ਦਿੱਲੀ ਚ ਛਾਏਗਾ ਸੂਰਜ ਤਾਂ ਪੰਜਾਬ ਚ ਰਹੇਗੀ ਧੁੰਦ, ਮੌਸਮ ਵਿਭਾਗ ਵਲੋਂ ਇਨ੍ਹਾਂ ਸੂਬਿਆਂ ਚ ਬਾਰਿਸ਼ ਦਾ ਅਲਰਟ

February 15 2022

Weather Forecast: ਭਾਰਤੀ ਮੌਸਮ ਵਿਭਾਗ (IMD) ਮੁਤਾਬਕ, ਇਸ ਹਫ਼ਤੇ ਦੇ ਸ਼ੁਰੂ ਵਿੱਚ ਜ਼ਿਆਦਾਤਰ ਮੌਸਮ ਸਾਫ਼ ਹੋਣ ਵਾਲਾ ਹੈ, ਜਦੋਂ ਕਿ ਅੰਤ ਵਿੱਚ ਬੱਦਲਵਾਈ ਰਹੇਗੀ ਅਤੇ ਮੀਂਹ ਪੈ ਸਕਦਾ ਹੈ।

ਹੁਣ ਉੱਤਰੀ ਭਾਰਤ ਦੇ ਕਈ ਸੂਬਿਆਂ ਵਿੱਚ ਠੰਢ ਘੱਟਣੀ ਸ਼ੁਰੂ ਹੋ ਗਈ ਹੈ। ਪਿਛਲੇ ਕਈ ਦਿਨਾਂ ਤੋਂ ਧੁੱਪ ਕਾਰਨ ਤਾਪਮਾਨ ਵਧਦਾ ਜਾ ਰਿਹਾ ਹੈ। ਹਾਲਾਂਕਿ ਕਈ ਸੂਬਿਆਂ ਚ ਰਾਤ ਅਤੇ ਸਵੇਰ ਨੂੰ ਧੁੰਦ ਅਤੇ ਠੰਢੀ ਹਵਾ ਕਾਰਨ ਠੰਢ ਦੇਖਣ ਨੂੰ ਮਿਲ ਰਹੀ ਹੈ। ਮੌਸਮ ਵਿਭਾਗ ਮੁਤਾਬਕ ਪੰਜਾਬ, ਯੂਪੀ ਅਤੇ ਹਰਿਆਣਾ ਵਿੱਚ ਅੱਜ ਯਾਨੀ 15 ਫਰਵਰੀ ਨੂੰ ਆਸਮਾਨ ਸਾਫ਼ ਰਹਿਣ ਦੇ ਨਾਲ ਧੁੱਪ ਨਿਕਲਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਦੱਖਣੀ ਭਾਰਤ ਦੇ ਕੁਝ ਰਾਜਾਂ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ।

ਰਾਜਧਾਨੀ ਦਿੱਲੀ ਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਪੈ ਰਹੀ ਧੁੱਪ ਨੇ ਲੋਕਾਂ ਨੂੰ ਕਾਫੀ ਰਾਹਤ ਦਿੱਤੀ ਹੈ। ਸੋਮਵਾਰ ਯਾਨੀ ਕੱਲ੍ਹ ਇੱਥੇ ਆਸਮਾਨ ਸਾਫ਼ ਰਿਹਾ ਅਤੇ ਅੱਜ ਵੀ ਸਾਫ਼ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ। ਮੌਸਮ ਵਿਭਾਗ ਮੁਤਾਬਕ ਅੱਜ ਸਵੇਰੇ ਧੁੰਦ ਛਾਈ ਰਹੇਗੀ। ਇਸ ਦੇ ਨਾਲ ਹੀ ਜਿਸ ਤਰ੍ਹਾਂ ਸਵੇਰੇ ਅਤੇ ਸ਼ਾਮ ਨੂੰ ਠੰਢ ਪੈ ਰਹੀ ਹੈ, ਅਗਲੇ ਛੇ ਦਿਨਾਂ ਤੱਕ ਇਹ ਬਰਕਰਾਰ ਰਹੇਗੀ। IMD ਦੇ ਮੁਤਾਬਕ ਸ਼ੁੱਕਰਵਾਰ ਨੂੰ ਦਿੱਲੀ NCR ਚ ਮੌਸਮ ਚ ਬਦਲਾਅ ਹੋ ਸਕਦਾ ਹੈ। ਸ਼ੁੱਕਰਵਾਰ ਨੂੰ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। ਹਾਲਾਂਕਿ ਅਗਲੇ ਦਿਨ ਮੌਸਮ ਸਾਫ਼ ਹੋ ਜਾਵੇਗੀ।

