ਪੀਏਯੂ ਵੱਲੋਂ ਵਿਕਸਿਤ ਕਣਕ ਦੀਆਂ ਕਿਸਮਾਂ ਦੀ ਕੌਮੀ ਪੱਧਰ ਤੇ ਪਛਾਣ

September 02 2022

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਤੋਂ ਕਣਕ ਦੀਆਂ ਚਾਰ ਕਿਸਮਾਂ ਨੂੰ ਰਾਸ਼ਟਰੀ ਪੱਧਰ ਤੇ ਜਾਰੀ ਕਰਨ ਲਈ ਪਛਾਣਿਆ ਗਿਆ ਸੀ। ਪੰਜਾਬ, ਹਰਿਆਣਾ, ਦਿੱਲੀ, ਪੱਛਮੀ ਉੱਤਰ ਪ੍ਰਦੇਸ਼, ਰਾਜਸਥਾਨ, ਉੱਤਰਾਖੰਡ, ਜੰਮੂ, ਅਤੇ ਹਿਮਾਚਲ ਪ੍ਰਦੇਸ਼ ਦੇ ਹਿੱਸੇ ਵਾਲੇ ਭਾਰਤ ਦੇ ਉੱਤਰੀ ਪੱਛਮੀ ਮੈਦਾਨੀ ਜ਼ੋਨ ਦੀਆਂ ਸੇਂਜੂ ਬਿਜਾਈ ਵਾਲੀਆਂ ਹਾਲਤਾਂ ਵਿੱਚ ਪੀਏਯੂ, ਕਣਕ ਦੀ ਕਿਸਮ ਪੀਬੀ ਡਬਲਊ 826 ਦੀ ਪਛਾਣ ਕੀਤੀ ਗਈ ਸੀ।
ਪੀਬੀ ਡਬਲਯੂ 826 ਸਾਰੇ ਤਿੰਨ ਸਾਲਾਂ ਦੇ ਪ੍ਰੀਖਣ ਦੌਰਾਨ ਜ਼ੋਨ ਵਿੱਚ ਅਨਾਜ ਦੀ ਪੈਦਾਵਾਰ ਲਈ ਪਹਿਲੇ ਸਥਾਨ ਤੇ ਹੈ। ਇਸ ਕਿਸਮ ਨੂੰ ਭਾਰਤ ਦੇ ਉੱਤਰੀ ਪੂਰਬੀ ਮੈਦਾਨੀ ਜ਼ੋਨ, ਜਿਸ ਵਿੱਚ ਪੂਰਬੀ ਉੱਤਰ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ, ਝਾਰਖੰਡ ਆਦਿ ਸ਼ਾਮਲ ਹਨ, ਕਣਕ ਦੀ ਪੈਦਾਵਾਰ ਲਈ ਸੇਂਜੂ ਹਾਲਾਤ ਵਿੱਚ ਬੀਜੀਆਂ ਜਾਣ ਵਾਲੀਆਂ ਕਿਸਮਾਂ ਵਜੋਂ ਵੀ ਪਛਾਣਿਆ ਗਿਆ। ਇਹ ਬਹੁਤ ਘੱਟ ਹੁੰਦਾ ਹੈ ਕਿ ਭਾਰਤ ਦੇ ਦੋ ਪ੍ਰਮੁੱਖ ਕਣਕ ਉਗਾਉਣ ਵਾਲੇ ਖੇਤਰਾਂ ਲਈ ਇੱਕੋ ਸਮੇਂ ਕਣਕ ਦੀ ਕਿਸਮ ਦੀ ਪਛਾਣ ਕੀਤੀ ਗਈ ਹੋਵੇ। ਪੀਏਯੂ ਕਣਕ ਦੀ ਇੱਕ ਹੋਰ ਕਿਸਮ - ਪੀਬੀ ਡਬਲਯੂ 872 ਦੀ ਪਛਾਣ ਭਾਰਤ ਦੇ ਉੱਤਰੀ ਪੱਛਮੀ ਮੈਦਾਨੀ ਜ਼ੋਨ ਵਿੱਚ ਸੇਂਜੂ ਅਗੇਤੀ ਬਿਜਾਈ, ਉੱਚ ਉਪਜ ਸੰਭਾਵੀ ਹਾਲਤਾਂ ਵਿੱਚ ਛੱਡਣ ਲਈ ਕੀਤੀ ਗਈ ਸੀ।