ਸਰਕਾਰ ਦਾ ਦਾਅਵਾ: ਸਾਲ 2020-21 ’ਚ ਪ੍ਰਮੁੱਖ ਫ਼ਸਲਾਂ ਦਾ ਬਹੁਤਾ ਨੁਕਸਾਨ ਨਹੀਂ ਹੋਇਆ

November 02 2021

ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ (ਪੀਐੱਮਐੱਫਬੀਵਾਈ) ਤਹਿਤ 2020-21 ਫਸਲੀ ਸਾਲ ਵਿੱਚ ਕਿਸਾਨਾਂ ਦੇ ਫਸਲੀ ਬੀਮੇ ਦੇ ਦਾਅਵੇ ਪਿਛਲੇ ਸਾਲ ਦੇ ਮੁਕਾਬਲੇ 60 ਫੀਸਦੀ ਘੱਟ ਕੇ 9,570 ਕਰੋੜ ਰੁਪਏ ਰਹਿ ਗਏ। ਇਹ ਜਾਣਕਾਰੀ ਅਧਿਕਾਰਤ ਅੰਕੜਿਆਂ ਤੋਂ ਮਿਲੀ ਹੈ। ਅਜਿਹਾ ਇਸ ਲਈ ਕਿਉਂਕਿ ਸਾਲ ਦੌਰਾਨ ਪ੍ਰਮੁੱਖ ਫ਼ਸਲਾਂ ਦਾ ਕੋਈ ਵੱਡਾ ਨੁਕਸਾਨ ਨਹੀਂ ਹੋਇਆ। ਹਾਲਾਂਕਿ ਫਸਲੀ ਸਾਲਾਂ 2020-21 ਅਤੇ 2019-20 ਲਈ ਸਰਕਾਰ ਨੇ ਜ਼ਿਆਦਾਤਰ ਫਸਲ ਬੀਮਾ ਦਾਅਵਿਆਂ ਦਾ ਨਿਬੇੜਾ ਕਰ ਦਿੱਤਾ ਹੈ। ਫਸਲੀ ਬੀਮੇ ਦੇ ਦਾਅਵੇ 2019-20 ਫਸਲੀ ਸਾਲ ਵਿੱਚ 27,398 ਕਰੋੜ ਰੁਪਏ ਸਨ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune