ਖੇਤੀਬਾੜੀ ਦਾ ਲੋਡ ਵਧਾਉਣ ਲਈ ਕੈਂਪ 29 ਨੂੰ

July 27 2019

ਪਾਵਰਕੌਮ ਵੱਲੋਂ ਬਿਜਲੀ ਦਫ਼ਤਰ ਚਮਕੌਰ ਸਾਹਿਬ ਵਿੱਚ ਖੇਤੀਬਾੜੀ ਦਾ ਲੋਡ ਵਧਾਉਣ ਸੰਬੰਧੀ 29 ਜੁਲਾਈ ਨੂੰ ਕੈਂਪ ਲਗਾਇਆ ਜਾ ਰਿਹਾ ਹੈ। ਐੱਸ.ਡੀ.ਓ. ਪਰਮਜੀਤ ਸਿੰਘ ਨੇ ਦੱਸਿਆ ਕਿ ਪੀ.ਐੱਸ.ਪੀ.ਸੀ.ਐੱਲ. ਸੰਚਾਲਨ ਉੱਪ ਮੰਡਲ ਚਮਕੌਰ ਸਾਹਿਬ ਅਧੀਨ ਆਉਂਦੇ ਪਿੰਡਾਂ ਲਈ ਖੇਤੀਬਾੜੀ ਦੇ ਲੋਡ ਵਧਾਉਣ ਸੰਬੰਧੀ ਉਕਤ ਕੈਂਪ ਸਵੇਰੇ 10 ਲਗਾਇਆ ਜਾਵੇਗਾ। ਖ਼ਪਤਕਾਰ ਆਪਣੀ ਇੱਕ ਫੋਟੋ, ਆਪਣੇ ਦਸਤਾਵੇਜ਼, ਬੈਂਕ ਖਾਤੇ ਡੀ ਕਾਪੀ ਨਾਲ ਲੈ ਕੇ ਆਉਣ। ਇਸ ਮੌਕੇ 118 ਰੁਪਏ ਪ੍ਰੋਸੈਸਿੰਗ ਫੀਸ ਅਤੇ 200 ਪ੍ਰਤੀ ਬੀ.ਐੱਚ.ਪੀ. ਫੀਸ ਵੀ ਲੱਗੇਗੀ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