ਨੀਲੀ ਹਲਦੀ ਦੀ ਕਾਸ਼ਤ ਨਾਲ ਕਿਸਾਨਾਂ ਨੂੰ ਹੋ ਰਿਹਾ ਬੰਪਰ ਮੁਨਾਫਾ

June 07 2023

ਹੁਣ ਭਾਰਤ ਵਿੱਚ ਨੀਲੀ ਹਲਦੀ ਤੇਜ਼ੀ ਨਾਲ ਉਗਾਈ ਜਾ ਰਹੀ ਹੈ। ਇਹ ਹਲਦੀ ਪੀਲੀ ਹਲਦੀ ਨਾਲੋਂ ਜ਼ਿਆਦਾ ਕਾਰਗਰ ਹੈ ਤੇ ਇਸ ਦੀ ਕੀਮਤ ਵੀ ਬਾਜ਼ਾਰ ਵਿਚ ਜ਼ਿਆਦਾ ਮਿਲਦੀ ਹੈ। ਨੀਲੀ ਹਲਦੀ ਦੀ ਵਰਤੋਂ ਭੋਜਨ ਲਈ ਨਹੀਂ ਸਗੋਂ ਦਵਾਈਆਂ ਲਈ ਕੀਤੀ ਜਾਂਦੀ ਹੈ। ਕਿਸਾਨਾਂ ਨੂੰ ਇਸ ਹਲਦੀ ਤੋਂ ਦੋ ਤਰੀਕਿਆਂ ਨਾਲ ਮੁਨਾਫਾ ਮਿਲੇਗਾ, ਪਹਿਲਾ ਇਸ ਦੀ ਮੰਡੀ ਵਿੱਚ ਕੀਮਤ ਵੱਧ ਮਿਲੇਗੀ ਅਤੇ ਦੂਜਾ ਇਹ ਕਿ ਇਹ ਹਲਦੀ ਪੀਲੀ ਹਲਦੀ ਦੇ ਮੁਕਾਬਲੇ ਘੱਟ ਜ਼ਮੀਨ ਵਿੱਚ ਵੱਧ ਝਾੜ ਦਿੰਦੀ ਹੈ। ਭਾਅ ਦੀ ਗੱਲ ਕਰੀਏ ਤਾਂ ਮੰਗ ਅਨੁਸਾਰ ਨੀਲੀ ਹਲਦੀ 500 ਰੁਪਏ ਤੋਂ ਲੈ ਕੇ 3000 ਰੁਪਏ ਪ੍ਰਤੀ ਕਿਲੋ ਤੱਕ ਬਾਜ਼ਾਰ ਵਿੱਚ ਵਿਕ ਰਹੀ ਹੈ। ਦੂਜੇ ਪਾਸੇ ਝਾੜ ਦੀ ਗੱਲ ਕਰੀਏ ਤਾਂ ਇੱਕ ਏਕੜ ਵਿੱਚ ਨੀਲੀ ਹਲਦੀ ਦਾ ਝਾੜ 12 ਤੋਂ 15 ਕੁਇੰਟਲ ਦੇ ਕਰੀਬ ਹੈ, ਜੋ ਕਿ ਪੀਲੀ ਹਲਦੀ ਨਾਲੋਂ ਕਿਤੇ ਵੱਧ ਹੈ। ਇਸ ਲਈ ਜੇ ਤੁਸੀਂ ਹਲਦੀ ਦੀ ਖੇਤੀ ਕਰਦੇ ਹੋ, ਤਾਂ ਤੁਹਾਨੂੰ ਹੁਣ ਤੋਂ ਹੀ ਪੀਲੀ ਛੱਡ ਕੇ ਨੀਲੀ ਹਲਦੀ ਲਗਾਉਣੀ ਚਾਹੀਦੀ ਹੈ। ਕੁਝ ਲੋਕ ਇਸ ਨੀਲੀ ਹਲਦੀ ਨੂੰ ਕਾਲੀ ਹਲਦੀ ਵੀ ਕਹਿੰਦੇ ਹਨ, ਇਸ ਲਈ ਜੇ ਕੋਈ ਤੁਹਾਨੂੰ ਕਾਲੀ ਹਲਦੀ ਕਹੇ ਤਾਂ ਸਮਝਿਆ ਜਾਵੇਗਾ ਕਿ ਉਹ ਨੀਲੀ ਹਲਦੀ ਦੀ ਹੀ ਗੱਲ ਕਰ ਰਿਹਾ ਹੈ। ਦਰਅਸਲ, ਇਹ ਉੱਪਰੋਂ ਦੇਖਣ ਚ ਕਾਲਾ ਹੁੰਦਾ ਹੈ ਅਤੇ ਇਸ ਹਲਦੀ ਦਾ ਰੰਗ ਅੰਦਰੋਂ ਨੀਲਾ ਹੁੰਦਾ ਹੈ, ਜੋ ਸੁੱਕਣ ਤੇ ਕਾਲਾ ਹੋ ਜਾਂਦਾ ਹੈ। ਇਸੇ ਲਈ ਕੁਝ ਲੋਕ ਇਸ ਨੂੰ ਕਾਲੀ ਹਲਦੀ ਕਹਿੰਦੇ ਹਨ।

ਸਰੋਤ: abp