiri di variety bare dasiya hai ki assi is nu halki jameen vich beej sakde han ?
(en)
777 ਝੋਨਾ ਪਰਮਲ ਹੈ ਇਸ ਦਾ ਬੀਜ ਤੁਸੀ ਅਗਲੇ ਸਾਲ ਬਿਜਾਈ ਲਈ ਰੱਖ ਸਕਦੇ ਹੋ ਇਹ ਕਿਸਮ 90 ਦਿਨਾਂ ਵਿਚ ਪੱਕ ਜਾਂਦੀ ਹੈ ਇਸਦਾ ਝਾੜ 90 ਮਣ ਤੱਕ ਚੱਲ ਜਾਂਦਾ ਹੈ ਇਸ ਨੂੰ ਤੁਸੀ ਮਾੜੇ ਵਾਹਨ ਅਤੇ ਮਾੜੇ ਪਾਣੀ ਵਿਚ ਲਗਾ ਸਕਦੇ ਹੋ ਇਸ ਤੋਂ ਇਲਾਵਾ ਇਸ ਨੂੰ ਬਹੁਤ ਘੱਟ ਯੂਰੀਆ ਅਤੇ ਖਾਦ ਦੀ ਜਰੂਰਤ ਪੈਂਦੀ ਹੈ ਅਤੇ ਇਸ ਨੂੰ ਬਿਮਾਰੀ ਵੀ ਘੱਟ ਅਉਂਦੀ ਹੈ ਕਿਉਂਕਿ ਇਹ ਘੱਟ ਦਿਨਾਂ ਵਿਚ ਪੱਕਣ ਵਾਲੀ ਕਿਸਮ ਹੈ ਇਸ ਦਾ ਬੀਜ ਤੁਸੀ ਕਰਨਾਲ ਕੰਬੋਜ ਸੀਡ ਤੋਂ ਲੈ ਸਕਦੇ ਹੋ
Sir g lal mitti vali jameen ch jeeri launi aaa khedi kisam layie ?
(en)
PR 113, PR 111, PR 114, PR 115, PR 116,PR 118 ,PR 121,PR 122, PR 123 , PR 126, PR 127, Cr 212, HKR 47, Punjab Basmati 3, Pusa Punjab Basmati 1509, Pusa Basmati 1121, Pusa 44 ਇਹ ਪੰਜਾਬ ਦੀਆਂ ਕਿਸਮਾਂ ਹਨI ਤੁਸੀ ਇਹਨਾਂ ਦੇ ਵਿੱਚੋ ਕੋਈ ਵੀ ਕਿਸਮ ਲਗਾ ਸਕਦੇ ਹੋ I
sir jawaar lyi kehda beej best rhegaa ?
(en)
Punjab
ਪਸ਼ੂਆਂ ਦੇ ਚਾਰੇ ਲਈ ਜਵਾਰ ਦੀਆਂ ਕਈ ਕਿਸਮਾਂ ਹਨ, ਜਿਵੇਂ ਕਿ SL 44, Punjab Sudax, Pusa Chari, Pusa Chari 9 ਆਦਿ ਹਨ
sir meri jhoti ha , ehhh 08-06-2017 nu lgi hai ate ek gaa jo 09-08-2017 lggi ha , enna vare dso ehh kdo tak suu jangia ?
(en)
Rajasthan
hnji majja sunn vich 10 mahine 10 day lendia ha, atte gawa sunn vich 9 mahine 9 day lendia hai , bakki kyi varr pashu 2-4 uppar niche v kr lenda hai , per majja ate gawa de sunn vich enna time lgda hai.. iss hisab nal tuhadi majj 18-04-2018 takk atte gaa 18-05-2018 tak suu sakdi hai ..
ਬਾੲੀ ਸਾਡੇ ਕੋਲ 30ਨੰਬਰ ਬਾਸਮਤੀ ਪਾਕਿਸਤਾਨੀ ਹੈ ਕਿਸੇ ਨੂੰ ਪਤਾ ਕਿੱਥੇ ਵਿਕਦੀ ਅੈ ਤੇ ਕੀ ਰੇਟ ਹੈ ?
(en)
Punjab
ਇਸ ਦੇ ਰੇਟ ਦੀ ਜਾਣਕਾਰੀ ਅਤੇ ਮਾਰਕੀਟਿੰਗ ਦੀ ਜਾਣਕਾਰੀ ਤੁਹਾਨੂੰ ਆਪਣੀ ਨੇੜੇ ਦੀ GRAIN ਮਾਰਕੀਟ ਦੇ ਵਿੱਚੋ ਹੀ ਪਤਾ ਲੱਗੇਗੀ I
pr 118 ਝੋਨਾ ਮਿਲ ਸਕਦਾ ?
(en)
ihh kisam lamba sma laindi hai..iss kisa da jhaa 29.5 qtl prati acre hai..iss nu PAU LUDHIANA de vich sampark kr ke beej lai skde ho.
sar ji, sajar soi gaa Lai feed banon da tarika dasio ?
(en)
Rajasthan
ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ। ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ ਜੀ।
kank te sundii aa g hun spry di lod hae k nii hje kank 20 din la juu ?
(en)
Punjab
jekr thonu lg reha hai k sundi jayda hai ate ohh kanak nu nuksan kr rhi hai tan iss de upper soondi di roktham de lyi spray krni pwegi.. iss di roktham de lyi 800ml quinalphos ja 90gm emamectin benzoate nu 150 ltr paani de nal mila ke spray kro.
sir kanak vadd ke mungi laun di slah hai ki isda menu faida hai menu mungi di kheti di puri jankari chahindi hai g and kehri kism lama jisda nkaal vdia howe g te hor jankari deo g ?
