ਰੇਲਾਂ ਰੋਕਣ ਵਿਚ ਔਰਤਾਂ ਨੇ ਕੀਤੀ ਭਰਵੀਂ ਸ਼ਮੂਲੀਅਤ

February 19 2021

ਸੰਯੁਕਤ ਕਿਸਾਨ ਮੋਰਚਾ ਵੱਲੋਂ ਅੱਜ ਰੇਲਾਂ ਰੋਕਣ ਦੇ ਕੀਤੇ ਐਲਾਨ ਤਹਿਤ ਇੱਥੇ ਵੱਡੀ ਗਿਣਤੀ ਲੋਕਾਂ ਨੇ ਰੇਲਵੇ ਸਟੇਸ਼ਨ ’ਤੇ ਪ੍ਰਦਰਸ਼ਨ ਕੀਤਾ। ਪਟਿਆਲਾ ਵਿੱਚੋਂ ਅੱਜ ਦੇ ਪ੍ਰਦਰਸ਼ਨ ਵਿਚ ਸ਼ਹਿਰੀ ਸਿੱਖਾਂ ਅਤੇ ਔਰਤਾਂ ਨੇ ਵੱਡੀ ਸ਼ਮੂਲੀਅਤ ਕੀਤੀ। ਇਸ ਮੌਕੇ ਸੰਯੁਕਤ ਮੋਰਚੇ ਦੇ ਮੈਂਬਰ ਸੀਨੀਅਰ ਕਿਸਾਨ ਨੇਤਾ ਜਥੇਦਾਰ ਬੂਟਾ ਸਿੰਘ ਸ਼ਾਦੀਪੁਰ ਨੇ ਆਖਿਆ ਕਿ ਨੇ ਆਖਿਆ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੀ ਗਈ ਰੇਲ ਰੋਕੋ ਅੰਦੋਲਨ ਦੀ ਕਾਲ ਤਹਿਤ ਅੱਜ ਰੇਲਾਂ ਰੋਕੀਆਂ ਗਈਆਂ ਹਨ। ਕਾਮਰੇਡ ਰਮੇਸ਼ ਅਜ਼ਾਦ ਕੁੱਲ ਹਿੰਦ ਕਿਸਾਨ ਸਭਾ, ਗੁਰਮੀਤ ਸਿੰਘ ਦਿੱਤੂਪੁਰ ਕ੍ਰਾਂਤੀਕਾਰੀ ਯੂਨੀਅਨ, ਕੁਲਵੰਤ ਸਿੰਘ ਮੌਲਵੀਵਾਲਾ ਕੁੱਲ ਹਿੰਦ ਕਿਸਾਨ ਸਭਾ, ਦਲਜੀਤ ਬਿੱਟੂ ਲੱਖੇਵਾਲ, ਭੁਪਿੰਦਰ ਸਿੰਘ ਤੇ ਲਖਵਿੰਦਰ ਸਿੰਘ ਰਾਜੇਵਾਲ, ਕ੍ਰਾਂਤੀਕਾਰੀ ਯੂਨੀਅਨ ਤੋਂ ਚਰਨਜੀਤ ਸਿੰਘ ਠਾਕਰਗੜ੍ਹ, ਕਾਮਰੇਡ ਰਮੇਸ਼ ਗੁਰਚਰਨ ਸਿੰਘ ਅੰਜਰਾਲ, ਅੰਗਰੇਜ਼ ਤਾਜਲਪੁਰ, ਸ. ਰੌਸ਼ਨ ਸਿੰਘ ਗਰੇਵਾਲ, ਅੰਗਰੇਜ਼ ਸਿੰਘ ਤਾਜਲਪੁਰ, ਜਸਵੀਰ ਸਰਪੰਚ ਸ਼ਾਦੀਪੁਰ, ਰਾਮ ਸਿੰਘ ਰੰਧਾਵਾ ਸੀਨੀਅਰ ਜਨਰਲ ਸਕੱਤਰ, ਗੁਰਮੁਖ ਸਿੰਘ ਤਜਲਪੁਰ ਆਦਿ ਮੌਜੂਦ ਸਨ। ਇ ਦੌਰਾਨ ਪਟਿਆਲਾ ਰੇਲਵੇ ਸਟੇਸ਼ਨ ਦੇ ਸਟੇਸ਼ਨ ਮਾਸਟਰ ਅਭਿਦੇਸ਼ ਕੁਮਾਰ ਨੇ ਆਖਿਆ ਕਿ ਕਿਸਾਨਾਂ ਦੇ ਧਰਨੇ ਦੇ ਮੱਦੇਨਜ਼ਰ ਦਿੱਲੀ ਤੋਂ ਹੀ ਅੱਜ ਦੀਆਂ ਸਮੁੱਚੀਆਂ ਰੇਲਾਂ ਦੇ ਸਮੇਂ ਨੂੰ ਰੱਦ ਕਰ ਦਿੱਤਾ ਗਿਆ ਸੀ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune