ਦੇਸ਼ ਦਾ ਕਿਸਾਨ ਹੋ ਰਿਹਾ ਪ੍ਰੇਸ਼ਾਨ, ਭਾਅ ਨਾਲ ਮਿਲਣ ਤੇ ਪੁੱਟਿਆ ਅੰਬਾਂ ਦਾ ਬਾਗ

September 15 2020

ਇਸ ਵਾਰ ਅਸਮਾਨ ਨੂੰ ਛੂਹ ਰਹੀਆਂ ਆਲੂ ਦੇ ਬੀਜਾਂ ਦੀਆਂ ਕੀਮਤਾਂ ਨੇ ਕਿਸਾਨਾਂ ਨੂੰ ਮੁਸ਼ਕਲਾਂ ‘ਚ ਪਾ ਦਿੱਤਾ ਹੈ। ਹਿਮਾਚਲ ਦੇ ਊਨਾ ਜ਼ਿਲ੍ਹੇ ਵਿੱਚ ਆਲੂ ਦੇ ਬੀਜ ਕਿਸਾਨਾਂ ਨੂੰ ਪਿਛਲੇ ਸੀਜ਼ਨ  ਨਾਲੋਂ ਦੁੱਗਣੇ ਭਾਅ ‘ਚ ਮਿਲ ਰਹੇ ਹਨ। 2065 ਪ੍ਰਤੀ ਹੈਕਟੇਅਰ ਰਕਬੇ ਵਿੱਚ ਫਸਲਾਂ ਉਗਾਉਣ ਵਾਲੇ ਜ਼ਿਲ੍ਹੇ ਦੇ ਕਿਸਾਨਾਂ ਨੇ ਇਸ ਵਾਰ 4500 ਰੁਪਏ ਪ੍ਰਤੀ ਕੁਇੰਟਲ ਆਲੂ ਬੀਜ ਮਿਲਣ ਕਰਕੇ ਖੇਤੀ ਤੋਂ ਤੌਬਾ ਕਰ ਰਹੇ ਹਨ। ਦੂਜੇ ਪਾਸੇ ਆਲੂ ਦੇ ਬੀਜ ਲਈ ਮਸ਼ਹੂਰ ਲਾਹੌਲ ਦੇ ਕਿਸਾਨ ਇਸ ਵਾਰ ਖੁਸ਼ ਹਨ, ਕਿਉਂਕਿ ਇਸ ਵਾਰ ਉਨ੍ਹਾਂ ਨੂੰ ਦੁੱਗਣਾ ਭਾਅ ਮਿਲ ਰਿਹਾ ਹੈ।

ਵੱਡੇ ਜ਼ਿਮੀਂਦਾਰਾਂ ਨੇ ਵੀ ਆਲੂ ਦੀ ਫਸਲ ਦੀ ਬਿਜਾਈ 40 ਤੋਂ 50 ਪ੍ਰਤੀਸ਼ਤ ਤੱਕ ਘਟਾ ਦਿੱਤੀ ਹੈ। ਇਸ ਕਾਰਨ ਜ਼ਿਲ੍ਹੇ ਵਿੱਚ ਇਸ ਵਾਰ 622.8 ਹੈਕਟੇਅਰ ਰਕਬੇ ਵਿੱਚ ਆਲੂ ਦੀ ਬਿਜਾਈ ਨਹੀਂ ਕੀਤੀ ਜਾਏਗੀ। ਜ਼ਿਲ੍ਹਾ ਊਨਾ ਸੂਬੇ ਦਾ ਸਭ ਤੋਂ ਵੱਡਾ ਆਲੂ ਪੈਦਾ ਕਰਨ ਵਾਲਾ ਖੇਤਰ ਹੈ ਜਿਸ ਦਾ ਉਤਪਾਦਨ 27500 ਮੈਟ੍ਰਿਕ ਟਨ ਹੈ। ਦੂਜੇ ਪਾਸੇ ਇਸ ਸਾਲ ਲਾਹੌਲ ਘਾਟੀ ਵਿੱਚ ਆਲੂ ਦੇ ਬੀਜ ਦੀ ਰਿਕਾਰਡ ਕੀਮਤ ਕਾਰਨ ਇੱਥੇ ਉਤਪਾਦਕਾਂ ਵਿੱਚ ਭਾਰੀ ਉਤਸ਼ਾਹ ਹੈ।

ਸਿਰਫ ਆਲੂ ਹੀ ਨਹੀਂ ਸੂਬੇ ‘ਚ ਅੰਬਾਂ ਦੀ ਬੰਪਰ ਫਸਲ ਹੋਣ ਤੋਂ ਬਾਅਦ ਵੀ ਬਾਗਬਾਨਾਂ ਨੂੰ ਸਹੀ ਕੀਮਤਾਂ ਨਾ ਮਿਲਣ ਕਰਕੇ ਕਾਫੀ ਮਾਯੁਸੀ ਛਾਈ ਹੈ। ਉਨ੍ਹਾਂ ਦੀ ਨਿਰਾਸ਼ਾ ਦਾ ਆਲਮ ਇਹ ਸੀ ਕਿ ਇੱਕ ਬਾਗਵਾਨ ਨੇ ਅੰਬਾਂ ਦੇ 104 ਦਰਖ਼ਤਾਂ ਦਾ ਆਪਣਾ ਬਗੀਚਾ ਹੀ ਕੱਟ ਦਿੱਤਾ। ਦੱਸ ਦਈਏ ਕਿ ਅਮਰਪੁਰ ਪੰਚਾਇਤ ਦੇ ਚਮਨ ਲਾਲ ਦੇ ਬਾਗ਼ ਵਿੱਚ 20 ਸਾਲ ਤੋਂ ਵੱਧ ਪੁਰਾਣੇ ਦੁਸਹਿਰੀ ਅੰਬ ਦੇ ਦਰੱਖਤ ਸੀ। ਹੁਣ ਉਹ ਬਦਲਵਾਂ ਪੌਦਾ ਲਾ ਕੇ ਨਵਾਂ ਬਾਗ਼ ਬਣਾਏਗਾ। ਚਮਨ ਨੇ ਕਿਹਾ ਕਿ 1996 ਤੋਂ ਉਸ ਨੇ ਦੁਸਹਿਰੇ ਅੰਬਾਂ ਦਾ ਬਾਗ ਤਿਆਰ ਕਰਨ ਲਈ ਸਖ਼ਤ ਮਿਹਨਤ ਕੀਤੀ ਸੀ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ABP Live