ਸੀਟੂ ਨੇ ਹੜਤਾਲ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਨੋਟਿਸ ਸੌਂਪਿਆ

November 12 2020

ਪੰਜਾਬ ਇੰਫ਼ੋਟੈੱਕ ਦੇ ਚੇਅਰਮੈਨ ਐੱਸਐੱਮਐੱਸ ਸੰਧੂ ਬਨੂੜ ਖੇਤਰ ਦੇ ਕਿਸਾਨਾਂ ਲਈ ਰਾਹ-ਦਸੇਰਾ ਬਣੇ ਹਨ। ਉਨ੍ਹਾਂ ਝੋਨੇ ਦੀ ਪਰਾਲੀ ਨੂੰ ਬਿਨਾਂ ਸਾੜਿਆ ਕੌਮੀ ਮਾਰਗ ’ਤੇ ਸਥਿਤ ਸੰਧੂ ਫ਼ਾਰਮ ਦੀ ਸਮੁੱਚੀ 60 ਏਕੜ ਦੇ ਕਰੀਬ ਜ਼ਮੀਨ ਵਿੱਚ ਸੁਪਰ ਸੀਡਰ ਨਾਲ ਕਣਕ ਦੀ ਸਿੱਧੀ ਬਿਜਾਈ ਕੀਤੀ ਹੈ। ਇਸ ਮੌਕੇ ਉਨ੍ਹਾਂ ਆਖਿਆ ਕਿ ਪ੍ਰਦੂਸ਼ਣ ਫੈਲਣ ਤੋਂ ਰੋਕਣ ਲਈ ਉਨ੍ਹਾਂ ਅਜਿਹਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਮੁੱਚਾ ਝੋਨਾ ਐੱਸਐੱਮਐੱਸ ਕੰਬਾਈਨ ਨਾਲ ਕਟਾਇਆ ਸੀ।  ਉਨ੍ਹਾਂ ਦੱਸਿਆ ਕਿ ਇਸ ਨਾਲ ਡੀਜ਼ਲ ’ਤੇ ਹੋਣ ਵਾਲਾ ਮਣਾ ਮੂੰਹੀ ਖਰਚਾ ਬਚਦਾ ਹੈ, ਖਾਦ ਦੀ ਘੱਟ ਵਰਤੋਂ ਹੁੰਦੀ ਹੈ ਤੇ ਝਾੜ ਵਧ ਨਿਕਲਦਾ ਹੈ। ਉਨ੍ਹਾਂ ਕਿਸਾਨਾਂ ਨੂੰ ਸਿੱਧੀ ਬਿਜਾਈ ਵਾਲਾ ਫ਼ਾਰਮੂਲਾ ਅਪਣਾਏ ਜਾਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਅੱਗ ਨਾਲ ਧਰਤੀ ਹੇਠਲੇ ਜੀਵ ਜੰਤੂ ਵੀ ਸੜਨ ਤੋਂ ਬਚ ਜਾਂਦੇ ਹਨ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune