ਕਿਸਾਨੀ ਸੰਘਰਸ਼ ਚ ਜਾ ਰਹੇ ਨੇ ਵੱਡੇ ਕਾਫਲੇ

February 09 2021

ਹਰਪ੍ਰਰੀਤ ਸਿੰਘ ਮਾਂਹਪੁਰ, ਜੌੜੇਪੁਲ ਜਰਗ : ਕਿਸਾਨੀ ਸੰਘਰਸ਼ ਇਤਿਹਾਸ ਦਾ ਸਭ ਤੋਂ ਵੱਡਾ ਅੰਦੋਲਨ ਬਣ ਚੁੱਕਾ ਹੈ ਤੇ ਇਸ ਕਿਸਾਨ ਮੋਰਚੇ ਚ ਰੋਜ਼ਾਨਾ ਵੱਖ-ਵੱਖ ਪਿੰਡਾਂ ਤੋਂ ਮਤੇ ਪਾਕੇ ਪੰਚਾਇਤਾਂ ਤੇ ਪਿੰਡ ਵਾਸੀ ਆਪਮੁਹਾਰੇ ਹਜ਼ਾਰਾਂ ਦੀ ਗਿਣਤੀ ਚ ਸ਼ਮੂਲੀਅਤ ਕਰ ਰਹੇ ਹਨ ਜੋ ਕਿ ਅਤਿ ਸ਼ਲਾਘਾਯੋਗ ਫੈਸਲੇ ਹਨ ਤੇ ਪਿੰਡ ਮਾਂਹਪੁਰ ਵਿਖੇ ਵੀ ਸਮੂਹ ਪਿੰਡ ਵਾਸੀਆਂ ਦੀ ਪੱਕੇ ਤੌਰ ਤੇ ਸੰਘਰਸ਼ ਚ ਡਟਣ ਸਬੰਧੀ ਭਲਕੇ ਬੈਠਕ ਹੋ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਸਰਪੰਚ ਜੱਗਾ ਸਿੰਘ ਮਾਂਹਪੁਰ ਤੇ ਪੰਚ ਗੁਰਮੀਤ ਸਿੰਘ ਮਾਂਹਪੁਰ ਨੇ ਕੀਤਾ। ਉਨ੍ਹਾਂ ਕਿਹਾ ਕਿ ਹੁਣ ਤਕ 200 ਦੇ ਲਗਭਗ ਸਾਡੇ ਕਿਸਾਨ ਤੇ ਮਜ਼ਦੂਰ ਸ਼ਹੀਦ ਹੋ ਚੁੱਕੇ ਹਨ ਪਰ ਮੋਦੀ ਸਰਕਾਰ ਤਾਨਾਸ਼ਾਹ ਬਣੀ ਬੈਠੀ ਹੈ। ਮੋਦੀ ਸਰਕਾਰ ਕਿਸਾਨਾਂ ਦਾ ਸਬਰ ਪਰਖਣਾ ਛੱਡ ਕੇ ਤੁਰੰਤ ਇਹ ਕਾਲੇ ਕਾਨੂੰਨ ਰੱਦ ਕਰੇ ਤਾਂ ਜੋ ਕੜਾਕੇ ਦੀ ਠੰਢ ਚ ਡਟੇ ਕਿਸਾਨ, ਮਜ਼ਦੂਰ ਖ਼ੁਸ਼ੀ ਖੁਸ਼ੀ ਆਪੋ ਆਪਣੇ ਘਰਾਂ ਨੂੰ ਵਾਪਸ ਪਰਤ ਸਕਣ। ਇਸ ਮੌਕੇ ਪੰਚ ਬਿੱਟੂ ਮਾਂਹਪੁਰ, ਸਾਬਕਾ ਪੰਚ ਅੱਛਰਾ ਸਿੰਘ ਬਿਿਲੰਗ, ਜੋਰਾ ਸਿੰਘ ਬਿਿਲੰਗ, ਸੁਰਿੰਦਰ ਸਿੰਘ ਜੀਤਾ, ਹਰਮਨਜੋਤ ਸਿੰਘ ਬਿਿਲੰਗ, ਸੋਨਾ ਬਿਿਲੰਗ, ਕਰਮ ਸਿੰਘ ਆਦਿ ਹਾਜ਼ਰ ਸਨ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Jagran