ਕਿਸਾਨਾਂ ਵੱਲੋਂ ਕਣਕ ਦੀ ਗਹਾਈ ਸ਼ੁਰੂ

April 07 2021

ਖੇਤਰ ਵਿੱਚ ਪਿਛਲੇ ਹਫ਼ਤੇ ਕਣਕ ਦੀ ਹੱਥਾਂ ਨਾਲ ਕਟਾਈ ਆਰੰਭ ਹੋਣ ਮਗਰੋਂ ਕਿਸਾਨਾਂ ਨੇ ਹੁਣ ਗਹਾਈ ਵੀ ਆਰੰਭ ਕਰ ਦਿੱਤੀ ਹੈ। ਕੰਬਾਈਨਾਂ ਨਾਲ ਵੀ ਕਣਕ ਕਟਾਈ ਆਰੰਭ ਹੋ ਗਈ ਹੈ। ਖੇਤਾਂ ਵਿੱਚ ਜ਼ਿਆਦਾਤਰ ਕਣਕ ਦੀ ਫ਼ਸਲ ਪੱਕੀ ਖੜ੍ਹੀ ਹੈ ਪਰ ਸਰਕਾਰ ਵੱਲੋਂ ਕਣਕ ਦੀ ਖ਼ਰੀਦ ਦਸ ਅਪਰੈਲ ਤੋਂ ਆਰੰਭ ਕਰਨ ਦੇ ਫ਼ੈਸਲੇ ਕਾਰਨ ਕਿਸਾਨ ਕਣਕ ਵੱਢਣ ਤੋਂ ਗੁਰੇਜ਼ ਕਰ ਰਹੇ ਹਨ। ਮੌਸਮ ਦੇ ਬਦਲਦੇ ਮਿਜ਼ਾਜ਼ ਤੇ ਮੌਸਮ ਵਿਭਾਗ ਵੱਲੋਂ ਮੀਂਹ ਦੀ ਪੇਸ਼ੀਨਗੋਈ ਨੇ ਅੰਨਦਾਤੇ ਦੇ ਫ਼ਿਕਰ ਵਧਾ ਦਿੱਤੇ ਹਨ। ਪਿੰਡ ਖੇੜਾਗੱਜੂ, ਧੀਰਪੁਰ, ਪ੍ਰੇਮਗੜ੍ਹ, ਗੁਡਾਣਾ, ਸਨੇਟਾ, ਤਸੌਲੀ ਆਦਿ ਵਿਖੇ ਕਿਸਾਨਾਂ ਵੱਲੋਂ ਹੱਥਾਂ ਨਾਲ ਕਟਾਈ ਹੋਈ ਕਣਕ ਦੀ ਥਰੈਸਰਾਂ ਨਾਲ ਗਹਾਈ ਆਰੰਭ ਕਰ ਦਿੱਤੀ ਗਈ ਹੈ। ਬਠਲਾਣਾ, ਦੁਰਾਲੀ, ਮਾਣਕਪੁਰ ਆਦਿ ਪਿੰਡਾਂ ’ਚ ਕਿਸਾਨਾਂ ਨੇ ਕੰਬਾਈਨਾਂ ਨਾਲ ਵੀ ਕਟਾਈ ਸ਼ੁਰੂ ਕਰ ਦਿੱਤੀ ਹੈ।

ਪਿਛਲੇ ਸਾਲ ਦੇ ਉਲਟ ਐਤਕੀਂ ਪ੍ਰਵਾਸੀ ਮਜ਼ਦੂਰ ਵੱਡੀ ਗਿਣਤੀ ਵਿੱਚ ਆ ਰਹੇ ਹਨ ਤੇ ਕਣਕ ਦੀ ਵਾਢੀ ਵਿੱਚ ਜੁਟ ਗਏ ਹਨ। ਕਿਸਾਨਾਂ ਨੇ ਦੱਸਿਆ ਕਿ ਐਤਕੀਂ ਕਣਕ ਦਾ ਵਧੀਆ ਝਾੜ ਨਿਕਲ ਰਿਹਾ ਹੈ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: PunjabiTribuneonline