(en)
Punjab
ਅੱਧ ਮਾਰਚ ਤੋਂ ਅਪ੍ਰੈਲ ਦੇ ਪਹਿਲੇ ਹਫਤੇ ਤੱਕ ਤੁਸੀ ਸੱਠੀ ਮੂੰਗੀ ਦੀ ਬਿਜਾਈ ਕਰ ਸਕਦੇ ਹੋ ਸੱਠੀ ਮੂੰਗੀ ਦੀ ਕਾਸ਼ਤ ਲਈ 2 ਕਿਸਮਾਂ ਐਸ ਐਮ ਐਲ 832 ਅਤੇ ਐਸ ਐਮ ਐਲ 668 ਦੀ ਸਿਫਾਰਿਸ਼ ਕੀਤੀ ਗਈ ਹੈ ਐਸ ਐਮ ਐਲ 832 ਕਿਸਮ ਤਕਰੀਬਨ 61 ਦਿਨ ਵਿੱਚ ਪੱਕਦੀ ਹੈ ਅਤੇ ਇਸਦਾ ਔਸਤਨ ਝਾੜ 4.6q/acre ਹੈ ਐਸ ਐਮ ਐਲ 668 ਤਕਰੀਬਨ 60 ਦਿਨ ਵਿਚ ਪੱਕਦੀ ਹੈ ਅਤੇ ਇਸਦਾ ਔਸਤਨ ਝਾੜ 4.5q/acre ਹੈ ਪੰਜਾਬ ਯੂਨੀਵਰਸਿਟੀ ਵਲੋਂ ਮੂੰਗੀ ਦੀ ਨਵੀਂ ਕਿਸਮ T M B 37 ਪੇਸ਼ ਕੀਤੀ ਗਈ ਹੈ ਜੋ ਕੇਵਲ 60 ਦਿਨਾਂ ਵਿਚ ਪੱਕਦੀ ਹੈ ਐਸ ਐਮ ਐਲ 832 ਲਈ 12 ਕਿਲੋ ਅਤੇ ਐਸ ਐਮ ਅਲ 668 ਲਈ 15 ਕਿਲੋ ਬੀਜ ਪ੍ਰਤੀ ਏਕੜ ਵਰਤਣਾ ਚਾਹੀਦਾ ਹੈ ਬੀਜ ਨੂੰ ਬੀਜਣ ਤੋਂ ਪਹਿਲਾਂ ਕੈਪਟਾਨ ਜਾ ਥਿਰਮ 3 ਗ੍ਰਾਮ ਪ੍ਰਤੀ ਕਿੱਲੋ ਬੀਜ ਦੇ ਹਿਸਾਬ ਨਾਲ ਸੋਧ ਲੈਣਾ ਚਾਹੀਦਾ ਹੈ ਇਸਦੀ ਬਿਜਾਈ 20 ਮਾਰਚ ਤੋਂ 10 ਅਪ੍ਰੈਲ ਤੱਕ 22.5cm ਚੋੜੀਆਂ ਕਤਾਰਾਂ ਵਿਚ ਅਤੇ 4ਤੋਂ6cm ਡੂੰਗਾਈ ਤੇ ਕਰਨੀ ਚਾਹੀਦੀ ਹੈ ਬੂਟੇ ਤੋਂ ਬੂਟੇ ਦਾ ਫਾਸਲਾ 7cm ਹੋਣਾ ਚਾਹੀਦਾ ਹੈ ਬਿਜਾਈ ਸਮੇ 11 ਕਿਲੋ ਯੂਰੀਆ ਅਤੇ 35 ਕਿਲੋ ਡਾਇਆ ਖਾਦ ਡਰਿਲ ਕਰ ਦੇਣੀ ਚਾਹੀਦੀ ਹੈ ਆਲੂਆਂ ਦੀ ਪੁਟਾਈ ਤੋਂ ਬਾਅਦ ਮੂੰਗੀ ਦੀ ਕਾਸ਼ਤ ਬਿਨਾ ਖਾਦ ਤੋਂ ਕਰ ਸਕਦੇ ਹੋ ਦਰਮਿਆਨੀਆਂ ਅਤੇ ਭਾਰੀਆਂ ਜਮੀਨਾਂ ਵਿਚ ਮੂੰਗੀ ਦੀ ਕਾਸ਼ਤ ਬੈਡ ਪਲਾਟਰ ਨਾਲ 67.5cm ਚੌੜਾਈ ਵਾਲੇ ਬੈਡ ਤਿਆਰ ਕਰ ਕੇ 2 ਕਤਾਰਾਂ ਪ੍ਰਤੀ ਬੈਡ 20cm ਦੀ ਦੂਰੀ ਤੇ ਕੀਤੀ ਜਾ ਸਕਦੀ ਹੈ ਨਦੀਨਾਂ ਦੀ ਰੋਕਥਾਮ ਲਈ ਪਹਿਲੀ ਗੁਡਾਈ ਬਿਜਾਈ ਤੋਂ 4 ਹਫਤੇ ਅਤੇ ਦੂਜੀ ਉਸਤੋਂ 2 ਹਫਤੇ ਬਾਅਦ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਮੋਸਮੀ ਘਾਹ ਅਤੇ ਚੋੜੇ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਲਈ ਨਦੀਨ ਨਾਸ਼ਕ ਦਵਾਈ ਬਾਸਾਲਿਨ 45 ਈ ਸੀ 600ml ਪ੍ਰਤੀ ਏਕੜ ਨੂੰ ਚੰਗੇ ਤਿਆਰ ਕੀਤੇ ਖੇਤ ਵਿਚ ਬਿਜਾਈ ਤੋਂ ਪਹਿਲਾਂ ਛਿੜਕਾ ਕਰ ਕੇ ਕੀਤੀ ਜਾ ਸਕਦੀ ਹੈ ਦਵਾਈ ਦੇ ਛਿੜਕਾ ਤੋਂ ਬਾਅਦ ਉਸੇ ਦਿਨ ਮੂੰਗੀ ਦੀ ਬਿਜਾਈ ਕਰ ਦੇਣੀ ਚਾਹੀਦੀ ਹੈ ਬਿਜਾਈ ਤੋਂ ਬਾਅਦ 2 ਦਿਨ ਦੇ ਅੰਦਰ ਅੰਦਰ 1ਲਿਟਰ ਪੈਡੀਮੈਥਾਲਿਨ 30 ਈ ਸੀ ਨੂੰ 150 ਲਿਟਰ ਪਾਣੀ ਵਿਚ ਘੋਲ ਕ ਛਿੜਕਾ ਕਰਨ ਨਾਲ ਵੀ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ ਲੰਬੀ ਉਮਰ ਦੇ ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ 4 ਹਫਤਿਆਂ ਬਾਅਦ ਗੁਡਾਈ ਕਰਨੀ ਚਾਹੀਦੀ ਹੈ ਮੌਸਮ ਅਤੇ ਜ਼ਮੀਨ ਦੀ ਕਿਸਮ ਅਨੁਸਾਰ ਮੂੰਗੀ ਦੀ ਫਸਲ ਨੂੰ 3-5 ਪਾਣੀ ਲਾਉਣ ਦੀ ਸਿਫਾਰਸ਼ ਕੀਤੀ ਜਾਂਦੀ ਹੈ ਫਸਲ ਨੂੰ ਪਹਿਲਾਂ ਪਾਣੀ ਬਿਜਾਈ ਤੋਂ 25 ਦਿਨ ਅਤੇ ਆਖਰੀ ਪਾਣੀ 55 ਦਿਨ ਬਾਅਦ ਲਾਉਣਾ ਚਾਹੀਦਾ ਹੈ ਫ਼ਸਲ ਦੀ ਕਟਾਈ ਜੇਕਰ ਕਮਬਾਈਨ ਨਾਲ ਕਰਨੀ ਹੋਵੇ ਤਾਂ 80 ਫੀਸਦੀ ਫਲੀਆਂ ਪੱਕਣ ਤੋਂ ਬਾਅਦ 800ml ਗਰਾਮਾਕਸੋਨ ਪ੍ਰਤੀ ਏਕੜ 150 ਲਿਟਰ ਪਾਣੀ ਦੇ ਘੋਲ ਵਿਚ ਛਿੜਕਾ ਕਰਨਾ ਚਾਹੀਦਾ ਹੈ ਅਜਿਹਾ ਕਰਨ ਨਾਲ ਪੱਤੇ ਅਤੇ ਤਣੇ ਜਲਦੀ ਸੁੱਕ ਜਾਂਦੇ ਹਨ ਤੇ ਕਟਾਈ ਸੌਖੀ ਹੋ ਜਾਂਦੀ ਹੈ
Buffalos de makhiyan bhut jayada bandiyan ne koi desi solution dasso bhut cheeza bartiya par koi asar nhi ?
(en)
Punjab
tuci majja nu makhiaa nu bachan de lyi desi tirka mitti da oil 100 gram atte saro da oil 100 gram mix krke majj upar spray kro , jithe makhia jyada hai uthe kro , majj de piche wala hise te , niche kro , ate uparr v , iss nu 3 day badd duabra kro, isdi jyada varto nhi krni ha kyuki jyada varto nal skin khusk ho jndi hai ..
Punjab
mitti de tel di tha diesel vart sk de aa
Punjab
thx sir
Bai g bchiya nu cargill feed pa reha7 month toh uppr diya hogiya Per feed according body growth nhi ho rehi Dewarming v kri hoyi aa te livertonic v de reha ha ?
(en)
Punjab
tuci unna di dewarming her 3 mahine de badd jrur krwao , kyuki chara khann nal miti andar jndi rehndi hai deworming krni jruri hundi hai , isde nal tuci unna nu growth mantra powder dena suru kro , is nu rojana 10 gram tk deo , yaa tuci puberid v de sakde ho , iss nu tuci 30-40 gram tak rojana deo, iss nal unna di growth ho javegi..
ਬੱਕਰੀ ਪਾਲਣ ਲੲਈ ਟਰੇਨਿੰਗ ਦੀ ਜਰੂਰਤ ਹੈ,ਜੇ ਜਰੂਰੀ ਹੈ ਤਾ ਬਠਿੰਡੇ ਜਿਲੇ ਵਿੱਚ ਕਿੱਥੇ ਤੇ ਕਦੋ ਮਿਲੇਗੀ , ?
(en)
Punjab
ਹਾਜੀ ਜੇਕਰ ਬੱਕਰੀ ਪਾਲਣ ਦਾ ਕੰਮ ਟ੍ਰੇਨਿੰਗ ਲੈ ਕੇ ਸ਼ੁਰੂ ਕਰੋ ਤਾਂ ਵਧੀਆ ਰਹੇਗਾ ਬਾਕੀ ਟ੍ਰੇਨਿੰਗ ਦੌਰਾਨ ਤੁਹਾਨੂੰ ਹੋਰ ਵੀ ਅਗਾਹ ਵਧੂ ਬੱਕਰੀ ਪਾਲਕਾ ਨਾਲ ਮਿਲਣ ਦਾ ਮੌਕਾਂ ਮਿਲਦਾ ਹੈ ਇਸ ਦੀ ਟ੍ਰੇਨਿੰਗ ਲੈਣ ਲਈ ਤੁਸੀ ਜਾਂ ਤਾਂ ਬਠਿਡਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੇ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਵਿੱਚ ਟ੍ਰੇਨਿੰਗ ਲਈ ਫਾਰਮ ਭਰ ਕੇ ਆਉ ਤੇ ਜਦੌ ਟ੍ਰੇਨਿੰਗ ਹੋਵੇਗੀ ਤੁਹਾਨੂੰ ਕਾਲ ਕਰਕੇ ਬੁਲਾ ਲਿਆ ਜਾਵੇਗਾ ਜਾਂ ਫਿਰ ਤੁਸੀ ਪ੍ਰੋਗੈਸਿਵ ਬੱਕਰੀ ਪਾਲਣ ਐਸੋਸ਼ੀਏਸ਼ਨ ਦੀ ਮੀਟਿੰਗ ਅਟੈਂਡ ਕਰੋ ਇਸ ਵਿੱਚ ਤੁਹਾਨੂੰ ਬਹੁਤ ਸਾਰੇ ਅਗਾਂਹ-ਵਧੂ ਬੱਕਰੀ ਪਾਲਕਾਂ ਨੂੰ ਮਿਲੋਗੇ ਇਸ ਮੀਟਿੰਗ ਦਾ ਹਿੱਸਾ ਬਣਨ ਲਈ ਤੁਸੀ 94172 53230 ਤੇ ਅਮਰਜੀਤ ਸਿੰਘ ਜੀ ਨਾਲ ਸੰਪਰਕ ਕਰੋ ਉਹ ਤੁਹਾਨੂੰ ਬਹੁਤ ਵਧੀਆ ਤਰੀਕੇ ਨਾਲ ਸਮਝਾ ਦੇਣਗੇ
sir jhona ND53 ate 6444,ehna da jhad kina hai kina time lainda hai detail ch dasso g ?
