ਪੰਜਾਬ ‘ਚ ਯੂਰੀਆ ਸੰਕਟ, ਕਿਸਾਨਾਂ ਦਾ ਹਰਿਆਣਾ ਵੱਲ ਰੁਖ਼

November 20 2020

ਪੰਜਾਬ ਚ ਕਿਸਾਨ ਅੰਦੋਲਨ ਕਾਰਨ ਸੂਬੇ ‘ਚ ਮਾਲ ਗੱਡੀਆਂ ਦੀ ਆਮਦ ਬੰਦ ਹੈ ਤੇ ਯੂਰੀਆ ਵੀ ਨਹੀਂ ਪਹੁੰਚ ਰਿਹਾ। ਨਤੀਜਾ ਇਹ ਕਿ ਸੂਬੇ ‘ਚ ਯੂਰੀਆ ਦੀ ਘਾਟ ਹੋ ਗਈ ਹੈ। ਅਜਿਹੇ ‘ਚ ਕਿਸਾਨਾਂ ਨੇ ਹਰਿਆਣਾ ‘ਚੋਂ ਯੂਰੀਆ ਖਾਦ ਹਾਸਲ ਕਰਨ ਲਈ ਯਤਨ ਕਰ ਰਹੇ ਹਨ। ਹਰਿਆਣਾ-ਪੰਜਾਬ ਬਰਾਡਰ ਤੇ ਸਥਿਤ ਸ਼ਹਿਰਾਂ ‘ਚ ਆਪਣੇ ਰਿਸ਼ਤੇਦਾਰਾਂ ਤੇ ਜਾਣਕਾਰਾਂ ਦੇ ਨਾਂਅ ਹੇਠ ਲੋਕ ਯੂਰੀਆ ਖਰੀਦ ਰਹੇ ਹਨ। ਓਧਰ ਖੇਤੀਬਾੜੀ ਵਿਭਾਗ ਵੀ ਇਸ ਨੂੰ ਲੈਕੇ ਅਲਰਟ ਹੋ ਗਿਆ ਹੈ।ਵਿਭਾਗ ਵੱਲੋਂ ਦੁਕਾਨਾਂ ਤੇ ਕਰਮਚਾਰੀਆਂ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ ਤਾਂ ਜੋ ਯੂਰੀਆ ਖਾਦ ਦੇ ਪੰਜਾਬ ਜਾਣ ‘ਤੇ ਨਜ਼ਰ ਰੱਖੀ ਜਾ ਸਕੇ। ਦਰਅਸਲ ਪੰਜਾਬ ‘ਚ ਕਿਸਾਨ ਅੰਦੋਲਨ ਕਾਰਨ ਮਾਲ ਗੱਡੀਆਂ ਦਾ ਸੰਚਾਲਨ ਬੰਦ ਹੈ। ਜਿਸ ਦਾ ਅਸਰ ਹੁਣ ਯੂਰੀਆ ਦੀ ਪੂਰਤੀ ‘ਤੇ ਦਿਖਾਈ ਦੇ ਰਿਹਾ ਹੈ। ਕਣਕ ਦੀ ਬਿਜਾਈ ਤੋਂ ਬਾਅਦ ਪਹਿਲੇ ਪਾਣੀ ਸਮੇਂ ਯੂਰੀਆ ਦੀ ਕਾਫੀ ਮੰਗ ਹੁੰਦੀ ਹੈ। ਇਸ ਲਈ ਹੁਣ ਪੰਜਾਬ ‘ਚ ਯੂਰੀਆ ਦੀ ਘਾਟ ਦੇ ਮੱਦੇਨਜ਼ਰ ਕਿਸਾਨਾਂ ਨੇ ਹਰਿਆਣਾ ਵੱਲ ਰੁਖ ਕੀਤਾ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ABP Live