ਖੇਤੀ ਕਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਲੜੀਵਾਰ ਭੁੱਖ ਹੜਤਾਲ ਜਾਰੀ

December 17 2020

ਕੇਂਦਰ ਸਰਕਾਰ ਆਰਡੀਨੈਂਸ ਰਾਹੀਂ ਲਾਗੂ ਕੀਤੇ ਗਏ ਖੇਤੀ ਸੁਧਾਰ ਕਨੂੰਨ ਦੇ ਖ਼ਿਲਾਫ਼ ਦਿੱਲੀ ਚ ਕਿਸਾਨ ਅੰਦੋਲਨ ਲਗਾਤਾਰ ਜਾਰੀ ਹੈ। ਇਕ ਪਾਸੇ ਜਿੱਥੇ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ ਦੇ ਕਿਸਾਨ ਦਿੱਲੀ ਦੀਆਂ ਸਰਹੱਦਾਂ ਤੇ ਡਟੇ ਹੋਏ ਹਨ, ਜਿਨ੍ਹਾਂ ਨੂੰ ਸਰਕਾਰ ਦਿੱਲੀ ਨਹੀਂ ਜਾਣ ਦੇ ਰਹੀ ਉਥੇ ਹੀ, ਦੂਜੇ ਪਾਸੇ ਅੰਦੋਲਨ ਕਾਰੀ ਕਿਸਾਨਾਂ ਦੇ ਸਮਰਥਨ ਚ ਜ਼ੀਰਕਪੁਰ ਅੰਬਾਲਾ ਰੋਡ ਤੇ 8 ਦਸੰਬਰ ਤੋਂ ਲੜੀਵਾਰ ਭੁੱਖ ਹੜਤਾਲ ਰੱਖ ਜਾ ਰਹੀ ਹੈ। ਲੜੀਵਾਰ ਭੁੱਖ ਹੜਤਾਲ ਦੇ ਨੋਵੇਂ ਦਿਨ ਮਰਫ਼ੀ ਵਿਸ਼ੁ ਭਾਟੀਆ ਅਤੇ ਰਘੁਵੀਰ ਧਾਲੀਵਾਲ ਭੁੱਖ ਹੜਤਾਲ ਤੇ ਬੈਠੇ ਇਸ ਮੌਕੇ ਤੇ ਵਿਸ਼ੇਸ਼ ਰੂਪ ਚ ਕਿਸਾਨਾਂ ਦੇ ਸਮਰਥਨ ਚ ਪਹੁਚੇ ਆਮ ਆਦਮੀ ਪਾਰਟੀ ਦੇ ਨੇਤਾ ਨਵਜੋਤ ਸੈਣੀ ਨੇ ਕਿਹਾ ਕਿ ਉਹ ਕਿਸਾਨ ਦੇ ਪੁੱਤਰ ਹੋਣ ਦੇ ਨਾਤੇ ਰਾਜਨੀਤੀ ਤੋਂ ਤੇ ਉੱਠਕੇ ਕਿਸਾਨ ਅੰਦੋਲਨ ਦਾ ਸਮਰਥਨ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਦਿੱਲੀ ਅੰਦੋਲਨ ਚ ਵੀ ਹਿੱਸਾ ਲੈ ਕੇ ਆਏ ਹਨ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਕਾਰਪੋਰੇਟ ਪੱਖੀ ਕਿਸਾਨ, ਕਿਰਸਾਨੀ ਅਤੇ ਆਮ ਖਪਤਕਾਰ ਵਿਰੋਧੀ ਨੀਤੀਆਂ ਅਤੇ ਸਰਕਾਰ ਦੀ ਝੁਮਲੇਬਾਜ਼ੀ ਨੂੰ ਕਿਸਾਨ ਸਮਝਦੇ ਹੋਏ ਸੜਕ ਉੱਤੇ ਉੱਤਰ ਕੇ, ਵਿਰੋਧ ਕਰ ਰਹੇ ਹਨ ਤਾਂ ਇਸਨੂੰ ਵਿਰੋਧੀ ਪਾਰਟੀਆਂ ਦੀ ਰਾਜਨੀਤਕ ਸਾਜਿਸ਼ ਦੱਸਕੇ ਜਾਂ ਫਿਰ ਕਿਸਾਨਾਂ ਨੂੰ ਗੁੰਮਰਾਹ ਦੱਸਕੇ ਕੇਂਦਰ ਕਿਸਾਨਾਂ ਦੀਆਂ ਮੁੱਖ ਚਿੰਤਾਵਾਂ ਤੋਂ ਮੂੰਹ ਮੋੜ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਸਾਰੇ ਪਹਿਲਾਂ ਕਿਸਾਨ ਹਨ ਅਤੇ ਜ਼ਮੀਨ ਉਨ੍ਹਾਂ ਦੀ ਮਾਂ ਹੈ।

ਨਵਜੋਤ ਸੈਣੀ ਨੇ ਕਿਹਾ ਕਿ ਇੱਥੇ ਤਕ ਕਿ ਅੰਦੋਲਨਕਾਰੀ ਕਿਸਾਨਾਂ, ਕਿਸਾਨ ਜਥੇਬੰਦੀਆਂ ਨੂੰ ਖਾਲਿਸਤਾਨੀ, ਟੁਕੜੇ ਟੁਕੜੇ ਗੈਂਗ, ਅਚਾਨਕ ਉਗ ਆਏ ਕਿਸਾਨ ਜਥੇਬੰਦੀਆਂ ਆਦਿ ਪਤਾ ਨਹੀਂ ਹੋਰ ਕਿ ਕੀ ਕਹਿ ਕੇ ਭਾਰਤੀਯ ਜਨਤਾ ਪਾਰਟੀ ਦੇ ਨੇਤਾਵਾਂ ਵੱਲੋਂ ਬਦਨਾਮ ਕਰ ਸ਼ਾਂਤੀਪੂਰਨ ਕਿਸਾਨ ਅੰਦੋਲਨ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂਨੇ ਕੇਂਦਰ ਸਰਕਾਰ ਤੋਂ ਅਪੀਲ ਕੀਤੀ ਕਿ ਐਨੀ ਠੰਡ ਚ ਬੈਠੇ ਅੰਦੋਲਨਕਾਰੀ ਕਿਸਾਨਾਂ ਦੀਆਂ ਮੰਗਾਂ ਨੂੰ ਛੇਤੀ ਮੰਨ ਲਿਆ ਜਾਵੇ। ਇਸ ਮੌਕੇ ਗੁਰਮੀਤ ਸਿੰਘ ਬਾਜਵਾ, ਅਸ਼ਵਿਨੀ ਕੁਮਾਰ, ਅਸ਼ੋਕ ਕੁਮਾਰ, ਨਾਇਬ ਸਿੰਘ, ਇਕਬਾਲ ਸਿੰਘ ਰੰਧਾਵਾ, ਐੱਲ ਕੇ ਲੋਹਾਨ ਕਿਸਾਨ ਅੰਦੋਲਨ ਨੂੰ ਸਮਰਥਨ ਦੇਣ ਪਹੁੰਚੇ ਹੋਏ ਸਨ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Jagran