ਗੁੜ ਬਣਾਉਣ ਤੇ ਵੇਚਣ ਲਈ ਲਾਈਸੈਂਸ ਲੈਣਾ ਜ਼ਰੂਰੀ

October 10 2023

ਦੇਸ਼ ਵਿੱਚ ਤਿਉਹਾਰ ਦਾ ਸੀਜ਼ਨ ਹੋਣ ਜਾ ਰਿਹਾ ਹੈ, ਅਤੇ ਅਜਿਹੇ ਵਿਚਾਲੇ ਮਿਲਾਵਟੀ ਮਿਠਾਈਆਂ ਦਾ ਸੀਜ਼ਨ ਵੀ ਸ਼ੁਰੂ ਹੋਣ ਜਾ ਰਿਹਾ ਹੈ। ਕੁਝ ਦੁਕਾਨਦਾਰਾਂ ਵੱਲੋਂ ਵੱਡੀ ਗਿਣਤੀ ਵਿੱਚ ਮਿਲਾਵਟੀ ਸਾਮਾਨ ਵੇਚਿਆਂ ਜਾਂਦਾ ਹੈ। ਜਿਸ ਨੂੰ ਦੇਖਦੇ ਹੋਏ ਹੁਣ ਸਿਹਤ ਵਿਭਾਗ ਵੀ ਐਕਸ਼ਨ ਮੋਡ ਵਿੱਚ ਆ ਗਿਆ ਹੈ। 

ਇਸੇ ਤਹਿਤ ਸਿਹਤ ਵਿਭਾਗ ਨੇ ਹੁਕਮ ਜਾਰੀ ਕੀਤੇ ਹਨ ਕਿ ਗੁੜ ਵੇਚਣ ਲਈ ਲਾਈਸੈਂਸ ਲੈਣਾ ਲਾਜਮੀ ਹੋਵੇਗਾ। ਬਿਨਾ ਲਾਈਸੈਂਸ ਜੇਕਰ ਕੋਈ ਗੁੜ ਬਣਾਉਂਦਾ ਤੇ ਵੇਚਦਾ ਪਾਇਆ ਗਿਆ ਹੈ ਤਾਂ ਉਸ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਅਜਿਹੀ ਕਾਰਵਾਈ ਬੀਤੇ ਦਿਨ ਵੀ ਹੁਸ਼ਿਆਰਪੁਰ ਚ ਦੇਖਣ ਨੂੰ ਮਿਲੀ ਹੈ। ਜੋ ਜਾਅਲੀ ਗੁੜ ਬਣਾ ਕੇ ਵੇਚਦੇ ਸਨ।

ਹੁਸ਼ਿਆਰਪੁਰ ਚ ਸਿਹਤ ਵਿਭਾਗ ਨੇ 3 ਥਾਵਾਂ ਤੇ ਖੰਡ ਤੋਂ ਬਣੇ ਗੁੜ ਨੂੰ ਨਸ਼ਟ ਕੀਤਾ ਹੈ। ਜ਼ਿਲ੍ਹਾ ਅਫ਼ਸਰ ਡਾ: ਲਖਬੀਰ ਸਿੰਘ ਨੇ ਦੱਸਿਆ ਕਿ ਗੁੜ ਦਾ ਬੇਲਣਾ ਲਗਾਉਣ ਲਈ ਲਾਇਸੰਸ ਹੋਣਾ ਲਾਜ਼ਮੀ ਹੈ | ਸਿਹਤ ਵਿਭਾਗ ਦੀਆਂ ਟੀਮਾ ਨੇ ਦੱਸਿਆ ਕਿ  ਇਨ੍ਹੀਂ ਦਿਨੀਂ ਗੰਨੇ ਦੇ ਕੱਚੇ ਹੋਣ ਕਾਰਨ ਇਸ ਦੀ ਮਿਠਾਸ ਘੱਟ ਜਾਂਦੀ ਹੈ, ਜਿਸ ਲਈ ਰੇਹੜੀ ਵਾਲਿਆਂ ਨੇ ਖੰਡ ਦੀ ਵਰਤੋਂ ਕਰਕੇ ਗੁੜ ਬਣਾਉਣਾ ਸ਼ੁਰੂ ਕਰ ਦਿੱਤਾ ਹੈ ਪਰ ਹੁਣ ਅਜਿਹਾ ਨਹੀਂ ਹੋਣ ਦਿੱਤਾ ਜਾਵੇਗਾ। 

ਸਰੋਤ: abp ਸਾਂਝਾ