ਨਰਮਾ ਉਤਪਾਦਕਾਂ ਨੇ ਬਕਾਇਆ ਸਬਸਿਡੀ ਮੰਗੀ

April 03 2019

ਕਸਬਾ ਝੁਨੀਰ ਦੇ ਨਰਮਾ ਉਤਪਾਦਕ ਮਲੂਕ ਸਿੰਘ ਝੁਨੀਰ, ਕਪੂਰ ਸਿੰਘ, ਸੁਖਦੇਵ ਸਿੰਘ, ਸਰੂਪ ਸਿੰਘ, ਗੁਰਚਰਨ ਸਿੰਘ, ਹਰਗੋਬਿੰਦ ਸਿੰਘ ਤੇ ਹੋਰ ਕਿਸਾਨਾਂ ਨੇ ਦੱਸਿਆ ਕਿ ਰਾਜ ਸਰਕਾਰ ਅਤੇ ਖੇਤੀਬਾੜੀ ਵਿਭਾਗ ਨੇ ਨਰਮਾ ਉਤਪਾਦਕਾਂ ਨੂੰ ਸਾਲ 2016 ਤੋਂ ਨਰਮੇ ਦੇ ਬੀਜ ’ਤੇ ਐਲਾਨੀ ਸਬਸਿਡੀ ਦੀ ਰਕਮ ਨਹੀਂ ਦਿੱਤੀ ਜਿਸ ਕਾਰਨ ਨਰਮਾ ਉਤਪਾਦਕ ਕਾਫ਼ੀ ਮਾਯੂਸ ਹੋ ਗਏ ਹਨ। ਨਰਮਾ ਉਤਪਾਦਕਾਂ ਨੇ ਕਿਹਾ ਕਿ ਇੱਕ ਪਾਸੇ ਤਾਂ ਖੇਤੀਬਾੜੀ ਵਿਭਾਗ ਕਿਸਾਨਾਂ ਨੂੰ ਨਹਿਰੀ ਅਤੇ ਹੇਠਲਾ ਪਾਣੀ ਦੀ ਬੱਚਤ ਕਰਨ ਲਈ ਪ੍ਰੇਰਿਤ ਕਰ ਰਿਹਾ ਹੈ ਦੂਸਰੇ ਪਾਸੇ ਨਰਮਾ ਉਤਪਾਦਕਾਂ ਨੂੰ ਨਿਯਮਾਂ ਅਨੁਸਾਰ ਨਾ ਤਾਂ ਇਨਾਮ ਦੀ ਰਾਸ਼ੀ ਦੇ ਰਿਹਾ ਹੈ ਅਤੇ ਨਾ ਹੀ ਨਰਮੇ ਦੇ ਬੀਜ ਤੇ ਬਕਾਇਆ ਰਹਿੰਦੀ ਰਾਸ਼ੀ ਦੇ ਰਿਹਾ ਹੈ। ਕਿਸਾਨ ਆਗੂ ਮਾਸਟਰ ਗੁਰਜੰਟ ਸਿੰਘ ਝੁਨੀਰ ਨੇ ਕਿਸਾਨਾਂ ਨੂੰ ਨਰਮੇ ਦੀ ਕਾਸ਼ਤ ਨੂੰ ਉਤਸ਼ਾਹਤ ਕਰਨ ਲਈ ਹਰ ਪਿੰਡ ਦੇ ਉੱਦਮੀ ਕਿਸਾਨਾਂ ਨੂੰ ਵਧੀਆ ਕੁਆਲਿਟੀ ਦੇ ਨਰਮੇ ਦੇ ਬੀਜ ਅਤੇ ਹੋਰ ਸਹੂਲਤਾਂ ਦੇ ਕੇ ਖੇਤੀਬਾੜੀ ਵਿਭਾਗ ਦੇ ਅਮਲੇ ਦੀ ਨਿਗਰਾਨੀ ਵਿੱਚ ਨਰਮੇ ਦੀ ਕਾਸ਼ਤ ਦੇ ਪ੍ਰਦਰਸ਼ਨੀ ਪਲਾਂਟ ਬੀਜੇ ਜਾਣ ਦੀ ਵੀ ਮੰਗ ਕੀਤੀ ਹੈ। ਨਰਮਾ ਉਤਪਾਦਕਾਂ ਨੇ ਕਣਕ ਦੇ ਬੀਜ ਤੇ ਬਕਾਇਆ ਰਹਿੰਦੀ ਸਬਸਿਡੀ ਰਕਮ ਦਿੱਤੇ ਜਾਣ ਦੀ ਮੰਗ ਕੀਤੀ ਹੈ।

 

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