ਮਾਹਿਰਾਂ ਦੀ ਸਲਾਹ ਨਾਲ ਝੋਨੇ ’ਤੇ ਸਪਰੇਅ ਕਰਨ ਦੀ ਅਪੀਲ

September 10 2020

ਸਥਾਨਕ ਇਲਾਕੇ ਵਿੱਚ ਝੋਨੇ ਦੀ ਕਾਸ਼ਤ ਸਭ ਤੋਂ ਜ਼ਿਆਦਾ ਹੁੰਦੀ ਹੈ । ਇਨ੍ਹਾਂ ਦਿਨਾਂ ਵਿੱਚ ਝੋਨੇ ਨੂੰ ਪੱਤਾ ਲਪੇਟ ਅਤੇ ਫੰਗਸ ਰੋਗ ਤੋਂ ਮੁਕਤ ਰੱਖਣ ਲਈ ਕਿਸਾਨਾਂ ਵੱਲੋਂ ਕੀਟਨਾਸ਼ਕ ਦਵਾਈਆਂ ਦਾ ਸਪਰੇਅ ਕੀਤਾ ਜਾਂਦਾ ਹੈ। ਪਿੰਡ ਚੱਕ ਦੁਮਾਲ ਦੇ ਕਿਸਾਨ ਜਸਵੀਰ ਸਿੰਘ ਨੰਬਰਦਾਰ ਨੇ ਕਿਹਾ ਕਿ ਦੁਕਾਨਦਾਰ ਸਾਨੂੰ ਸਪਰੇਆਂ ਨਾਲ ਚੰਗਾ ਝਾੜ ਮਿਲਣ ਦੀ ਗੱਲ ਕਹਿੰਦਾ ਹੈ ,ਅਤੇ ਕਿਸਾਨ ਵੀ ਸਪਰੇਆਂ ਉੱਪਰ ਘੱਟ ਖਰਚਾ ਕਰਕੇ ਵੱਧ ਮੁਨਾਫ਼ਾ ਲੈਣ ਦੀ ਕੋਸ਼ਿਸ਼ ਕਰਦਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪ੍ਰਧਾਨ ਸਰਦਾਰ ਪ੍ਰਗਟ ਸਿੰਘ ਚੱਕ ਪੱਖੀ ,ਮੀਤ ਪ੍ਰਧਾਨ ਗੁਰਚਰਨ ਸਿੰਘ ਟਿੰਡਾਂ ਵਾਲਾ ਨੇ ਕਿਹਾ ਕਿ ਸਰਕਾਰ ਨੂੰ ਕਿਸੇ ਵੀ ਦਵਾਈਆਂ ਤੇ ਰੋਕ ਲਗਾਉਣ ਤੋਂ ਪਹਿਲਾਂ ਉਨ੍ਹਾਂ ਦਵਾਈਆਂ ਦਾ ਹੋਰ ਬਦਲ ਕੱਢਣਾ ਚਾਹੀਦਾ ਹੈ। ਖੇਤੀਬਾੜੀ ਮਾਹਿਰ ਮਨਕੀਰਤ ਸਿੰਘ ਸੰਧੂ ਨੇ ਦੱਸਿਆ ਕਿ ਕਿਸਾਨਾਂ ਨੂੰ ਫ਼ਸਲ ਦਾ ਚੰਗਾ ਭਾਅ ਲੈਣ ਲਈ ਯੂਨੀਵਰਸਿਟੀ ਦੁਆਰਾ ਸਿਫਾਰਸ਼ ਕੀਤੀਆਂ ਗਈਆਂ ਸਪਰੇਆਂ ਦਾ ਹੀ ਛਿੜਕਾਅ ਕਰਨਾ ਚਾਹੀਦਾ ਹੈ। ਜੇ ਚੌਲ ਵਿੱਚ ਜ਼ਹਿਰ ਦੀ ਮਾਤਰਾ ਹੋਵੇਗੀ ਤਾਂ ਕਿਸਾਨਾਂ ਨੂੰ ਆਪਣਾ ਝੋਨਾ ਵੇਚਣ ਵਿੱਚ ਮੁਸ਼ਕਲ ਆਵੇਗੀ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: .Punjabi Tribune