ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣਗੇ ਖਿਡਾਰੀ, ਪੰਜਾਬ ਦੇ 36 ਖਿਡਾਰੀ ਕਰਨਗੇ ਐਵਾਰਡ ਵਾਪਸ

December 04 2020

ਕਿਸਾਨ ਅੰਦੋਲਨ ਚ ਕਿਸਾਨਾਂ ਤੋਂ ਬਿਨਾਂ ਹੋਰਾਂ ਦਾ ਵੀ ਭਰਵਾਂ ਸਮਰਥਨ ਮਿਲ ਰਿਹਾ ਹੈ। ਇਸ ਤਹਿਤ 5 ਦਸੰਬਰ ਨੂੰ ਜਲੰਧਰ ਤੋਂ ਦਿੱਲੀ ਵੱਲ ਨੂੰ ਰਵਾਨਾ ਹੋਵੇਗਾ ਕਾਫ਼ਲਾ। ਕਰਤਾਰ ਸਿੰਘ ਨੇ ਕਿਹਾ ਤਕਰੀਬਨ 35 ਪਦਮਸ਼੍ਰੀ, ਦਰੋਣਾਚਾਰੀਆ ਤੇ ਅਰਜੁਨਾ ਐਵਾਰਡ ਜਿੱਤਣ ਵਾਲੇ ਖਿਡਾਰੀਆਂ ਦੀ ਲਿਸਟ ਹੋ ਚੁੱਕੀ ਤਿਆਰ। ਕਰਤਾਰ ਸਿੰਘ ਨੇ ਕਿਹਾ ਕਿ ਪਰਗਟ ਸਿੰਘ ਵੀ ਸਾਡੇ ਨਾਲ ਜਾਣਗੇ। ਉਨ੍ਹਾਂ ਕਿਹਾ ਉਹ ਦਿੱਲੀ ਜਾ ਕੇ ਰਾਸ਼ਟਰਪਤੀ ਨੂੰ ਮਿਲਕੇ ਐਵਾਰਡ ਵਾਪਸ ਕਰਾਂਗੇ। ਕਰਤਾਰ ਸਿੰਘ ਨੇ ਕਿਹਾ ਪੰਜਾਬ ਦੇ ਕਰੀਬ ਦੋ ਸੌ ਖਿਡਾਰੀਆਂ ਦਾ ਕਾਫ਼ਲਾ ਤੁਰੇਗਾ। ਖਿਡਾਰੀਆਂ ਦੀ ਛੇ ਜਾਂ ਸੱਤ ਦਸੰਬਰ ਨੂੰ ਰਾਸ਼ਟਰਪਤੀ ਨੂੰ ਮਿਲਣ ਦੀ ਯੋਜਨਾ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ABP Live