ਵਿਧਾਇਕ ਨੇ ਖੇਤੀ ਆਰਡੀਨੈਂਸਾਂ ਖ਼ਿਲਾਫ਼ ਕੱਢੀ ਟਰੈਕਟਰ ਰੈਲੀ

September 12 2020

ਖੇਡੀ ਆਰਡੀਨੈਂਸਾਂ ਖ਼ਿਲਾਫ਼ ਮਲੌਦ ਤੋਂ ਦੋਰਾਹੇ ਤੱਕ ਸੈਂਕੜੇ ਟਰੈਕਟਰਾਂ ਨਾਲ ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ ਵੱਲੋਂ ਰੈਲੀ ਕੱਢੀ ਗਈ। ਵਿਧਾਇਕ ਨੇ ਕਿਹਾ ਕਿ 14 ਸਤੰਬਰ ਤੋਂ ਚੱਲਣ ਵਾਲੇ ਸੰਸਦ ਦੇ ਮੌਨਸੂਨ ਸੈਸ਼ਨ ਦੇ ਅੰਦਰ ਤੇ ਬਾਹਰ ਕਾਂਗਰਸ ਜਬਰਦਸਤ ਵਿਰੋਧ ਕਰੇਗੀ ਤਾਂ ਜੋ ਇਹ ਆਰਡੀਨੈਂਸ ਪੰਜਾਬ ਅੰਦਰ ਕਿਸੇ ਵੀ ਹਾਲਤ ਵਿਚ ਲਾਗੂ ਨਾ ਹੋ ਸਕਣ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਦਾ ਪੈੱਨ ਆਰਡੀਨੈਂਸਾਂ ਤੇ ਦਸਤਖ਼ਤ ਕਰਨ ਲਈ ਕਿਸਾਨਾਂ ਦੇ ਵਿਰੁੱਧ ਚੱਲਿਆ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune