ਸਰਕਾਰ ਨੇ MSP ਤੇ 368.7 ਲੱਖ ਟਨ ਝੋਨਾ ਖਰੀਦਿਆ, ਕਿਸਾਨਾਂ ਨੇ ਵੀ ਕੀਤੀ 39.92 ਲੱਖ ਦੀ ਕਮਾਈ

December 12 2020

ਦੇਸ਼ ਵਿੱਚ ਕਿਸਾਨ ਅੰਦੋਲਨ ਚੱਲ ਰਿਹਾ ਹੈ। ਕਿਸਾਨ ਲਗਪਗ 16 ਦਿਨਾਂ ਤੋਂ ਦਿੱਲੀ ਦੀਆਂ ਸਰਹੱਦਾਂ ’ਤੇ ਕੇਂਦਰ ਸਰਕਾਰ ਖ਼ਿਲਾਫ਼ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ। ਕਿਸਾਨਾਂ ਨੂੰ ਡਰ ਹੈ ਕਿ ਸਰਕਾਰ ਮੰਡੀਆਂ ਅਤੇ ਐਮਐਸਪੀ ਨੂੰ ਖ਼ਤਮ ਕਰ ਦੇਵੇਗੀ। ਪਰ ਇਸ ਦੌਰਾਨ ਸਰਕਾਰ ਵਲੋਂ ਇੱਕ ਬਿਆਨ ਜਾਰੀ ਕੀਤਾ ਗਿਆ, ਜਿਸ ਵਿੱਚ ਇਹ ਕਿਹਾ ਗਿਆ ਹੈ ਕਿ ਸਰਕਾਰ ਨੇ MSP ਦੇ ਅਧਾਰ ‘ਤੇ ਕਿਸਾਨਾਂ ਤੋਂ ਪਿਛਲੇ ਸਾਲ ਤੋਂ 22.5 ਪ੍ਰਤੀਸ਼ਤ ਵਧੇਰੇ ਫਸਲ ਖਰੀਦੀ ਹੈ।

ਮੌਜੂਦਾ ਸਾਉਣੀ ਦੇ ਮਾਰਕੀਟਿੰਗ ਸੀਜ਼ਨ ਵਿੱਚ ਹੁਣ ਤੱਕ ਘੱਟੋ ਘੱਟ ਸਮਰਥਨ ਮੁੱਲ ‘ਤੇ ਝੋਨੇ ਦੀ ਖਰੀਦ ਪਿਛਲੇ ਸਾਲ ਦੇ ਮੁਕਾਬਲੇ 22.5 ਪ੍ਰਤੀਸ਼ਤ ਵਧ ਕੇ 368.7 ਲੱਖ ਟਨ ਹੋ ਗਈ ਹੈ। ਇਹ ਖਰੀਦ 69,612 ਕਰੋੜ ਰੁਪਏ ਵਿੱਚ ਕੀਤੀ ਗਈ। ਸ਼ੁੱਕਰਵਾਰ ਨੂੰ ਜਾਰੀ ਇੱਕ ਅਧਿਕਾਰਤ ਬਿਆਨ ਵਿਚ ਕਿਹਾ ਗਿਆ ਹੈ ਕਿ ਅਕਤੂਬਰ 2020 ਤੋਂ ਸ਼ੁਰੂ ਮੌਜੂਦਾ ਸਾਉਣੀ ਦੇ ਮਾਰਕੀਟਿੰਗ ਸੀਜ਼ਨ 2020-21ਵਿਚ ਸਰਕਾਰ ਨੇ ਘੱਟੋ-ਘੱਟ ਸਮਰਥਨ ਮੁੱਲ ਤੇ ਕਿਸਾਨਾਂ ਤੋਂ ਸਾਉਣੀ ਦੀਆਂ ਫਸਲਾਂ ਦੀ ਖਰੀਦ ਲਗਾਤਾਰ ਜਾਰੀ ਰਹੀ।

10 ਦਸੰਬਰ ਤੱਕ 368.7 ਲੱਖ ਟਨ ਝੋਨੇ ਦੀ ਖਰੀਦ ਕੀਤੀ ਗਈ

ਇਸ ਚ ਕਿਹਾ ਗਿਆ ਕਿ 2020- 21 ਸਾਉਣੀ ਦੇ ਸੀਜ਼ਨ ਦੀ ਸਰਕਾਰੀ ਖਰੀਦ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਤੇਲੰਗਾਨਾ, ਉਤਰਾਖੰਡ, ਤਾਮਿਲਨਾਡੂ, ਚੰਡੀਗੜ੍ਹ, ਜੰਮੂ ਕਸ਼ਮੀਰ, ਕੇਰਲਾ, ਗੁਜਰਾਤ, ਆਂਧਰਾ ਪ੍ਰਦੇਸ਼, ਆਡੀਸ਼ਾ, ਮੱਧ ਪ੍ਰਦੇਸ਼, ਮਹਾਰਾਸ਼ਟਰ ਅਤੇ ਬਿਹਾਰ ਵਿੱਚ ਲਗਾਤਾਰ ਯੋਜਨਾਬੱਧ ਢੰਗ ਨਾਲ ਕੀਤੀ ਗਈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਫੂਡ ਕਾਰਪੋਰੇਸ਼ਨ ਆਫ ਇੰਡੀਆ ਅਤੇ ਸੂਬਿਆਂ ਦੀਆਂ ਹੋਰ ਏਜੰਸੀਆਂ ਨੇ 10 ਦਸੰਬਰ 2020 ਤੱਕ 368.7 ਲੱਖ ਟਨ ਝੋਨੇ ਦੀ ਖਰੀਦ ਕੀਤੀ ਜਦੋਂ ਕਿ ਪਿਛਲੇ ਸਾਲ ਇਸੇ ਮਿਆਦ ਤੱਕ 300.97 ਲੱਖ ਟਨ ਝੋਨੇ ਦੀ ਖਰੀਦ ਕੀਤੀ ਗਈ ਸੀ।

39.92 ਲੱਖ ਕਿਸਾਨਾਂ ਨੂੰ ਫਾਈਦਾ

ਇਸ ਵਿਚ ਕਿਹਾ ਗਿਆ ਹੈ ਕਿ ਮੌਜੂਦਾ ਸਾਉਣੀ ਮਾਰਕੀਟਿੰਗ ਸੀਜ਼ਨ ਦੇ ਤਹਿਤ ਚੱਲ ਰਹੇ ਐਮਐਸਪੀ ਦੀ ਚੱਲ ਰਹੀ ਖਰੀਦ ਤੋਂ 39.92 ਲੱਖ ਕਿਸਾਨਾਂ ਨੂੰ ਫਾਈਦਾ ਹੋਇਆ ਹੈ। ਇਹ ਖਰੀਦ ਕੁਲ 69,611.81 ਕਰੋੜ ਰੁਪਏ ਰਹੀ। ਬਿਆਨ ਮੁਤਾਬਕ 368.70 ਲੱਖ ਟਨ ਝੋਨੇ ਦੀ ਖਰੀਦ ਚੋਂ 202.77 ਲੱਖ ਟਨ ਇਕੱਲੇ ਪੰਜਾਬ ਵਿਚ ਹੀ ਖਰੀਦੀ ਗਈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ABP Live