(en)
Punjab
ND53 ਝੋਨੇ ਦੀ ਹਲਕੇ ਪਾਣੀ ਵਾਲੀ ਕਿਸਮ ਹੈ ਜਿੰਨਾਂ ਨੂੰ ਕਿ ਦਰਮਿਆਨੀਆ ਜ਼ਮੀਨਾਂ ਅਤੇ ਹਲਕੇ ਪਾਣੀਆ ਵਿੱਚ ਉਗਾਇਆ ਜਾ ਸਕਦਾ ਹੈ ਇਸ ਦੀ ਪਨੀਰੀ ਤੁਸੀਂ 15-20 ਮਈ ਤੋਂ ਲਗਾ ਸਕਦੇ ਹੋਂ ਅਤੇ ਇਸਦਾ ਝਾੜ 30-32 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਸ ਕਿਸਮ ਦਾ ਕੱਦ ਜਿਆਦਾ ਹੋਣ ਕਰਕੇ ਪਰਾਲੀ ਜਿਆਦਾ ਬਣਦੀ ਹੈ ਇਹ ਕਿਸਮ 135-145 ਦਿਨਾਂ ਦੇ ਵਿੱਚ ਕੱਟਣਯੋਗ ਹੋ ਜਾਂਦੀ ਹੈ ਅਤੇ PA 6444 ਝੋਨੇ ਦੀ ਕਿਸਮ ਦਾ ਝਾੜ ਲੱਗਭਗ 23-25 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ 135-140 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸ ਕਿਸਮ ਜਿਆਦਾਤਾਰ ਹਰਿਆਣਾ ਵਿੱਚ ਲਗਾਉਣ ਲਈ ਸਿਫਾਰਿਸ਼ ਕੀਤੀ ਜਾਂਦੀ ਹੈ ਇਸ ਦੀ ਬਿਜਾਈ ਜੂਨ - ਜੁਲਾਈ ਦੇ ਮਹੀਨੇ ਵਿੱਚ ਕੀਤੀ ਜਾਂਦੀ ਹੈ
ਬੱਕਰੀ ਪਾਲਣ ਲਈ ਲੋਨ ਕਿੰਨਾ ਮਿਲਦਾ਼ ਕਿੰਨੀ ਸਬਸਿਡੀ ਮਿਲਦੀ ਏ,10ਬੱਕਰੀਆ ਲਈ,ਦੱਸੋ ਜੀ ,ਬਠਿੰਡਾ, ?
(en)
Punjab
ਬੱਕਰੀ ਪਾਲਣ ਲਈ ਲੋਨ ਕੁੱਲ ਲੋਨ ਤੇ 25-30% ਤੱਕ ਦੀ ਸਬਸਿਡੀ ਮਿਲਦੀ ਹੈ ਜੇਕਰ ਕਿਸੇ ਬੰਦੇ ਦੇ ਨਾਲ ਤੇ ਲੋਨ ਅਪਲਾਈ ਕਰਨਾ ਹੈ ਤਾਂ 25% ਸਬਸਿਡੀ ਹੈ ਤੇ ਔਰਤ ਦੇ ਨਾਮ ਤੇ ਲੋਨ ਅਪਲਾਈ ਕਰਨ ਤੇ 30% ਤੱਕ ਸਬਸਿਡੀ ਮਿਲਦੀ ਹੈ ਤੇ ਇਹ ਸਬਸਿਡੀ ਲੋਨ ਦੀਆਂ ਕਿਸ਼ਤਾ ਪੂਰੀਆਂ ਹੋਣ ਤੋਂ ਬਾਅਦ ਮਿਲਦੀ ਹੈ ਲੋਨ ਲਈ ਬੱਕਰੀ ਪਾਲਣ ਦੀ ਟ੍ਰੇਨਿੰਗ ਵਾਲਾ ਸਰਟੀਫਿਕੇਟ ਹੋਣਾ ਬਹੁਤ ਜਰੂਰੀ ਹੈ
karnal kamboj di main shop kehde city aa shop no. daso ?
(en)
ikk vaar iss nu tuc online check kro..tuhanu online iss da ptaa kg jawega.
777 variety beej bathinda ton milju karnal walia da koi shop ?
(en)
ihh tuhanu check krna pwega.. karnal kamboj seeds ton lai skde ho.
ਇਸ ਵਿਚ ਕਿਹੜੀ ਦਵਾਈ ਦਾ ਸਪਰੇ ਕਿਤਾ ਜਾਵੇ ?
(en)
jo dhabbe bnn rhe hnn iss di roktham de lyi M-45@400gm ja tata di master ja antracol@500gm nu 150 ltr pani de nal mila ke prati acre te spray kro..
moringa ki hai g isda tree kitho miluga g moringa ki kam karda g cow lai ?
(en)
Rajasthan
moringa tree kai thava te aapne aap hi ugeya hunda hai. esnu shajna v keh dinde hun. eh plant vaddiya nursery to mil jande hun. ehde faliya lagiya hundia hun. ehde patte pashuaa te human health lai bohat fiede wale hunde hun. moringa de patteya vich sare mineral netuarry hunde hun . es nal cow di heatlh v thik rehndi hai te cow da milk v ghattt nahi hunda.
ਪਿਅਾਜ ਦੇ ਵਿਚ ਪਿਲਾ ਪਣ ਅਾ ਗਿਅਾ ਹੈ ਕੀ ਕਿਤਾ ਜਾਵੇ ?
(en)
iss di photo bhejo please ..tan jo tuhaanu iss di jankari ditti ja ske.
desi murgi paln bare dso and ohan de chuche kis university cho milnge ?
(en)
777 variety beej kitho milu purri jankari daso g jhaad kive hai kehde paani te hovegi shop da no. daso ?
(en)
Punjab
ihh kisam 90 dina de vich pakk jandi hai. iss da jhaad 90man tak chla janda hai. iss nu tuc maade vaahn ate maade paani de vich v lgaa skde ho. iss ton ilaava iss jhone nu bhut ghat urea ate khaad di lod paindi hai ate bimaari v ghat aundi hai kyuki ihh ghat dina de vich pakkan wali kisam hai. iss daa beej tuc karnal kamoj seeds ton lai skde ho. iss nu 777 de nam nal janya janda hai.
ਸਰ ਜੀ ਅਸੀ ਫ਼ਲਦਾਰ ਕਿਹੜੇ ਕਿਹੜੇ ਬੂਟਿਆਂ ਨੂੰ ਗਮਲਿਆਂ ਵਿਚ ਲਗਾ ਸਕਦੇ ਹਾ ਅਤੇ ਗਮਲਾ ਕਿੰਨੇ ਸਾਇਜ ਦਾ ਹੋਣਾ ਚਾਹੀਦਾ ਹੈ
(en)
Haryana
ਹਾਂ ਜੀ ਤੁਸੀਂ ਫਲਦਾਰ ਬੂਟਿਆਂ ਨੂੰ ਗਮਲਿਆਂ ਦੇ ਵਿਚ ਲਗਾ ਸਕਦੇ ਹੋ Iਪਰ ਵੱਡਾ ਹੋਣ ਤੇ ਇਹਨਾਂ ਨੂੰ ਬਾਹਰ ਟੋਏ ਦੇ ਵਿਚ ਹੀ ਲਗਾਉਣਾ ਪਵੇਗਾ ਗਮਲਿਆਂ ਦਾ ਸਾਈਜ਼ ਜਿੰਨਾ ਵੱਡਾ ਹੋ ਸਕੇ ਓਨਾ ਹੀ ਲਓ I ਕਿਉਕਿ ਇਸ ਨਾਲ ਬੂਟਿਆਂ ਦੀਆ ਜੜਾ ਆਸਾਨੀ ਨਾਲ ਫੈਲ ਜਾਂਦੀਆਂ ਹੱਨ ਅਤੇ ਬੂਟੇ ਵਧੀਆ ਗਰੋਥ ਕਰਦੇ ਹੱਨ I
ਸਰ ਜੀ ਮੇਰੇ ਕੋਲ ਇਕ ਜਾਮਣ ਦਾ ਬੂਟਾ ਏ ਛੇ ਸਾਲ ਦਾ ਹੋ ਗਿਆ ਫਲ ਨਹੀ ਲੱਗਦਾ ਕਦ ਵੀ ਬਹੁਤ ਵੱਡਾ ਹੋ ਗਿਆ ਇਲਾਜ ਦਸੋ ਜੀ ਧਨਵਾਦ ?
(en)
iss de boote de tne de upper jithe tehnia nahi hnn chaare paade kwaafi nal takk lgaao.. 2-3ft tak ihh takk lgaao. takk bilkul naal nal hone chaide hnn.. ihh boota usse saal fal dena shuru kr dewega.
ਸਰ ਜੀ ਕਿੰਨੂ ਨਿੰਬੂ ਅਨਾਰ ਦੇ ਬੂਟੇ ਲਾਉਣੇ ਨੇ ਕਦੋ ਲਾਈਏ ਜੀ ਵਧੀਆ ਬੂਟੇ ਕਿਥੋ ਮਿਲਣਗੇ ?
(en)
Punjab
ਨਿਬੂ ਅਤੇ ਕਿੰਨੂ ਦੇ ਬੂਟੇ ਲਗਾਉਣ ਦਾ ਸਹੀ ਸਮਾਂ ਫਰਵਰੀ - ਮਾਰਚ ਅਤੇ ਅਗਸਤ -ਸਤਬਰ ਹੈ ਅਤੇ ਅਨਾਰ ਦੇ ਬੂਟੇ ਲਗਾਉਣ ਦਾ ਸਮਾਂ ਹੁਣ ਲੰਗ ਚੁੱਕਾ ਹੈ ਅਨਾਰ ਦੇ ਬੂਟੇ ਜਨਵਰੀ ਵਿਚ ਲਗਾਏ ਜਾਂਦੇ ਹਨ ਇਹਨਾਂ ਦੇ ਵਦੀਆ ਬੂਟੇ ਤੁਸੀ ਆਪਣੇ ਇਲਾਕੇ ਦੇ kvk ਤੋਂ ਲੈ ਸਕਦੇ ਹੋ
ਸਰ ਜੀ ਮੇਰੀ ਮਝ ਦੁਧ ਦੇ ਲਈ ਵੇਲਾ ਕੁਵੇਲਾ ਕਰਦੀ ਸੀ ਉਸ ਲਈ ਤੁਸੀ ਦਵਾਈ ਦਸੀ ਸੀ ਹੋਮੀਓਪੈਥਿਕ menincol ਇਹ ਮਿਲੀ ਨਹੀ ਕੋਈ ਹੋਰ ਦਸੋ ਜੀ ਮਝ ਚਾਰ ਮਹੀਨੇ ਦੀ ਗਭਣ ਏ ਸਤ ਲਿਟਰ ਦੁਧ ਏ ਦਵਾਈ ਦਾ ਪੁਰਾਣਾ ਵੇਰਵਾ ਪਾਇਆ ਕਰੋ ਕਈ ਵਾਰ ਦੁਕਾਨਦਾਰ ਨੁੰ ਸਮਝ ਨਹੀ ਆਊਦੀ ਧਨਵਾਦ ?
(en)
Punjab
ਤੁਸੀ ਮੱਝ ਨੂੰ milko-milk ਦਵਾਈ ਦੇਣੀ ਸ਼ੁਰੂ ਕਰੋ ਇਸਦੇ ਨਾਲ ਤੁਸੀ lactomood ਹੋਮਿਓਪੈਥਿਕ ਦਵਾਈ ਵੀ ਦੇਣੀ ਸ਼ੁਰੂ ਕਰੋ , ਇਸਦੀਆਂ 10 ਬੂੰਦਾਂ ਰੋਟੀ ਦੇ ਰੱਖਕੇ ਦਿਨ ਵਿਚ 3 ਵਾਰ ਦਿਓ ਇਸਨੂੰ ਚਾਰਾ ਪਾਉਣ ਤੋਂ 1 ਘੰਟਾ ਪਹਿਲਾ ਦਿਓ , ਜਾ ਤੁਸੀ Nt-stress ਦਵਾਈ ਵੀ ਦੇ ਸਕਦੇ ਹੋ , ਇਸਨੂੰ ਤੁਸੀ 50 ਗ੍ਰਾਮ ਰੋਜਾਨਾ ਦਿਓ ਇਸ ਨਾਲ ਫਰਕ ਪੈ ਜਾਵੇਗਾ
moringa da buta kitho miluga lagauna hai ?
(en)
Punjab
iss de boote har ik nursery de vich mil jande hn. tuc apne nede di kise v nursery ton ihh boote lai skde ho.
sir mera koll 9 sall di vashi ha , uss nu khani ha , jddo ohh galla krdi hai tan khansi bhutt krdi ha, ate usnu mook v bhutt lggi v hai , isda koi ilagg dso ?
(en)
Punjab
tuci vashi nu catcough dwai deni suru kro , isnu din vich 5 gram tak deo, is nal vashi di kansi nu farak paa javega, ate mook da ilagg badd vich suru kro, kyuki kyi varr pashu jor jor nal kahnsi krda hai uss krke v mokk lgg jndi hai, iss lyi pehla ehh dwai deo iss nal khansi nu farak paa javega..
sir mere kol 2 all di vachi ha , 2-3 varr tika bhrwa dita prr heet ni kdddi puri , usnu goilya v ditiya powder v vdya dinda isnu , doctor bolde bachedani vich infection aa uss nu ki deyia ?
(en)
Punjab
tuci iss nu khurak puuri matra vich deo , kyuki khurak di kami krke body puuri trah grwoth nhi krdi hai , jiss krke sarir kamjor rehnda ,isde nal tuci vashi nu Obamin gold powder dena suru kro , iss nu 50 gram rojana dena hai , iss nal vashi puuri trahh heet vich aa javegi...
ਸਰ ਭਿੰਡੀ ਦੇ ਬੀਜ ਸੁੱਕੇ ਲਾਈਏ ਜਾ ਭਿਊਕੇ ?
(en)
bhindi de beej di sodh kr k hi beej deo..bijaayi ton ikk din pehla beeja nu bhio k rakh deo iss nal beej jaldi ugg jande hnn..
Punjab
mainu mera ans ni.milya g hale tak
777 ਝੋਨੇ ਦੀ ਪਨੀਰੀ ਕਦ ਬੀਜੀ ਜਾਵੇ ਅਤੇ ਕਿੰਨੇ ਦਿਨਾ ਬਾਅਦ ਖੇਤ ਵਿੱਚ ਲਾਈ ਜਾਵੇ, ਪਰਤਿ ਏਕੜ ਕਿੰਨਾ ਬੀਜ ਪਉਗਾ ?
(en)
iss di paneeri 20 may ton baad lao kyuki ihh ghat sme wali kisam hai. prati acre di paneeri de lyi 7-8kg beej pao. 25 dina di paneeri nu mukh khet de vich lgaa skde ho.
pride di spray kyu ni krni chahidi white fly rokan lai ?
(en)
iss de vich salt dso kehda hai..uss de according tuhanu iss di jankari ditti jawegi..ate fasal kis de upper krni hai ihh v dso..
Sir mere kol German shepherd femail hai ush nu parvo ho gya pls koi treatment dso ?
(en)
eh condition dekh ke hi tretament vadiya hovega ji vadiya hovega jekar tusi nede de sarjan nu ik var dikha lavo
sir tudi vale reaper te kehra tractor vdia chlu preet 6049 ja fr holland 3630 ?
(en)
Haryana
iss de vich 3630 ja, 855, sonalika 750, ja farmtrac 60 wdia kamjaab hnn ..
Punjab
3630
sir appa jhone diyan vattan te kus la sakde aa ?
(en)
jhone dia vattan te koi fasal da uggna mushkil ho janda hai.. kyuki iss vich 24 ghante paani khda rehnda hai..te sbji vgaira nu inne paani de lod nahi hundi hai.
ਸ਼੍ਰੀ ਮਾਨ ਜੀ ਲਸਨ ਦਾ ਕੀ ਰੇਟ ਚੱਲਦਾ ਹੈ ਵੇਚਣੀ ਆ ਵਾਹਣ ਚੋਂ ਪੱਟਾਏ ਜਾ ਖੁਦ ਪੁਟ ਕੇ ਵੇਚੀ ਜਾਵੇ ?
(en)
Punjab
ਇਸ ਦੀ ਪੁਟਾਈ ਖੁਦ ਕਰ ਕੇ ਵੇਚੋ ਤਾਂ ਜ਼ਿਆਦਾ ਵਧੀਆ ਹੈI ਇਸ ਦੇ ਰੇਟ ਦੀ ਜਾਣਕਾਰੀ ਤੁਸੀ ਆਪਣੀ ਖੇਤੀ ਅੱਪ ਦੇ ਵਿੱਚੋ ਹੀ ਚੈੱਕ ਕਰ ਸਕਦੇ ਹੋ ਜਾ ਫਿਰ ਸਬਜ਼ੀ ਮੰਡੀ ਦੇ ਵਿੱਚੋ ਪਤਾ ਕਰ ਸਕਦੇ ਹੋ I
sir daincha di sowing kanak ktan to kine din baad krni ha te seed ki rate h ?
(en)
dhaincha di bijaayi april ton lai k jule tak chaldi rehndi hai..jdo v kanak da vaahn khaali ho jawe iss di bijaayi kr deo. PAU walon 20 kg beej sifarish kita janda hai..par 12-15 kg beej prati acre de hisaan nal kam chal janda hai.
Punjab
thanku sir
ਵੀਰ ਜੀ ਪਸੂ ਦੀ ਬੱਚੇਦਾਨੀ ਦੀ ਸਫਾਈ ਜਾਂ ਇਨਫੈਕਸ਼ਨ ਦੂਰ ਕਰਨ ਦਾ ਕੋਈ ਦੇਸੀ ਤਰੀਕਾ ਦੱਸੋ ਅਤੇ ਅਤੇ ਇਹ ਫਾਰਮੂਲਾ ਪਸੂ ਦੇ ਸੂਣ ਤੋਂ ਪੰਜ ਜਾਂ ਛੇ ਮਹੀਨੇ ਬਾਅਦ ਵੀ ਦਿੱਤਾ ਜਾ ਸਕਦਾ ਹੈ ?
(en)
Punjab
ਜਦੋ ਪਸ਼ੂ ਸੂਅ ਜਾਂਦਾ ਹੈ ਉਸਦੇ ਬੱਚੇਦਾਨੀ ਦੀ ਸਫਾਈ ਉਸ ਸਮੇ ਹੈ ਕਰਵਾਨੀ ਚਾਹੀਦੀ ਹੈ , ਕਿਉਕਿ ਕਈ ਵਾਰ ਜੇਰ ਪੂਰੀ ਤ੍ਰਾਹ ਨਹੀਂ ਨਿਕਲਦੀ ਅੰਦਰ ਰਹਿ ਜਾਂਦੀ ਹੈ , ਫਿਰ ਬਾਦ ਵਿਚ ਇਨਫੈਕਸ਼ਨ ਹੋ ਜਾਂਦਾ ਹੈ , ਇਸ ਲਈ ਉਸ ਸਮੇ Smooth dwai ਦੇਣੀ ਚਾਹੀਦੀ ਹੈ ਇਸ ਨਾਲ ਇਨਫੈਕਸ਼ਨ ਵੀ ਖਤਮ ਹੁੰਦਾ ਹੈ ਅਤੇ ਜੇਰ ਵੀ ਬਾਹਰ ਆ ਜਾਂਦੀ ਹੈ , ਜਾ ਤੁਸੀ invelon liqued ਵੀ ਦੇ ਸਕਦੇ ਹੋ ਜਾ ਇਸਦੀਆਂ boules ਵੀ ਆਉਂਦੀਆਂ ਹੈ ਉਹ ਵੀ ਦੇ ਸਕਦੇ ਹੋ , ਇਸ ਨਾਲ ਵੀ ਇਨਫੈਕਸ਼ਨ ਉਸ ਸਮੇ ਖਤਮ ਕੀਤਾ ਜਾਂਦਾ ਹੈ
ਨਿੰਬੂ ਦੇ ਬੂਟੇ ਦੀਆਂ ਜਾਮਣੀ ਤੇ ਖੱਟੀਆ ਕਰੂਬੰਲਾ ਰਹਿੰਦੀਆ ਹਨ ਕੀ ਕਾਰਨ ਹੈ ਜੀ ?
(en)
veer ji april mahine vich kanak nu pani dena chida a k nahi ?
