ਚਿੱਟੀ ਮੱਖੀ ਤੇ ਹਰੇ ਤੇਲੇ ਦੇ ਹਮਲੇ ਸਬੰਧੀ ਨਰਮੇ ਦੀ ਫ਼ਸਲ ਦਾ ਨਿਰੀਖਣ

August 27 2020

ਪੰਜਾਬ ਖੇਤੀਬਾੜੀ  ਯੂਨੀਵਰਸਿਟੀ ਦੇ ਫਾਰਮਰ ਸਲਾਹਕਾਰ ਕੇਂਦਰ ਸੰੰਗਰੂਰ  ਦੇ ਮੁਖੀ ਡਾ. ਬੂਟਾ ਸਿੰਘ ਰੋਮਾਣਾ ਦੀ ਅਗਵਾਈ ’ਚ ਪਿੰਡ ਰਾਮਗੜ੍ਹ ਸੰਧੂਆਂ, ਘੌੜੇਨਬ, ਕੌਹਰੀਆਂ, ਢਡੋਲੀ ਖੁਰਦ ਤੇ ਚੱਠੇ ਨਨ੍ਹੇਹੜਾ ਦੇ ਖੇਤਾਂ ’ਚ ਬੀਜੇ ਨਰਮੇ ਦੀ ਫ਼ਸਲ ’ਚ ਚਿੱਟੀ ਮੱਖੀ ਅਤੇ ਹਰੇ ਤੇਲੇ ਦੇ ਹਮਲੇ ਸਬੰਧੀ ਜਾਇਜ਼ਾ ਲੈਣ ਲਈ ਖੇਤਾਂ ’ਚ ਜਾ ਕੇ ਸਰਵੇਖਣ ਕੀਤਾ। ਟੀਮ ਨੇ ਹਮਲੇ ਨੂੰ ਔਸਤਨ ਠੀਕ ਪਾਇਆ ਪਰ ਇੱਕ ਖੇਤ ’ਚ ਭੂਰੇ ਪੱਤੇ ਦੇ ਭੂਰੇ ਧੱਬਿਆਂ ਦਾ ਹਮਲਾ ਜ਼ਰੂਰ ਦੇਖਿਆ ਗਿਆ। ਡਾ. ਰੋਮਾਣਾ ਨੇ ਕਿਸਾਨਾਂ ਨੂੰ ਜ਼ਿਆਦਾ ਵਧੇ ਨਰਮੇ ਵਾਲੇ ਖੇਤਾਂ ’ਚ ਚਮਤਕਾਰ ਦਾ ਛਿੜਕਾਅ ਕਰਨ ਲਈ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਪੰਜ ਪਿੰਡਾਂ ’ਚ ਹਰਾ ਤੇਲਾ 70 ਫੀਸਦੀ ਅਤੇ ਬਾਕੀ ’ਚ 30-40 ਫੀਸਦੀ ਦਾ ਨੋਟਿਸ ਲਿਆ ਹੈ। ਉਨ੍ਹਾਂ ਕਿਹਾ ਕਿ ਨਰਮੇ ਦਾ ਕੱਦ ਜ਼ਿਆਦਾ ਹੈ ਅਤੇ ਹਰਾ ਟੀਂਡਾ ਦਰਮਿਆਨਾ। ਇਸ ਤੋਂ ਇਲਾਵਾ ਫੁੱਲ ਝੜਨ ਦੀ ਸਮੱਸਿਆ ਵੀ ਦੇਖਣ ਨੂੰ ਮਿਲੀ ਜਿਸ ਲਈ ਉਨ੍ਹਾਂ ਕਿਸਾਨਾਂ ਨੂੰ ਉਲਾਲਾ ਜਾਂ ਉਲਾਲਾ ਵਾਲਾ ਸਾਲਟ ਅਤੇ ਕੌਨਫੀਡੋਰ ਦਾ ਛਿੜਕਾਅ ਕੀਤਾ ਹੈ ਅਤੇ 80 ਫੀਸਦੀ ਕਿਸਾਨਾਂ ਨੇ ਇਕ-ਦੋ ਸਪਰੇਅ ਪੋਟਾਸ਼ੀਅਮ ਨਾਇਟਰੇਟ ਦੇ ਇਕ-ਦੋ ਕਿੱਲੋ ਪ੍ਰਤੀ ਏਕੜ ਨਾਲ ਸਪਰੇਅ ਕੀਤੇ ਹਨ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune