ਦਾਲਾਂ ਦੀਆਂ ਕੀਮਤਾਂ ਵਿਚ 3 ਫਿਸਦੀ ਗਿਰਾਵਟ, ਕਿਸਾਨਾਂ ਨੂੰ ਝਟਕਾ

March 02 2022

ਕੇਂਦਰ ਸਰਕਾਰ ਦੁਆਰਾ ਮਿਲਿ ਜਾਣਕਾਰੀ ਦੇ ਅਨੁਸਾਰ ਇਨ੍ਹਾਂ ਦਿੰਨਾ ਵਿਚ ਮੂੰਗ ਦੀ ਦਾਲ ਵਿਚ (Bean lentil) ਦੀ ਕੀਮਤਾਂ ਵਿਚ ਭਾਰੀ ਗਿਰਾਵਟ ਆਈ ਹੈ। ਜੋ ਕਿਸਾਨਾਂ ਦੇ ਲਈ ਨੁਕਸਾਨ ਦਾਇਕ ਸਾਬਤ ਹੋ ਸਕਦੀ ਹੈ।

ਘਰੇਲੂ ਸਪਲਾਈ ਨੂੰ ਬੜਾਵਾ(Boost Domestic Supply) ਦੇਣ ਅਤੇ ਦਰਾਂ ਨੂੰ ਸਥਿਰ ਕਰਨ ਦੇ ਲਈ ਭਾਰਤ ਸਰਕਾਰ ਦੀ ਤਰਫ ਤੋਂ ਚੁਕੇ ਗਏ ਕਦਮ ਕਾਰਨ ਪਿਛਲੇ ਇਕ ਸਾਲ ਵਿਚ ਮੂੰਗ ਦਾਲ ਦੇ ਥੋਕ ਕੀਮਤ ਵਿੱਚ ਗਿਰਾਵਟ ਆਈ ਹੈ।

ਖਪਤਕਾਰ ਮਾਮਲਿਆਂ ਦੇ ਵਿਭਾਗ (ਡੀ.ਓ.ਸੀ.ਏ.) ਦੁਆਰਾ ਪ੍ਰਾਪਤ ਅੰਕੜਿਆਂ ਅਨੁਸਾਰ ਇਹ ਪਤਾ ਚਲਿਆ ਹੈ ਕਿ ਮੂੰਗੀ ਦੀ ਦਾਲ ਦੀਆਂ ਕੀਮਤਾਂ ਵਿਚ 3.86 %ਜਾਂ 3% ਦੀ ਘਾਟ ਆਈ ਹੈ। ਤੁਹਾਨੂੰ ਦੱਸ ਦੇਈਏ ਕਿ ਸਾਲ 2021 ਵਿਚ ਮੂੰਗੀ ਦੀ ਦਾਲ ਦੀ ਕੀਮਤ 106.47 ਰੁਪਏ ਪ੍ਰਤੀ ਕਿਲੋਗ੍ਰਾਮ ਸੀ, ਜਦਕਿ ਇਸ ਸਾਲ 2022 ਵਿਚ ਦਾਲ ਦੀ ਕੀਮਤ 102.36 ਰੁਪਏ ਪ੍ਰਤੀ ਕਿਲੋਗ੍ਰਾਮ ਹੈ।

ਇਨ੍ਹਾਂ ਦਾਲਾਂ ਨੂੰ ਮੁਫਤ ਸ਼੍ਰੇਣੀ ਵਿੱਚ ਆਯਾਤ ਕਰਨ ਦੀ ਆਗਿਆ ਹੈ(These Pulses Are Allowed To Be Imported In The Free Category)

ਦਾਲਾਂ ਦੀ ਉਪਲਬਧਤਾ ਨੂੰ ਬਿਹਤਰ ਬਣਾਉਣ ਅਤੇ ਕੀਮਤਾਂ ਨੂੰ ਸਥਿਰ ਰੱਖਣ ਲਈ, ਭਾਰਤ ਸਰਕਾਰ ਨੇ 15 ਮਈ, 2021 ਤੋਂ 31 ਅਕਤੂਬਰ, 2021 ਤੱਕ ਮੁਫ਼ਤ ਸ਼੍ਰੇਣੀ ਦੇ ਤਹਿਤ , ਉੜਦ ਅਤੇ ਮੂੰਗ ਦੀ ਦਰਾਮਦ ਦੀ ਇਜਾਜ਼ਤ ਦਿੱਤੀ ਸੀ। ਫਿਰ ਬਾਅਦ ਵਿੱਚ ਉੜਦ ਦੇ ਆਯਾਤ ਦੇ ਸਬੰਧ ਵਿੱਚ ਮੁਫਤ ਪ੍ਰਬੰਧ ਨੂੰ 31 ਮਾਰਚ, 2022 ਤੱਕ ਵਧਾ ਦਿੱਤਾ ਗਿਆ ਹੈ।

ਭਾਰਤ ਸਕਰਾਰ ਦੀ ਤਰਫ ਤੋਂ ਦਾਲ ਮਿੱਲਾਂ ਨੂੰ ਜਰੂਰੀ ਸਲਾਹ (Important Advice From Government Of India To Pulses)

ਭਾਰਤ ਸਰਕਾਰ ਦੀ ਤਰਫ ਤੋਂ ਮਈ 2021 ਵਿਚ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਜ਼ਰੂਰੀ ਖੁਰਾਕੀ ਵਸਤਾਂ ਦੀਆਂ ਕੀਮਤਾਂ ਦੀ ਨਿਗਰਾਨੀ ਕਰਨ ਲਈ ਅਤੇ ਜ਼ਰੂਰੀ ਵਸਤੂਆਂ ਐਕਟ, 1955 ਦੇ ਤਹਿਤ, ਮਿੱਲ ਮਾਲਕਾਂ, ਦਰਾਮਦਕਾਰਾਂ ਅਤੇ ਵਪਾਰੀਆਂ ਦੁਆਰਾ ਰੱਖੇ ਗਏ ਦਾਲਾਂ ਦੇ ਸਟਾਕ ਦਾ ਖੁਲਾਸਾ ਯਕੀਨੀ ਬਣਾਉਣ ਲਈ ਸਲਾਹ ਜਾਰੀ ਕਿੱਤੀ ਗਈ ਸੀ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: krishijagran