(en)
nahi g april mahine de vich kanak nu paani na deo.
sir navroop ji jehra tusi bachedani di infaction vaaste 1kg.amla sukha k 200gm.daily vartan vaaste keha o sir pashu noo dena kado jad pashu heat vich hunda ya pashu de heat to pehla ya baad vich ?
(en)
Rajasthan
eh tusi pashu nu heat vich oon to pehla de sakde ho te jekar pashu nu jer na pave ta v eh varat sakde ho.
sir mai desi murgi framing da kam krna chuna thoda us bare dsoge kitho milngye chuche nd kine de lagbhag milngye nd sarkar koi subcity de rahi ha koi k nhi ?
(en)
Solar fancing lagani hai kaha sampark kara ?
(en)
Punjab
solar fencing ke liye app solar system vibhaag se hi sampark kr skte ho. yeh apko kisi bhi private dealers se mil jayega.
ਸਰ ਦੋ ਦਿਨ ਹੋਏ ਮੱਝ ਸੂਈ ਨੂੰ ਅਤੇ ਦੋ ਕਿਲੋ ਦੁੱਧ ਦੇ ਰਹੀ ਹੈ ਦੁੱਧ ਵਧਾਉਣ ਲਈ ਕੀ ਪਾਈਏ ?
(en)
Punjab
ਤੁਸੀ ਇਸ ਨੂੰ ਸੰਤੁਲਿਤ ਖੁਰਾਕ ਦੇਣੀ ਸ਼ੁਰੂ ਕਰੋ , ਕਿਉਕਿ ਜਿੰਨੀ ਵਧਿਆ ਖੁਰਾਕ ਹੋਵੇਗੀ ਦੁੱਧ ਵਿਚ ਵੀ ਵਾਧਾ ਹੋਵੇਗਾ , ਇਸ ਦੇ ਨਾਲ ਤੁਸੀ ਮੱਝ ਨੂੰ Power-Zip ਪਾਊਡਰ ਦੇਣਾ ਸ਼ੁਰੂ ਕਰੋ , ਇਸ ਪਾਊਡਰ ਨੂੰ 50 ਗ੍ਰਾਮ ਰੋਜਾਨਾ ਦਿਓ ,ਇਹ ਪਾਊਡਰ ਵੀ ਦੁੱਧ ਵਧਾਉਣ ਵਿਚ ਮਦਦ ਕਰਦਾ ਹੈ
22 dhola jeera poa 50 gram roj
sir mere koll 2 sall di vachi hai , usnu 3-4 varr tikka bhra dita hai per ohh rehndi ni aa , dr. bolda isdi bachedani kamjor hai , usde lyi koi ilagg dso ?
(en)
Punjab
tuci vashi nu power zip powder dena suru is nu rojana 50 gram tak dena ha , isde nal tuci Obamin powder v deo , iss nu 50 gram dena hai , iss nal vashi purri heet v awegi , uss to badd usdi AI krwao , yaa tuci Agrimin-i dwai v de sakde ho , isde 21 goliya di packing hundi ha , iss nu rojana 1 goli deo, enna nal farak paa javega..
Is there any need of spray for this Insect at this stage of wheat. Wheat variety is 2851 ?
(en)
iss de upper soondi di roktham de lyi spray krni pwegi.. iss di roktham de lyi 800ml quinalphos ja 90gm emamectin benzoate nu 150 ltr paani de nal mila ke spray kro.
But sir the crop will be ready within 10 days. Is it necessary to spray the fields.
But sir the crop will be ready within 10 days. Is it necessary to spray the fields
sir g mein 1st bar jhona launa 1121 narme vale khet vich theek rahoo kinne pani di lod hundi aaa ?
(en)
1121 halke vaahn wali kisam nahi hai..iss nu change paani ate change vaahn di lod hundi hai. ihh 137 dina de vich pakkdi hai ate iss da jhaad 13.7 qtl prati acre hai.
sir ji,CR 212 jhone bare daso ji, ki jhadd a, kis trah di jamen ch ho sakda a ?
(en)
212 : ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਤੇ ਇਸ ਦਾ ਕੱਦ 104-105 ਸੈਟੀਮੀਟਰ ਹੁੰਦਾ ਹੈ ਇਸ ਕਿਸਮ ਦੀ ਪਨੀਰੀ ਤੁਸੀ 10-15 ਮਈ ਤੱਕ ਲਗਾ ਸਕਦੇ ਹੋਂ . ਇਸਦੇ ਪੱਕਣ ਦਾ ਸਮਾਂ 135 -145 ਦਿਨ ਹੈ
ihh takde dakar vaahna wali kisam hai.
i m a busness man ki my pigg nu side busnes de tor te v kar sakda ha ?
(en)
hnji tusi start kar sakde ho par eh full time wala hi kamm hai kyoki mehnat bohat a baaki tusi feed da sahi dheyan rakh leya ta 100 % kamyab ho javoge. shuru kar sakde ho vadiya dession hai tohada
sir piggs nu je aap delhi ja ke sale karna hova ta ki rate jada mill janda ha ?
(en)
hnji pig nu delhi khud ja ke sale karan nal 8-10 rupees per killo vad mil jande hun par ik proublam hai ke ihna nu har month hi pig chahide hunde hun . par apne kol kai var har month pig nai hunde . so es layi jeyadtar vpari nu hi sale kar dite jande hun.
majj nu eh ki bimaari aa esda naa dso Eh bimaari kyu aundi hai detail ch dso g ?
(en)
Punjab
tuci majj nu teat-krack homeopathic dewai deni suru kro , is deya 10 drops roti te rakh k din vich 3 varr deo , isde nal tuci skino-vet homeopathic dwai v deo , isnu 10 drops krke din vich 3 varr deo , ehh dono dwai adhe adhe ghnte de farak nal deo , inna nu tuci chara paun to 1 ghnta pehla yaa chara paun to 2 ghntia badd de sakde ho . is nal farak paa javega..
sir kisa vadia company da booster da nam doso ji cow layi ji ?
(en)
Punjab
vet-mankind company da calcimust gel v milk booster hai ji
ਕਿਰਪਾ ਕਰਕੇ raingun ਬਾਰੇ ਚਾਨਣਾ ਪਾਓ ਜੀ ਕਿੰਨੀ ਕੁ ਸਹੀ ਹੈ ਪੰਜਾਬ ਲਈ ਫਾਇਦੇ ਤੇ ਘਾਟਾਂ ਵੀ ਦਸੋ ?
