ਪੰਜਾਬ ਸਰਕਾਰ ਵੱਲੋਂ ਮੂੰਗੀ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਲਈ ਤੋਹਫਾ

May 21 2022

ਚੰਡੀਗੜ੍ਹ: ਪੰਜਾਬ ਸਰਕਾਰ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਕਿਸਾਨਾਂ ਨੂੰ ਝੋਨਾ ਨਾ ਲਗਾਉਣ ਦੀ ਸਲਾਹ ਦੇ ਰਹੀ ਹੈ ਅਤੇ ਘੱਟ ਪਾਣੀ ਦੀ ਖਪਤ ਕਰਨ ਵਾਲੀਆਂ ਹੋਰ ਫਸਲਾਂ ਉਗਾਉਣ ਦੀ ਅਪੀਲ ਕਰ ਰਹੀ ਹੈ।ਪੰਜਾਬ ਸਰਕਾਰ ਨੇ ਪਹਿਲ ਕਰਦਿਆਂ ਇਹ ਫੈਸਲਾ ਲਿਆ ਹੈ। ਪੰਜਾਬ ਵਿੱਚ ਝੋਨੇ ਅਤੇ ਕਣਕ ਤੋਂ ਇਲਾਵਾ ਪੰਜਾਬ ਸਰਕਾਰ ਖੁਦ ਆਪਣੇ ਪੱਧਰ ਤੇ ਮੂੰਗੀ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਤੋਹਫਾ ਦਿੱਤਾ ਹੈ।
ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਜੋ ਕਿਸਾਨ ਮੂੰਗੀ ਦੀ ਖੇਤੀ ਕਰਨਗੇ ਉਨ੍ਹਾਂ ਨੂੰ ਪੰਜਾਬ ਸਰਕਾਰ ਆਪਣੇ ਵੱਲੋਂ 7275 ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਐਮ.ਐਸ.ਪੀ. ਦੇਵੇਗੀ।  ਸਰਕਾਰ ਦੇ ਇਸ ਫੈਸਲੇ ਤੋਂ ਕਿਸਾਨ ਵੀ ਖੁਸ਼ ਹਨ ਕਿਉਂਕਿ ਇਹ ਫਸਲ 2 ਮਹੀਨਿਆਂ ਵਿੱਚ ਬੀਜੀ ਜਾਣ ਵਾਲੀ ਫਸਲ ਅਤੇ ਪਾਣੀ ਦਾ ਖਰਚਾ ਝੋਨੇ ਦੇ ਮੁਕਾਬਲੇ 90 ਫੀਸਦੀ ਘੱਟ ਹੈ।ਅੱਜ ਦੇ ਅੰਕੜਿਆਂ ਅਨੁਸਾਰ ਮੂੰਗੀ ਦੀ ਕਾਸ਼ਤ 50 ਫੀਸਦੀ ਵੱਧ ਗਈ ਹੈ। ਪੰਜਾਬ ਸਰਕਾਰ ਨੇ ਪਿਛਲੀ ਵਾਰ 50000 ਏਕੜ ਵਿੱਚ ਮੂੰਗੀ ਦੀ ਕਾਸ਼ਤ ਕੀਤੀ ਸੀ ਅਤੇ ਇਸ ਵਾਰ 97000 ਏਕੜ ਵਿੱਚ ਮੂੰਗੀ ਦੀ ਕਾਸ਼ਤ ਕੀਤੀ ਗਈ ਹੈ।
ਮੁੱਖ ਮੰਤਰੀ ਦੇ ਆਪਣੇ ਗ੍ਰਹਿ ਜ਼ਿਲ੍ਹੇ ਚ ਭੀ ਕਿਸਾਨਾਂ ਨੇ ਮੂੰਗੀ ਦੀ ਕਾਸ਼ਤ ਸ਼ੁਰੂ ਕਰ ਦਿੱਤੀ ਹੈ। ਮੁੱਖ ਮੰਤਰੀ ਦੇ ਆਪਣੇ ਵਿਧਾਨ ਸਭ ਖੇਤਕ ਧੂਰੀ ਦੇ ਪਿੰਡ ਬੇੜਾ ਦੇ ਰਹਿਣ ਵਾਲੇ ਕਿਸਾਨ ਗੁਰਨਾਮ ਸਿੰਘ ਨੇ ਪਹਿਲੀ ਵਾਰ 4 ਏਕੜ ਖੇਤ ਚ ਮੂੰਗੀ ਦੀ ਖੇਤੀ ਕੀਤੀ ਸੀ।ਉਸਨੇ ਕਿਹਾ ਕਿ ਮੁੱਖ ਮੰਤਰੀ ਨੇ ਕਿਹਾ ਸੀ ਕਿ ਝੋਨੇ ਦੀ ਫਸਲ ਨਾ ਲਾਈ ਜਾਵੇ ਕਿਉਂਕਿ ਗਰਾਊਂਡ ਵਾਟਰ ਕਾਫੀ ਹੇਠਾਂ ਚੱਲਾ ਗਿਆ ਹੈ।
ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਜੇ ਅਸੀਂ ਕਣਕ ਤੇ ਝੋਨਾ ਛੱਡ ਕੁੱਝ ਹੋਰ ਬੀਜਦੇ ਸੀ ਤਾਂ ਉਸਦੀ ਐਮਐਸਪੀ ਨਹੀਂ ਮਿਲਦੀ ਸੀ ਜਿਸ ਕਾਰਨ ਉਹ ਬੇਹੱਦ ਘੱਟ ਰੇਟ ਤੇ ਵਿਕਦੀ ਸੀ ਅਤੇ ਉਹਨਾਂ ਨੂੰ ਕਾਫੀ ਜ਼ਿਆਦਾ ਨੁਕਸਾਨ ਹੁੰਦਾ ਸੀ।ਅੱਜ ਤੋਂ 5 ਸਾਲ ਪਹਿਲਾਂ ਮੂੰਗੀ ਦੀ ਖੇਤੀ ਕੀਤੀ ਸੀ ਜਿਸਦਾ ਬਾਜ਼ਾਰ ਚ ਕੋਈ ਮੁੱਲ ਨਹੀਂ ਪਿਆ। ਕਿਸਾਨ ਗੁਰਨਾਮ ਸਿੰਘ ਨੇ ਕਿਹਾ ਕਿ ਸਾਡੇ ਤੋਂ 20 ਰੁਪਏ ਕਿਲੋ ਵਿਕਦੀ ਹੈ ਅਤੇ ਸਾਨੂੰ 100 ਰੁਪਏ ਕਿਲੋ ਮਿਲਦੀ ਹੈ।ਇਸ ਵਾਰ ਰੇਟ ਤੈਅ ਹੋ ਗਿਆ ਹੈ ਜੋ ਕਿ ਚੰਗੀ ਗੱਲ ਹੈ।
ਦੂਜੇ ਪਾਸੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਜਸਵਿੰਦਰ ਸਿੰਘ ਦਾ ਵੀ ਕਹਿਣਾ ਹੈ ਕਿ ਪਹਿਲੀ ਵਾਰ ਮੂੰਗੀ ਦੀ ਫਸਲ ਤੇ ਐਮਐਸਪੀ ਤੈਅ ਹੋਇਆ ਹੈ।ਜਿਸਨੂੰ ਲੈ ਕੇ ਕਿਸਾਨਾਂ ਚ ਕਾਫੀ ਜ਼ਿਆਦਾ ਉਤਸ਼ਾਹ ਹੈ। ਉਹਨਾਂ ਆਪਣੇ ਪੱਧਰ ਤੇ ਵੀ ਕਿਸਾਨਾਂ ਨੂੰ ਜ਼ਿਲ੍ਹੇ ਚ 700 ਪੈਕੇਟ ਮੂੰਗੀ ਦਾ ਬੀਜ ਦਿੱਤਾ ਹੈ।ਜ਼ਿਲ੍ਹੇ ਚ 4500 ਦੇ ਕਰੀਬ ਮੂੰਗੀ ਦੀ ਖੇਤੀ ਹੋਈ ਹੈ।ਅਗਲੀ ਵਾਰ ਕਿਸਾਨ ਇਸ ਤੋਂ ਜ਼ਿਆਦਾ ਮੂੰਗੀ ਬੀਜਣਗੇ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: ABP sanjha