ਟਿਕੈਤ ਦੇ ਬਿਆਨ ਨੇ ਹਿਲਾਈ ਮੋਦੀ ਸਰਕਾਰ, ਬਦਲੇ ਮੰਤਰੀਆਂ ਦੇ ਸੁਰ

February 25 2021

ਕਿਸਾਨ ਨੇਤਾ ਰਾਕੇਸ਼ ਟਿਕੈਤ ਦੇ ਸੰਸਦ ਭਵਨ ਘੇਰਨ ਦੇ ਬਿਆਨ ਨੇ ਮੋਦੀ ਸਰਕਾਰ ਵਿੱਚ ਹਿੱਲਜੁਲ ਪੈਦਾ ਕਰ ਦਿੱਤੀ ਹੈ। ਕਿਸਾਨਾਂ ਪ੍ਰਤੀ ਅੜੀਅਲ ਵਤੀਰਾ ਰੱਖਣ ਵਾਲੇ ਮੰਤਰੀ ਵੀ ਹੁਣ ਢਿੱਲੇ ਪੈ ਚੁੱਕੇ ਹਨ ਤੇ ਗੱਲਬਾਤ ਲਈ ਹਾਮੀ ਭਰ ਰਹੇ ਹਨ।

ਰਾਕੇਸ਼ ਟਿਕੈਤ ਨੇ ਕਿਹਾ ਕਿ 40 ਲੱਖ ਟ੍ਰੈਕਟਰ ਕਿਸਾਨਨ ਅੰਦੋਲਨ ਨਾਲ ਜੁੜਨਗੇ। ਉਨ੍ਹਾਂ ਦੇ ਇਸ ਬਿਆਨ ਤੇ ਕੇਂਦਰੀ ਪਸ਼ੂਧੰਨ ਰਾਜ ਮੰਤਰੀ ਤੇ ਬੀਜਪੀ ਲੀਡਰ ਡਾ.ਸੰਜੀਵ ਬਾਲਿਅਨ ਨੇ ਕਿਹਾ ਕਿ ਅਜਿਹੇ ਬਿਆਨਾਂ ਤੋਂ ਬਚਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਟਿਕੈਤ ਦਾ ਇਹ ਬਿਆਨ ਉੱਚਿਤ ਨਹੀਂ ਹੈ।

ਉਨ੍ਹਾਂ ਕਿਹਾ ਕਿ ਸਾਰੇ ਕਿਸਾਨ ਲੀਡਰਾਂ ਨੂੰ ਅਪੀਲ ਕਰਾਂਗਾ ਕਿ 26 ਜਨਵਰੀ ਜਿਹੀ ਘਟਨਾ ਨਾ ਹੋਵੇ। ਹਫੜਾਦਫੜੀ ਨਾ ਮੱਚੇ। ਸਮੱਸਿਆ ਦਾ ਹੱਲ ਗੱਲਬਾਤ ਜ਼ਰੀਏ ਹੋਵੇ। ਰੈਲੀਆਂ ਚ ਜਾਣ ਦੀ ਬਜਾਇ ਸਰਕਾਰ ਨੂੰ ਪ੍ਰਸਤਾਵ ਭੇਜਿਆ ਜਾਵੇ।

ਉਨ੍ਹਾਂ ਕਿਹਾ ਕਿਸਾਨ ਦਿੱਲੀ ਆਇਆ ਹੈ। ਸਨਮਾਨ ਦੇ ਨਾਲ ਕਿਸਾਨ ਵਾਪਸ ਜਾਣ। ਸਰਕਾਰ ਕਿਸਾਨਾਂ ਤੋਂ ਬਣੀ ਹੈ। ਸਰਕਾਰ ਇਕ ਪ੍ਰਸਤਾਵ ਦੇਵੇ। ਸਰਕਾਰ ਗੱਲਬਾਤ ਲਈ ਤਿਆਰ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ABP Live