ਖਾਦ ਚਾਹੀਦੀ ਹੈ ਦਸ ਲੱਖ ਟਨ, ਮਿਲੀ ਮਸਾਂ ਸੱਠ ਹਜ਼ਾਰ ਟਨ

November 10 2020

ਮਾਲ ਗੱਡੀਆਂ ਚਲਾਉਣ ਨੂੰ ਲੈ ਕੇ ਕਿਸਾਨਾਂ ਤੇ ਸਰਕਾਰ ਵਿਚ ਬਣਿਆ ਅੜਿੱਕਾ ਹਾਲੇ ਖ਼ਤਮ ਨਹੀਂ ਹੋਇਆ ਹੈ ਪਰ ਸੂਬੇ ਵਿਚ ਖਾਦ ਦਾ ਸੰਕਟ ਖੜ੍ਹਾ ਹੋ ਗਿਆ ਹੈ। ਹਾਲਾਂਕਿ ਕਣਕ, ਆਲੂ ਤੇ ਮਟਰਾਂ ਦੀ ਬਿਜਾਈ ਵੇਲੇ ਡੀਏਪੀ ਦੀ ਜ਼ਰੂਰਤ ਹੁੰਦੀ ਹੈ ਤੇ ਅਕਤੂਬਰ ਤਕ ਸੂਬੇ ਵਿਚ ਇਸ ਦਾ ਸਟਾਕ 4.17 ਲੱਖ ਮੀਟਿ੍ਕ ਟਨ ਹੋਣ ਨਾਲ ਬਿਜਾਈ ਦਾ ਕੰਮ ਪੁੱਜ ਚੁੱਕਾ ਹੈ।  ਅਕਤੂਬਰ ਦੌਰਾਨ 2.31 ਲੱਖ ਮੀਟਿ੍ਕ ਟਨ ਦੀ ਅਤੇ ਨਵੰਬਰ ਦੌਰਾਨ 1.85 ਲੱਖ ਮੀਟਿ੍ਕ ਟਨ ਦੀ ਜ਼ਰੂਰਤ ਸੀ ਹਾਲਾਂਕਿ ਇਸ ਮਹੀਨੇ ਦੌਰਾਨ ਇਹ 85 ਹਜ਼ਾਰ ਟਨ ਦੀ ਕਮੀ ਨਜ਼ਰ ਆਈ। ਇਸ ਤੋਂ ਵੱਡੀ ਦਿੱਕਤ ਯੂਰੀਆ ਨੂੰ ਲੈ ਕੇ ਹੈ। ਦਸੰਬਰ ਮਹੀਨੇ ਤਕ ਦਸ ਲੱਖ ਮੀਟਿ੍ਕ ਟਨ ਦੀ ਜ਼ਰੂਰਤ ਹੈ ਪਰ ਹਾਲੇ ਤਕ ਇਹ ਸਿਰਫ਼ ਸਾਢੇ ਤਿੰਨ ਲੱਖ ਟਨ ਹੀ ਮੁਹੱਈਆ ਸੀ। ਅਕਤੂਬਰ ਦੌਰਾਨ 1.43 ਲੱਖ ਟਨ ਤੇ ਨਵੰਬਰ ਦੌਰਾਨ 1.98 ਲੱਖ ਤੇ ਦਸੰਬਰ ਦੌਰਾਨ 7.5 ਲੱਖ ਟਨ ਯੂਰੀਆ ਦੀ ਜ਼ਰੂਰਤ ਹੁੰਦੀ ਹੈ। ਵਿਭਾਗ ਦੇ ਜਾਇੰਟ ਡਾਇਰੈਕਟਰ (ਇਨਪੁਟਸ) ਡਾ. ਬਲਦੇਵ ਸਿੰਘ ਨੇ ਦੱਸਿਆ ਹੈ ਕਿ ਮਾਲ ਗੱਡੀਆਂ ਕਿਉਂਜੋ ਚੱਲ ਨਹੀਂ ਰਹੀਆਂ ਹਨ, ਇਸ ਲਈ ਕੁਝ ਕੰਪਨੀਆਂ ਹਰਿਆਣਾ ਤਕ ਮੰਗਾ ਕੇ ਅੱਗੇ ਟਰੱਕਾਂ ਦੇ ਜ਼ਰੀਏ ਮਾਲ ਮੁਹੱਈਆ ਕਰਵਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਸੂਬੇ ਵਿਚ ਨੰਗਲ ਤੇ ਬਠਿੰਡਾ ਦੇ ਐੱਨਐੱਫਐੱਲ ਪਲਾਂਟਾਂ ਵਿਚ ਹਰ ਰੋਜ਼ ਇਕ ਹਜ਼ਾਰ ਟਨ ਖਾਦ ਤਿਆਰ ਹੋ ਰਹੀ ਹੈ ਪਰ ਸਾਨੂੰ ਜਿੰਨੀ ਦੀ ਜ਼ਰੂਰਤ ਹੈ, ਉਸ ਦੇ ਮੁਕਾਬਲੇ ਇਹ ਘੱਟ ਹੈ। 

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Jagran