(en)
Maharashtra
RAIN GUN ihh ki latest technology hai jis nal paani di ghat varto nal fasal ton wdia jhaad lyaa ja skda hai. iss nal paani di wastage kaafi hadd tak control hundi hai. iss ton ilaava jo ucchia jgah hnn jithe paani phunchauna mushkil hai othe ihh technique bhut jyaada kaamjaab hai. iss nal poori fasal nu paani ditta ja skda hai . iss da shuruati sme de vich kharcha jrur hai par iss da baad de vich faida v hai. iss di dekhbhaal jyaada karni paindi hai ..
Sir/ madam mai es vaar 16 kille mushall jhona lgana hai plz puri jaankari deyo paneeri kado beeji jave tey kinne din de mukh khet ch lai jave ?
(en)
Pusa Basmati 1637: ਇਹ ਕਿਸਮ 2018 ਜਾਰੀ ਕੀਤੀ ਗਈ ਹੈ, ਜੋ ਕੁੱਝ ਹੱਦ ਤੱਕ ਭੁਰੜ ਰੋਗ ਦੀ ਰੋਧਕ ਹੈ ਇਸ ਦੇ ਪੌਦੇ ਦੀ ਔਸਤਨ ਲੰਬਾਈ 109 ਸੈ.ਮੀ. ਹੁੰਦੀ ਹੈ ਇਹ ਕਿਸਮ 138 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਔਸਤਨ ਝਾੜ 17.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ 1401 : ਪੂਸਾ 1401 ਨੂੰ ਪੂਸਾ ਬਾਸਮਤੀ -6 ਨਾਮ ਨਾਲ ਵੀ ਜਾਣਿਆ ਜਾਂਦਾ ਹੈ ਪੂਸਾ 1401 ਦਰਮਿਆਨੀ ਕੱਦ ਦੀ ਕਿਸਮ ਹੈ ਇਹ ਪੱਕਣ ਲਈ ਲਗਭਗ 150 -155 ਦਿਨਾਂ ਦਾ ਸਮਾਂ ਲੈਂਦੀ ਹੈ ਇਸਦਾ ਔਸਤਨ ਝਾੜ ਲਗਭਗ 17-18q/acre ਹੈ Pusa Basmati-1 ਦਰਮਿਆਨੀ ਕੱਦ ਦੀ ਕਿਸਮ ਹੈ ਇਸ ਦਾ ਕੱਦ 100 ਸੈਟੀਮੀਟਰ ਹੁੰਦਾ ਹੈ ਅਤੇ ਇਹ 140 ਦਿਨਾਂ ਵਿੱਚ ਪੱਕ ਤੇ ਤਿਆਰ ਹੋ ਜਾਂਦੀ ਹੈ ਇਹ ਜਿਆਦਾ ਉਪਜਾਊ ਜ਼ਮੀਨਾਂ ਵਿੱਚ ਉਗਾਉਣ ਯੋਗ ਕਿਸਮ ਹੈ ਇਸ ਦਾ ਅੋਸਤਨ ਝਾੜ 16 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਸ ਦੀ ਪਨੀਰੀ ਤੁਸੀਂ 10 ਜੂਨ ਤੋਂ ਲਗਾ ਸਕਦੇ ਹੋਂ ihh kisma mushal dia hnn ate ihna di paneeri tuc 10 june ton lgaa skde ho ate 25-30 dina di panerri nu khet de vicg transplant kr skde ho.
666 kism Da beej Da ki rate ha and is di paneeri kina Dina di Launi chahdi ?
(en)
iss de rate di janakri tuhanu market de distributor ton hi milegi..iss di paneeri 25 dina di lgaa skde ho.
es da ki ilaj hai pichle 10 dina tu hai aa plz answar te katti di age 20month di hai ?
(en)
Punjab
tuci majj nu vetscuco dewai deya goliya denia suru kro , is diya rojana 4 goliya deo ate isde nal bobimin-gel liqued v deo, usnu tuci 7ml rojana dena hai , isdi 150 gram di packing hundi hai , iss deya 2 botel pilaa deo , iss nal farak paa javega..
3086 kine dina ch tyar ho jandi aa pak ke ?
(en)
Punjab
ਇਹ ਕਿਸਮ 156 ਦਿਨਾਂ ਵਿੱਚ ਪੱਕ ਜਾਂਦੀ ਹੈ
Punjab
20 nov nu biji c
majj di deworming ki hundi hai ?
(en)
Punjab
majj di depworming da means majj nu pet de kideya wali dwai de ke malap rehat karna . eh har 3 month baad karni chahidi hai. pet de kideya wali dwai peen wali v ondi hai te tablates ondiya hun.
ਸਰ ਗਾਂ ਦੇ ਥਣ ਨੂੰ ਸੋਜ ਹੈ ਨਾਲੇ ਥਣ ਵਿਚੌਂ ਛਿਛੜੇ ਵੀ ਅਾੳੁਦੇ ਹਨ ਕੋੲੀ ਦੇਸੀ ੲਿਲਾਜ ਦੱਸੋ ਜੀ ?
(en)
Rajasthan
ਦੇਸੀ ਇਲਾਜ ਤਾਂ ਉਦੋ ਜਿਆਦਾ ਕੰਮ ਕਰਦਾ ਹੈ ਜੀ ਜਦੌਂ ਤੁਹਾਨੂੰ ਸ਼ੁਰੂਆਤ ਵਿੱਚ ਹੀ ਕਿਤੇ ਕੋਈ ਛਿਛੜਾ ਦਿਖੇ ਤਾਂ ਉਦੋ ਹੀ 50- 100 ਗ੍ਰਾਮ ਮਿੱਠਾ ਸੋਢਾ ਪਸ਼ੂ ਨੂੰ ਖਵਾ ਦਿਓ। ਜੇਕਰ ਸੋਜ ਹੈ ਤਾਂ ਨਵਰਤਨ ਤੇਲ ਦੀ ਮਾਲਿਸ਼ ਕਰੋ ਤੇ ਨਾਲ ਹੀ ਹੋਮੀਓਪੈਥਿਕ ਮੈਡੀਸਨ mestiplus ਲਗਤਾਰ ਦਿੰਦੇ ਰਹੋ ਤੇ ਨਾਲ ਮਿੱਠਾ ਸੋਢਾ ਵੀ । ਇਸ ਨਾਲ ਫਰਕ ਪੈ ਜਾਵੇਗਾ।
kanak Di sundi lei khadi spray kariya ji ?
(en)
kanak de upper soondi di roktham de lyi 800ml quinalphos ja emamectin benzoate@90gm nu 150 ltr pani de nal mila ke prati acre te spray kro.
Sir, jo gaban vachia hundia hai unna nu oil pilana chida ha yaa nhi ?
(en)
Rajasthan
hnji kehde tel bare push rahe ho saro da tel ya fir koe hor tel