ਬਾਪੂ ਤੇ ਭਰਾ ਡਟੇ ਮੋਰਚੇ ਵਿਚ ਤੇ ਧੀ ਲਾਵੇ ਖੇਤਾਂ ਚ ਪਾਣੀ

December 07 2020

ਇਸ ਵੇਲੇ ਪੂਰੀ ਦੁਨੀਆਂ ਦੀਆਂ ਨਜ਼ਰਾਂ ਕਿਸਾਨ ਅੰਦੋਲਨ ਤੇ ਟਿਕੀਆਂ ਹੋਈਆਂ ਹਨ। ਲੋਕ ਕਹਿ ਰਹੇ ਹਨ ਕਿ ਕਿਸਾਨਾਂ ਅੰਦਰ ਪਤਾ ਨਹੀਂ ਕਿਹੜੀ ਤਾਕਤ ਆ ਗਈ ਹੈ ਜਿਹੜੇ ਪਿਛਲੇ ਕਈ ਦਿਨਾਂ ਤੋਂ ਦਿੱਲੀ ਚ ਬੈਠੇ ਹਨ ਪਰ ਇਹ ਤਾਕਤ ਉਨ੍ਹਾਂ ਨੂੰ ਪਿਛਿਉਂ ਅਪਣੇ ਘਰ ਤੋਂ ਮਿਲ ਰਹੀ ਹੈ ਕਿਉਂਕਿ ਪਿਛੇ ਸਾਰੇ ਕੰਮ ਉਸੇ ਤਰ੍ਹਾਂ ਚੱਲ ਰਹੇ ਹਨ। ਮਾਨਸਾ ਜ਼ਿਲ੍ਹੇ ਦੇ ਪਿੰਡ ਭੈਣੀਬਾਘਾ ਦੀ ਅਮਰਜੀਤ ਕੌਰ ਬੀ. ਐੱਡ. ਨੇ ਕਿਹਾ ਕਿ ਬਾਪੂ ਤੇ ਵੱਡਾ ਭਰਾ, ਚਾਚੇ-ਤਾਏ ਦਿੱਲੀ ਵਿਖੇ ਕਿਸਾਨ ਮੋਰਚੇ ਚ ਡਟੇ ਹੋਏ ਹਨ ਅਤੇ ਅਸੀਂ ਘਰ ਚ ਬੈਠੀਆਂ ਔਰਤਾਂ ਖੇਤੀਬਾੜੀ ਦੇ ਕੰਮ ਧੰਦੇ ਨੂੰ ਸਾਂਭਣ ਲਈ ਤਿਆਰ ਹਾਂ ਪਰ ਤੂੰ ਕਿਸਾਨੀ ਮੰਗਾਂ ਜਿੱਤ ਕੇ ਘਰ ਵਾਪਸ ਪਰਤੀਂ ਬਾਬਲਾ! ਉਸ ਦਾ ਕਹਿਣਾ ਹੈ ਕਿ ਜੇਕਰ ਨੌਜਵਾਨਾਂ ਨੂੰ ਸਰਕਾਰਾਂ ਨੌਕਰੀਆਂ ਨਹੀਂ ਦੇ ਸਕਦੀਆਂ ਤਾਂ ਸਾਨੂੰ ਖੇਤੀ ਦੇ ਕੰਮ ਕਰਨ ਚ ਵੀ ਕੋਈ ਮਿਹਣਾ ਨਹੀਂ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Rozana Spokesman