ਖੇਤਾਂ ਦਾ ਕੰਮਕਾਜ ਔਰਤਾਂ ਨੇ ਸਾਂਭਿਆ

December 17 2020

ਕਿਸਾਨ ਜਿੱਥੇ ਦਿੱਲੀ ’ਚ ਖੇਤੀ ਵਿਰੋਧੀ ਕਾਨੂੰਨ ਰੱਦ ਕਰਵਾਉਣ ਲਈ ਜੱਦੋ-ਜਹਿਦ ਕਰ ਰਹੇ ਹਨ, ਉੱਥੇ ਕਿਸਾਨਾਂ ਦੇ ਪਰਿਵਾਰਾਂ ਦੀਆਂ ਔਰਤਾਂ ਅਤੇ ਨੌਜਵਾਨ ਖੇਤੀਬਾੜੀ ਤੇ ਹੋਰ ਕੰਮਾਂ ਦੀ ਜ਼ਿੰਮੇਵਾਰੀ ਚੁੱਕ ਰਹੇ ਹਨ। ਵੱਖ-ਵੱਖ ਪਿੰਡਾਂ ਦੇ ਸਰਵੇਖਣ ਦੌਰਾਨ ਦੇਖਿਆ ਗਿਆ ਕਿ ਕਿਸਾਨ ਔਰਤਾਂ ਅਤੇ ਬੱਚੇ ਖੇਤਾਂ ’ਚ ਬੀਜੀ ਕਣਕ ਨੂੰ ਪਾਣੀ ਦੇਣ, ਸਪਰੇਅ ਕਰਨ ਅਤੇ ਪਸ਼ੂਆਂ ਲਈ ਹਰੇ ਚਾਰੇ ਦਾ ਕੰਮ ਖ਼ੁਦ ਨਿਭਾਅ ਰਹੇ ਹਨ।

ਪਿੰਡ ਸੇਖੂਵਾਸ ਦੇ ਨੌਜਵਾਨ ਗੁਰਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਪਰਗਟ ਸਿੰਘ ਅਤੇ ਜਸਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਦੇ ਨੌਜਵਾਨ ਇੱਕ ਗਰੁੱਪ ਬਣਾ ਕੇ ਪਿੰਡ ਦੀ ਸਾਂਭ-ਸੰਭਾਲ ਕਰ ਰਹੇ ਹਨ ਅਤੇ ਦਿੱਲੀ ਗਏ ਕਿਸਾਨ ਦੇ ਪਰਿਵਾਰਾਂ ਨੂੰ ਹਰ ਤਰ੍ਹਾਂ ਦੀ ਮਦਦ, ਬੀਮਾਰ ਨੂੰ ਦਵਾਈ, ਹਰਾ ਚਾਰਾ ਜਾਂ ਹੋਰ ਕੰਮਾਂ ਲਈ ਨਿਸ਼ਕਾਮ ਸੇਵਾ ਦੇ ਰਹੇ ਹਨ। ਪਿੰਡ ਦੀਆਂ ਜਾਗਰੂਕ ਔਰਤਾਂ ਨਸੀਬ ਕੌਰ, ਗੁਰਸ਼ਰਨ ਕੌਰ ਅਤੇ ਹਰਪ੍ਰੀਤ ਕੌਰ ਨੇ ਦੱਸਿਆ ਕਿ ਉਹ ਦਿੱਲੀ ਗਏ ਕਿਸਾਨ ਯੋਧਿਆਂ ਦੇ ਘਰਾਂ ਨੂੰ ਤਾਂ ਸੰਭਾਲਦੀਆਂ ਹੀ ਹਨ ਸਗੋਂ ਲਹਿਰਾਗਾਗਾ ਦੇ ਧਰਨੇ ’ਚ ਸ਼ਿਰਕਤ ਕਰਦੀਆਂ ਹਨ ਅਤੇ ਖੁਦ ਖੇਤਾਂ ਨੂੰ ਪਾਣੀ ਲਾ ਰਹੀਆਂ ਹਨ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune