ਕੇਂਦਰੀ ਮੰਤਰੀ ਮੰਡਲ ਨੇ 22,000 ਕਰੋੜ ਰੁਪਏ ਦੀ ਖਾਦ ਸਬਸਿਡੀ ਨੂੰ ਮਨਜ਼ੂਰੀ ਦਿੱਤੀ

October 26 2023

ਕੇਂਦਰੀ ਮੰਤਰੀ ਮੰਡਲ ਨੇ ਬੁੱਧਵਾਰ ਨੂੰ ਅਕਤੂਬਰ 2023 ਤੋਂ ਮਾਰਚ 2024 ਤੱਕ ਚੱਲਣ ਵਾਲੇ ਹਾੜੀ ਦੇ ਸੀਜ਼ਨ ਲਈ 22,000 ਕਰੋੜ ਰੁਪਏ ਦੀ ਖਾਦ ਸਬਸਿਡੀ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਸੂਤਰਾਂ ਨੇ ਦੱਸਿਆ ਕਿ ਸਰਕਾਰ ਨੇ ਡੀਏਪੀ ਤੇ ਪ੍ਰਤੀ ਟਨ 4,500 ਰੁਪਏ ਦੀ ਵਾਧੂ ਸਬਸਿਡੀ ਨੂੰ ਮਨਜ਼ੂਰੀ ਦਿੱਤੀ ਹੈ।

ਸਬਸਿਡੀ ਦੀਆਂ ਨਵੀਆਂ ਦਰਾਂ ਇਸ ਤਰ੍ਹਾਂ ਹਨ: ਨਾਈਟ੍ਰੋਜਨ ਤੇ ਇਹ 47.02 ਰੁਪਏ ਪ੍ਰਤੀ ਕਿਲੋਗ੍ਰਾਮ, ਫਾਸਫੋਰਸ ਤੇ 20.82 ਰੁਪਏ ਪ੍ਰਤੀ ਕਿਲੋਗ੍ਰਾਮ, ਪੋਟਾਸ਼ ਤੇ 2.38 ਰੁਪਏ ਪ੍ਰਤੀ ਕਿਲੋਗ੍ਰਾਮ, ਸਲਫਰ ਤੇ 1.89 ਰੁਪਏ ਪ੍ਰਤੀ ਕਿਲੋਗ੍ਰਾਮ ਹੈ।

ਸਰੋਤ: www.deshsewak.org