ਖੇਤੀਬਾੜੀ ਵਿਭਾਗ ਵਲੋਂ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਪਿੰਡ ਭੁੱਲਰ ਵਿਖੇ ਲਗਾਇਆ ਗਿਆ ਟ੍ਰੇਨਿੰਗ ਕੈਂਪ

February 16 2021

ਡਾ. ਸੁਰਿੰਦਰ ਸਿੰਘ ਮੁੱਖ ਖੇਤੀਬਾੜੀ ਅਫਸਰ ਸ੍ਰੀ ਮੁਕਤਸਰ ਸਾਹਿਬ ਦੇ ਦਿਸਾ ਨਿਰਦੇਸ਼ ਅਨੁਸਾਰ ਤੇ ਡਾ. ਕਰਨਜੀਤ ਸਿੰਘ ਪੀ.ਡੀ (ਆਤਮਾ) ਦੀ ਅਗਵਾਈ ਹੇਠ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਪਿੰਡ ਭੁੱਲਰ ਵਿਖੇ ਇਕ ਰੋਜ਼ਾ ਟ੍ਰੇਨਿੰਗ ਕੈਂਪ ਸ: ਅੰਗਰੇਜ਼ ਸਿੰਘ ਭੁੱਲਰ ਦੇ ਖੇਤ ਵਿੱਚ ਲਗਾਈ ਗਈ।

ਇਸ ਟ੍ਰੇਨਿੰਗ ਕੈਂਪ ਵਿੱਚ  ਸ: ਅੰਗਰੇਜ਼ ਸਿੰਘ ਭੁੱਲਰ ਵੱਲੋਂ ਹਾਜ਼ਰ ਕਿਸਾਨਾਂ ਨੂੰ ਵਰਮੀਕੰਪੋਸਟ ਖਾਦ ਤਿਆਰ ਕਰਨ ਸਬੰਧੀ ਨੁਕਤੇ ਸਾਂਝੇ ਕੀਤੇ ਗਏ।ਉਨ੍ਹਾਂ ਦੱਸਿਆ ਕਿ ਉਹ ਪਿਛਲੇ 15 ਸਾਲ ਤੋ ਵਰਮੀਕੰਪੋਸਟ ਖਾਦ ਤਿਆਰ ਕਰਕੇ ਵੇਚ ਰਹੇ ਹਨ, ਅਤੇ ਚੰਗਾ ਮੁਨਾਫ਼ਾ ਕਮਾ ਰਹੇ ਹਨ।ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਫਾਰਮ ਤੇ ਫਲਾਂ ਅਤੇ ਮੈਡੀਸਿਨ ਪੋਦਿਆ ਦੀਆ 120 ਪ੍ਰਜਾਤੀਆ ਲੱਗੀਆ ਹੋਈਆ ਹਨ।ਅਤੇ ਹਰ ਤਰ੍ਹਾਂ ਦੀਆ ਸਬਜ਼ੀਆ ,ਕਣਕ,ਬਾਸਮਤੀ ਬਿਨ੍ਹਾਂ ਰੇਅ ਸਪਰੇਅ ਤੋ ਆਰਗੈਨਿਕ ਤਿਆਰ ਕਰਦੇ ਹਨ,ਅਤੇ ਵੇਚ ਕੇ ਵੱਧ ਮੁਨਾਫਾ ਕਮਾ ਰਹੇ ਹਨ।ਇਸ ਮੌਕੇ ਡਾ. ਗਗਨਦੀਪ ਸਿੰਘ ਮਾਨ ਡੀ.ਪੀ.ਡੀ ਆਤਮਾ ਵੱਲੋ ਕਿਸਾਨਾਂ ਨੂੰ ਆਰਗੈਨਿਕ ਖੇਤੀ ਸਬੰਧੀ ਪ੍ਰੇਰਿਆ ਗਿਆ। ਜਿਸ ਵਿੱਚ ਫਸਲ ਨੂੰ ਦੇਸੀ ਖਾਦਾਂ ਦੀ ਪੂਰਤੀ ਅਤੇ ਕੀੜੇ ਮਕੌੜਿਆ ਦੇ ਹਮਲੇ ਤੋ ਬਚਾਅ  ਸਬੰਧੀ ਦੱਸਿਆ ਗਿਆ।

ਇਸ ਮੌਕੇ ਡਾ. ਜਸਨਦੀਪ ਸਿੰਘ ਏ.ਡੀ.ੳ ਵੱਲੋ ਹਾੜੀ ਦੀਆ ਫਸਲਾਂ ਦੇ ਵਧੇਰੇ ਝਾੜ ਲੈਣ ਲਈ ਫੋਲੀਅਰ ਖਾਦਾਂ ਦੀਆ ਸਪਰੇਆ ਅਤੇ ਕੀਟਨਾਕ ਦਵਾਈਆ ਦੀ ਸੁਚੱਜੀ ਵਰਤੋ ਸਬੰਧੀ ਤਕਨੀਕੀ ਜਾਣਕਾਰੀ ਦਿੱਤੀ ਗਈ।ਇਸ ਮੌਕੇ ਡਾ. ਕਰਨਜੀਤ ਸਿੰਘ ਪੀ.ਡੀ ਆਤਮਾ ਨੇ ਕਿਸਾਨਾਂ ਨੂੰ ਖੇਤੀ ਖਰਚੇ ਘਟਾਉਣ ਸਬੰਧੀ ਇਕ ਮਾਡਲ ਫਾਰਮ ਤਿਆਰ ਕਰਨ ਲਈ ਪ੍ਰੇਰਿਆ।ਉਨ੍ਹਾਂ ਕਿਹਾ ਕਿ ਕਿਸਾਨ ਆਪਨੇ ਇਸ ਫਾਰਮ ਉਪਰ ਘਰੇਲੂ ਜਰੂਰਤ ਅਨੁਸਾਰ ਸਬਜ਼ੀਆ/ਫਲਦਾਰ ਬੂਟੇ,ਗੁੜ ਲਈ ਗੰਨਾ,ਪਸੂਆ ਲਈ ਅਚਾਰ ਦਾ ਪ੍ਰਬੰਧ,ਦੇਸੀ ਮੁਰਗੀਆ,ਦਾਲਾ,ਅਤੇ ਗੋਬਰ ਗੈਸ ਲਗਾਂ ਕੇ ਮਾਡਲ ਫਾਰਮ ਤਿਆਰ ਕਰਨ ਤਾਂ ਜੋ ਕਿਸਾਨਾਂ ਨੂੰ ਬਿਨਾਂ ਰੇਅ ਸਪਰੇਅ ਤੋ ਹਰ ਚੀਜ਼ ਆਪਣੀ ਮਿਲ ਸਕੇ।

ਜਿਸ ਨਾਲ ਕਿਸਾਨ ਬਿਮਾਰੀਆਂ ਤੋਂ ਰਹਿਤ ਹੋਣਗੇ,ਅਤੇ ਖਰਚਾ ਘਟੇਗਾ।ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਿਸਾਨ ਬੀਬੀਆਂ ਨੂੰ ਕ੍ਰਿਸ਼ੀ ਵਿਗਿਆਨ ਕੇਜ਼ਦਰ ਤੋਂ ਘਰੇਲੂ ਜਰੂਰਤ ਲਈ ਟ੍ਰੇਨਿੰਗ ਜਿਵੇ ਕਿ ਟਾਈਡਾਈ, ਅਚਾਰ, ਮੁਰੱਬਾ, ਚਟਨੀ, ਕੇਕ ਬਣਾਉਣਾ, ਸਿਲਾਈ ਕਢਾਈ ਦੀ ਟ੍ਰੇਨਿੰਗ ਦਿਵਾਉਣ ਜਿਸ ਨਾਲ ਕਿਸਾਨ ਦੇ ਘਰੇਲੂ ਖਰਚਿਆਂ ਵਿੱਚ ਕਟੌਤੀ ਹੋਵੇਗੀ ਅਤੇ ਆਮਦਨ ਵਿੱਚ ਵਾਧਾ ਹੋਵੇਗਾ।ਅਖੀਰ ਵਿੱਚ ਹਰਦੀਪ ਏ.ਟੀ.ਐਮ ਆਤਮਾ ਵੱਲੋ ਆਏ ਹੋਏ ਕਿਸਾਨਾਂ ਦਾ ਧੰਨਵਾਦ ਕੀਤਾ ਇਸ ਮੌਕੇ ਗਗਨਦੀਪ ਸਿੰਘ ਏ.ਟੀ.ਐਮ, ਕਰਨੀ ਸਿੰਘ ਕੰ.ਪ੍ਰੋਗਰਾਮਰ ਅਤੇ ਪਿੰਡ ਭੁੱਲਰ ਦੇ ਅਗਾਂਹਵਧੂ ਕਿਸਾਨ ਹਾਜ਼ਰ ਸਨ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਖੇਤੀਬਾੜੀ ਵਿਭਾਗ, ਪੰਜਾਬ