ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦਾ ਤਾਲਮੇਲ ਸੀ, ਹੈ ਤੇ ਰਹੇਗਾ-ਸਰਵਣ ਪੰਧੇਰ

February 05 2021

ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ  ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਬਾਰਡਰ ’ਤੇ ਮੋਰਚਾ ਲਾਇਆ ਹੋਇਆ ਹੈ।

ਕਿਸਾਨਾਂ ਨੂੰ ਹਰ ਵਰਗ ਦੇ ਲੋਕਾਂ ਦਾ ਸਾਥ ਮਿਲ ਰਿਹਾ ਹੈ। ਆਮ ਆਦਮੀ ਤੋਂ ਲੈ ਕੇ ਕਲਾਕਾਰਾਂ ਦਾ ਸਹਿਯੋਗ ਮਿਲ ਰਿਹਾ ਹੈ। ਸਪੋਕਸਮੈਨ ਦੇ ਪੱਤਰਕਾਰ ਵੱਲੋਂ ਸਰਵਣ ਪੰਧੇਰ  ਨਾਲ ਗੱਲਬਾਤ ਕੀਤੀ ਗਈ। ਸਰਵਣ ਪੰਧੇਰ  ਨੇ ਦੱਸਿਆ ਕਿ 6ਤਾਰੀਕ ਨੂੰ ਨੈਸ਼ਨਲ ਹਾਈਵੇਅ ਜਾਮ ਕੀਤੇ ਜਾਣਗੇ।

ਜਿਸ ਦੀ ਤਿਆਰੀ ਵੀ ਪੂਰੇ ਜ਼ੋਰਾਂ ਤੇ ਹੈ। ਉਹਨਾਂ ਕਿਹਾ ਕਿ ਪ੍ਰਸ਼ਾਸਨ ਦਾ ਡਰਾਉਣ ਵਾਲਾ ਸਮਾਂ ਲੰਘ ਗਿਆ ਹੈ, ਮਾਨਿਸਕ ਤੌਰ ਤੇ ਡਰਾਵੇ ਦੀ ਗੱਲ ਹੈ। ਲੱਖਾਂ ਕਿਸਾਨਾਂ ਦੇ ਆਉਣ ਨਾਲ ਪ੍ਰਸ਼ਾਸਨ ਦੀ ਬਾਜੀ ਪੁੱਠੀ ਪਈ ਹੈ। ਉਹਨਾਂ ਨੂੰ ਲੋਕਾਂ  ਦੇ ਜਵਾਬ ਦੇਣੇ ਔਖੇ ਹੋ ਜਾਣਗੇ। ਪੰਧੇਰ ਨੇ ਕਿਹਾ ਕਿ ਦੋਵਾਂ ਰਾਜਾਂ ਦਾ ਪਹਿਲਾ ਵੀ ਤਾਲਮੇਲ ਸੀ, ਹੁਣ ਵੀ ਹੈ ਤੇ ਅੱਗੇ ਵੀ ਰਹੇਗਾ।

ਸਰਕਾਰ ਦੀਆਂ  ਫੁੱਟ ਪਾਉਣ ਦੀਆਂ ਕੋਸ਼ਿਸਾਂ ਨੂੰ ਨਾਕਾਮ ਕਰ ਦਿੱਤਾ। ਉਹਨਾਂ ਕਿਹਾ ਕਿ ਪੰਜਾਬ ਤੇ ਹਰਿਆਣੇ  ਦਾ ਉਭਾਰ ਉਠਿਆ ਵੇਖਿਆ ਸੀ ਤੇ ਹੁਣ ਉਹੀ ਉਭਾਰ ਯੂਪੀ ਵਿਚ ਵੇਖਣ ਨੂੰ ਮਿਲਿਆ। ਸਰਕਾਰ ਦਬਾਅ ਵਿਚ ਹੈ ਤੇ ਘਬਰਾਈ ਹੋਈ ਹੈ। ਉਹਨਾਂ ਕਿਹਾ ਕਿ ਹੁਣ ਨੌਜਵਾਨ ਸਿਖਿਅਤ ਹੋ ਗਿਆ ਉਹ ਜ਼ੋਸ ਨਾਲ ਹੋਸ਼ ਤੋਂ ਵੀ ਕੰਮ ਲੈ ਰਹੇ ਹਨ।

ਉਹਨਾਂ ਕਿਹਾ ਕਿ ਉਹ 25 ਜਨਵਰੀ ਦੀ ਰਾਤ ਨੂੰ  ਰਾਜੇਵਾਲ ਦੇ ਕੈਂਪ ਵਿਚ ਮਿਲਣ ਲਈ ਗਏ ਸਨ। ਉਹਨਾਂ ਕਿਹਾ ਕਿ ਉਹ ਸਾਂਝੇ ਪ੍ਰੋਗਰਾਮ ਦੀ ਅਪੀਲ ਕਰਨ ਲਈ ਉਥੇ ਗਏ ਸਨ। ਉਹਨਾਂ ਕਿਹਾ ਕਿ ਉਹਨਾਂ ਦਾ ਲਾਲ ਕਿਲੇ ਤੇ ਜਾਣ ਦਾ ਕੋਈ ਪ੍ਰੋਗਰਾਮ ਨਹੀਂ ਸੀ।

ਪੰਧੇਰ ਨੇ ਨੈਸ਼ਨਲ ਮੀਡੀਆ ਤੇ ਬੋਲਦਿਆਂ ਕਿਹਾ ਕਿ ਨੈਸ਼ਨਲ ਮੀਡੀਆਂ ਨੇ ਕੱਲ੍ਹ ਵੀ ਫੁੱਲ ਨਹੀਂ ਪਏ ਤੇ ਨਾ ਅੱਗੇ ਪਾਉਣਗੇ। ਉਹਨਾਂ ਕਿਹਾ ਕਿ ਸਰਕਾਰ ਨੂੰ ਵੋਟਾਂ ਮੰਨਣ ਲਈ ਲੋਕਾਂ ਕੋਲ ਜਾਣ ਲਈ ਡਰ ਨਹੀਂ ਲੱਗਦਾ ਉਦਾ ਲੋਕਾਂ  ਕੋਲ ਜਾਣ ਤੋਂ ਡਰ ਲੱਗਦਾ ਹੈ। ਸਰਕਾਰ ਦਾ ਇੰਟਰਨੈੱਟ ਬੰਦ ਕਰਨ ਨਾਲ ਲੋਕਾਂ ਦਾ ਤਾਲਮੇਲ ਨਹੀਂ ਬਣ ਸਕਿਆ ਜੇ  ਇੰਟਰਨੈੱਟ ਚੱਲਦਾ ਹੁੰਦਾ ਤਾਂ ਸਾਰਾ ਰਾਬਤਾ ਕਲੀਅਰ  ਹੋ ਜਾਣਾ  ਸੀ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Rozana Spokesman