ਸ਼ਖਸ ਨੇ ਛੱਤ ‘ਤੇ ਹੀ ਬੀਜ ਲਿਆ ਝੋਨਾ, ਔਰਗੈਨਿਕ ਤਰੀਕੇ ਨਾਲ ਇਸ ਤਰ੍ਹਾਂ ਕਰ ਰਿਹਾ ਖੇਤੀ

October 29 2021

ਕੌਣ ਕਹਿੰਦਾ ਹੈ ਕਿ ਖੇਤੀ ਕਰਨ ਲਈ ਖੇਤ ਜ਼ਰੂਰੀ ਹੁੰਦਾ ਹੈ। ਤਾਮਿਲ ਨਾਡੂ ਦੇ ਇੱਕ ਕਿਸਾਨ ਨੇ ਇਸ ਗੱਲ ਨੂੰ ਗਲ਼ਤ ਸਾਬਤ ਕਰ ਦਿੱਤਾ ਹੈ। ਜਗ੍ਹਾ ਦੀ ਕਮੀ ਹੋਣ ਕਾਰਨ ਕਿਸਾਨ ਨੇ ਆਪਣੀ ਛੱਤ ‘ਤੇ ਹੀ ਝੋਨੇ ਦੀ ਪਨੀਰੀ ਬੀਜ ਲਈ ਹੈ। ਵੀ ਬਾਲਾਮੁਰੁਗਨ ਹੁਣ ਕਈ ਲੋਕਾਂ ਲਈ ਪ੍ਰੇਰਣਾ ਬਣ ਗਏ ਹਨ।

ਅੰਗਰੇਜ਼ੀ ਅਖ਼ਬਾਰ ‘ਦ ਨਿਊ ਇੰਡੀਅਨ ਐਕਸਪ੍ਰੈੱਸ ਮੁਤਾਬਕ, ਬਾਲਾਮੁਰੁਗਨ ਨੇ ਕਿਹਾ, ਛੱਤੇ ‘ਤੇ ਫਸਲ ਬੀਜਣ ਨਾਲ ਪਾਣੀ ਘੱਟ ਇਸਤਮਾਲ ਹੁੰਦਾ ਹੈ ਤੇ ਕੀੜਿਆਂ ਦਾ ਖ਼ਤਰਾ ਵੀ ਘੱਟ ਜਾਂਦਾ ਹੈ।ਉਸਨੇ ਛੱਤ ‘ਤੇ ਟਰੇ ਅੰਦਰ ਝੋਨੇ ਦੀ ਪਨੀਰੀ ਨੂੰ ਬਿਜ ਲਿਆ ਹੈ।ਇਸ ਵਿੱਚ ਉਨ੍ਹਾਂ ਵੱਖ-ਵੱਖ ਤਰ੍ਹਾਂ ਦਾ ਝੋਨਾ ਲਾਇਆ ਹੈ। ਇਹ ਝੋਨਾਂ ਪੂਰੀ ਤਰ੍ਹਾਂ ਨਾਲ ਔਰਗੈਨਿਕ ਹੈ। ਮਿੱਟੀ ਦੇ ਉਪਰ ਉਸਨੇ ਨਾਰੀਅਲ ਦੇ ਕਮਪੋਸਟ ਤੇ ਲਕੜੀ ਦੇ ਬਾਰੂਦ ਨੂੰ ਮਿਲਾ ਕੇ ਇੱਕ ਇੰਚ ਦਾ ਬੈੱਡ ਬਣਾਇਆ ਹੈ। ਅਜਿਹਾ ਇਸ ਲਈ ਕੀਤਾ ਤਾਂ ਜੋ ਪਾਣੀ ਨਾਲ ਛੱਤ ਤੇ ਸਲਾਬ ਨਾ ਆਏ।

ਬੀਜ ਦੇ ਲਈ ਉਸਨੇ ਗਾਂ ਦਾ ਗੋਬਰ, ਗਾਊਮੂਤਰ, ਦੁੱਧ, ਦਹੀਂ ਤੇ ਘਿਓ ਦੇ ਨਾਲ ਫਿਸ਼ ਓਇਲ, ਅਦਰਕ, ਹਰੀ ਮਿਰਚ ਦੇ ਨਾਲ ਹੋਰ ਉਪਜਾਓ ਬਣਾਇਆ।ਉਹ ਬੀਜ ਦੇ ਨਾਲ ਨਾਲ ਟਰੇ ਨੂੰ ਇਸ ਮਿਕਸਚਰ ਨਾਲ ਭਰ ਦਿੰਦੇ ਸੀ। ਪੰਜ ਏਕੜ ਲਈ ਝੋਨੇ ਦੀ ਪਨੀਰੀ ਬਾਲਾਮੁਰੁਗਨ ਨੇ ਛੱਤ ‘ਤੇ ਹੀ ਬੀਜ ਲਈ ਅਤੇ ਬਾਅਦ ਵਿੱਚ ਇਸ ਨੂੰ ਖੇਤ ਵਿੱਚ ਲਾ ਦਿੱਤਾ।

ਬਾਲਾਮੁਰੁਗਨ ਇਸ ਤੋਂ ਪਹਿਲਾਂ ਇੱਕ ਨਿੱਜੀ ਕਾਲਜ ਵਿੱਚ ਲੈਕਚਰਾਰ ਸੀ। ਬਾਅਦ ਵਿੱਚ ਉਸਨੇ ਨੌਕਰੀ ਛੱਡ ਦਿੱਤੀ ਅਤੇ ਪੂਰੀ ਤਰ੍ਹਾਂ ਨਾਲ ਖੇਤੀ ਕਰਨਾ ਸ਼ੁਰੂ ਕਰ ਦਿੱਤਾ। ਉਸ ਕੋਲ 10 ਏਕੜ ਜ਼ਮੀਨ ਹੈ। ਉਹ ਝੋਨੇ ਦੀ ਪਨੀਰੀ ਨਰਸਰੀ ਤੋਂ ਨਹੀਂ ਲੈ ਕੇ ਆਉਂਦਾ ਬਲਕਿ ਆਪਣੀ ਛੱਤ ਹੀ ਇਸ ਨੂੰ ਬੀਜ ਲੈਂਦਾ ਹੈ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ABP Live