ਖੇਤੀ ਆਰਡੀਨੈਂਸ ਨੂੰ ਲੈ ਕੇ ਕਲਾਕਾਰਾਂ ਦੀ ਅਵਾਜ਼ ਬੁਲੰਦ, ਜੰਗੀ ਪੱਧਰ ਤੇ ਹੋ ਰਹੀਆਂ ਤਿਆਰੀਆਂ

September 29 2020

ਖੇਤੀ ਆਰਡੀਨੈਂਸ ਨੂੰ ਲੈ ਕੇ ਲਗਾਤਾਰ ਕਿਸਾਨਾਂ ਦਾ ਰੋਸ ਵੱਧਦਾ ਜਾ ਰਿਹਾ ਹੈ। ਅਜਿਹੇ ਚ ਪੰਜਾਬੀ ਕਲਾਕਾਰ ਵੀ ਲਗਾਤਾਰ ਕਿਸਾਨਾਂ ਦੇ ਹੱਕਾਂ ਲਈ ਆਪਣੀ ਅਵਾਜ਼ ਬੁਲੰਦ ਕਰ ਰਹੇ ਹਨ।  25 ਸਤੰਬਰ ਨੂੰ ਕਿਸਾਨਾਂ ਦੇ ਹੱਕ ਨਿੱਤਰੇ ਪੰਜਾਬੀ ਕਲਾਕਾਰਾਂ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਕਿਸਾਨ ਸਿਰਫ਼ ਇਕੱਲੇ ਨਹੀਂ ਹਨ।

ਸਗੋਂ ਕਿਸਾਨਾਂ ਨਾਲ ਪੂਰਾ ਕਲਾਕਾਰ ਭਾਈਚਾਰਾ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ। ਮਾਨਸਾ, ਨਾਭਾ ਤੇ ਸ਼ੰਭੂ ਬਾਰਡਰ ਤੋਂ ਬਾਅਦ ਹੁਣ ਕਿਸਾਨ ਜੱਥੇਬੰਦੀਆਂ ਅਤੇ ਕਲਾਕਾਰਾਂ ਵੱਲੋਂ ਬਟਾਲਾ ਵਿਖੇ ਅੱਜ ਵੱਡੇ ਪੱਧਰ ਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਅੱਜ ਸ਼ਹੀਦ ਭਗਤ ਸਿੰਘ ਦਾ ਜਨਮਦਿਨ ਹੈ ਤੇ ਪੱਗੜੀ ਸੰਭਾਲ ਓ ਜੱਟਾ ਲਹਿਰ ਰਾਹੀਂ ਅੱਜ ਕਲਾਕਾਰ ਸਰਕਾਰ ਦੇ ਕੰਨਾਂ ਵਿਚ ਆਵਾਜ਼ ਪਹੁੰਚਾ ਰਹੇ ਹਨ। 

ਰਣਜੀਤ ਬਾਵਾ ਨੇ ਆਪਣੇ ਸੋਸ਼ਲ ਮੀਡੀਆ ਤੇ ਇਕ ਪੋਸਟ ਸਾਂਝੀ ਕੀਤੀ ਹੈ। ਇਹ ਪੋਸਟ ਸਾਂਝੀ ਕਰਦਿਆਂ ਰਣਜੀਤ ਬਾਵਾ ਲਿਖਦੇ ਹਨ - ਗੱਲ ਇਹ ਹੈ ਕਿ ਹੁਣ ਨਾ ਇਕੱਠੇ ਹੋਏ ਤੇ ਕਦੇ ਹੋਣਾ, ਇਸ ਤੋਂ ਬਾਅਦ ਸਾਰੇ ਇੱਕ ਵੱਡਾ ਧਰਨਾ ਦਿੱਲੀ ਵੱਲ ਲਾਵਾਂਗੇ। ਕਲਾਕਾਰ ਭਰਾ ਸਾਰੇ ਕਿਸਾਨਾਂ ਦੇ ਪੁੱਤ ਬਣਕੇ ਇਸ ਸਮੇਂ ਕਿਸਾਨ ਨਾਲ ਪੂਰਾ ਪੰਜਾਬ ਖੜ੍ਹਾ ਹੈ। ਸਾਰੇ ਇਸ ਧਰਨੇ ਉੱਤੇ ਆ ਰਹੇ, ਮੈ ਬੇਨਤੀ ਕਰਦਾ ਸਾਰੇ ਬਿਨਾ ਕਿਸੇ ਮਤਲਬ ਤੋਂ ਅਤੇ ਨਫ਼ਰਤ ਛੱਡ ਕੇ ਇਸ ਵਿਚ ਸ਼ਾਮਿਲ ਹੋਵੋ। ਬਹੁਤ ਸਾਰੇ ਕਲਾਕਾਰ ਵੀਰ ਸ਼ਾਮਿਲ ਹੋ ਰਹੇ। ਸਾਰੇ ਗੁਰਦਾਸਪੁਰ ਅੰਮ੍ਰਿਤਸਰ ਵਾਲੇ ਸਾਰੇ ਵੀਰ ਜ਼ਰੂਰ ਪਹੁੰਚਣ। ਸਾਰਿਆਂ ਦੇ ਹੱਕਾਂ ਦਾ ਮਸਲਾ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Rozana Spokesman