ਵਧਦਾ ਜਾ ਰਿਹਾ ਹੈ ਪੰਜਾਬ ਦਾ ਤਾਪਮਾਨ

ਪੰਜਾਬ ਚ ਵੀ ਠੰਢ ਹੌਲੀ-ਹੌਲੀ ਖਤਮ ਹੋ ਰਹੀ ਹੈ। ਸੂਬੇ ਚ ਤਾਪਮਾਨ ਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਭਾਵੇਂ ਇੱਥੇ ਸਵੇਰ ਵੇਲੇ ਧੁੰਦ ਵੀ ਛਾਈ ਰਹਿੰਦੀ ਹੈ ਪਰ ਦਿਨ ਵੇਲੇ ਜ਼ਿਆਦਾਤਰ ਮੌਸਮ ਸਾਫ਼ ਰਹਿੰਦਾ ਹੈ ਅਤੇ ਸੂਰਜ ਵੀ ਨਿਕਲ ਰਿਹਾ ਹੈ। ਭਾਰਤੀ ਮੌਸਮ ਵਿਭਾਗ (IMD) ਮੁਤਾਬਕ, ਇਸ ਹਫ਼ਤੇ ਦੇ ਸ਼ੁਰੂ ਵਿੱਚ ਜ਼ਿਆਦਾਤਰ ਮੌਸਮ ਸਾਫ਼ ਹੋਣ ਵਾਲਾ ਹੈ, ਜਦੋਂ ਕਿ ਅੰਤ ਵਿੱਚ ਬੱਦਲਵਾਈ ਰਹੇਗੀ ਅਤੇ ਮੀਂਹ ਪੈ ਸਕਦਾ ਹੈ।

ਮੀਂਹ ਕਾਰਨ ਠੰਢ ਮਹਿਸੂਸ ਹੋਣ ਦੀ ਵੀ ਸੰਭਾਵਨਾ ਹੈ। ਆਈਐਮਡੀ ਮੁਤਾਬਕ ਇਸ ਹਫ਼ਤੇ ਪੰਜਾਬ ਵਿੱਚ ਵੱਧ ਤੋਂ ਵੱਧ ਤਾਪਮਾਨ 27 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 10 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ। ਦਿਨ ਵਿੱਚ ਧੁੱਪ ਨਿਕਲਣ ਨਾਲ ਸਰਦੀ ਦਾ ਪ੍ਰਭਾਵ ਘੱਟ ਜਾਵੇਗਾ। ਦੂਜੇ ਪਾਸੇ ਪ੍ਰਦੂਸ਼ਣ ਦਾ ਪੱਧਰ ਇੱਕ ਵਾਰ ਫਿਰ ਤੋਂ ਵਧਣਾ ਸ਼ੁਰੂ ਹੋ ਗਿਆ ਹੈ, ਬਾਰਿਸ਼ ਤੋਂ ਬਾਅਦ ਇਸ ਵਿੱਚ ਕਮੀ ਆਉਣ ਦੀ ਉਮੀਦ ਹੈ।

ਹਿਮਾਚਲ ਵਿੱਚ ਮੀਂਹ

ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਅਤੇ ਬਰਫ਼ਬਾਰੀ ਦੀ ਭਵਿੱਖਬਾਣੀ ਕੀਤੀ ਗਈ ਹੈ। ਦਰਅਸਲ, ਸਰਗਰਮ ਪੱਛਮੀ ਗੜਬੜ ਦੇ ਕਾਰਨ ਪਹਾੜੀ ਜ਼ਿਲ੍ਹਿਆਂ ਦੇ ਮੌਸਮ ਵਿੱਚ ਇਹ ਤਬਦੀਲੀ ਪ੍ਰਗਟਾਈ ਗਈ ਹੈ। ਮੱਧ ਪਹਾੜੀ ਜ਼ਿਲ੍ਹਿਆਂ ਸ਼ਿਮਲਾ, ਸੋਲਨ, ਸਿਰਮੌਰ, ਮੰਡੀ, ਕੁੱਲੂ, ਚੰਬਾ ਅਤੇ ਉੱਚ ਪਹਾੜੀ ਜ਼ਿਲ੍ਹਿਆਂ ਕਿਨੌਰ ਅਤੇ ਲਾਹੌਲ-ਸਪੀਤੀ ਵਿੱਚ 17 ਫਰਵਰੀ ਤੱਕ ਮੌਸਮ ਖਰਾਬ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: abplive