ਮੰਡੀ ਚ ਦੰਦਾਂ ਨਾਲ 50 ਕਿੱਲੋ ਕਣਕ ਦਾ ਬੋਰਾ ਚੁੱਕ ਕੇ ਟਰਾਲੀ ਤੇ ਚੜ੍ਹ ਜਾਂਦਾ ਇਹ ਮਜ਼ਦੂਰ

April 18 2022

ਬਠਿੰਡਾ ਦੀ ਅਨਾਜ ਮੰਡੀ ਵਿਚ ਕਣਕ ਦੀ ਢੋਆ ਢੁਆਈ ਕਰਨ ਵਾਲੇ ਪਰਵਾਸੀ ਪੱਲੇਦਾਰ ਮਜ਼ਦੂਰਾਂ ਵਿੱਚ ਇਕ 23 ਸਾਲਾ ਬਿਹਾਰੀ ਮਜ਼ਦੂਰ ਚਰਚਾ ਵਿੱਚ ਹੈ। ਗੌਰਵ ਠਾਕੁਰ  ਨਾਮ ਦਾ ਇਹ ਵਿਅਕਤੀ ਮਜ਼ਦੂਰੀ ਦੇ ਨਾਲ ਨਾਲ ਵਿਲੱਖਣ ਕੰਮ ਕਰਦਾ ਹੈ। ਉਹ ਆਪਣੇ ਦੰਦਾਂ ਨਾਲ 50 ਕਿੱਲੋ ਕਣਕ ਦਾ ਬੋਰਾ ਚੁੱਕ ਕੇ ਟਰਾਲੀ ਤੇ ਚੜ੍ਹ ਜਾਂਦਾ ਹੈ।  ਇਸ ਕੰਮ ਨੂੰ ਕਰਨ ਲਈ ਕਈ ਵਾਰ ਉਹ ਸ਼ਰਤਾਂ ਵੀ ਜਿੱਤ ਚੁੱਕਿਆ ਹੈ।

ਅਕਸਰ ਉਹ ਦੰਦਾਂ ਨਾਲ ਬੋਰੇ ਚੁੱਕ ਕੇ ਟਰੱਕਾਂ ਅਤੇ ਟਰਾਲੀਆਂ ਵਿੱਚ ਚੜ੍ਹਦਾ  ਦੇਖਿਆ ਜਾਂਦਾ ਹੈ। ਬਾਕੀ ਮਜ਼ਦੂਰ ਉਸ ਨੂੰ ਉਤਸ਼ਾਹਿਤ ਕਰਦੇ ਹਨ। ਉਸ ਦਾ ਇਹ ਵੀ ਕਹਿਣਾ ਹੈ ਕਿ ਮੈਂ 60 ਕਿੱਲੋ ਤੱਕ ਭਾਰ ਦੰਦਾਂ ਨਾਲ ਚੁੱਕ ਕੇ ਟਰਾਲੀ ਤੇ ਚਡ਼੍ਹ ਜਾਂਦਾ ਹਾਂ। ਇਹ ਕੰਮ ਮੈਂ ਪਿਛਲੇ ਕਾਫ਼ੀ ਸਾਲਾਂ ਤੋਂ ਕਰ ਰਿਹਾ  ਹਾਂ। ਮੈਂ ਗਿਆਰਾਂ ਸਾਲਾਂ ਤੋਂ ਪੱਲੇਦਾਰੀ  ਦਾ ਕੰਮ ਕਰ ਰਿਹਾ ਹਾ ਪਰ ਬਠਿੰਡਾ ਵਿੱਚ ਅੱਠ ਮਹੀਨਿਆਂ ਤੋਂ ਪੱਲੇਦਾਰੀ ਕਰ ਰਿਹਾ ਹਾਂ।  ਦੰਦਾਂ ਨਾਲ ਬੋਰੀ ਚੁੱਕਣ ਕਰਕੇ ਬਾਕੀ ਦੇ ਮਜ਼ਦੂਰਾਂ ਵਿੱਚ ਵੀ ਚਰਚਾ ਵਿੱਚ ਰਹਿੰਦਾ ਹੈ।
 
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: News18Punjab