ਕਿਸਾਨਾਂ ਲਈ ਖੇਤੀਬਾੜੀ ਮੰਤਰੀ ਤੋਮਰ ਦਾ ਵੱਡਾ ਐਲਾਨ, ਹੁਣ ਖੇਤੀ ਚ ਹੋਵੇਗੀ ਡ੍ਰੋਨ ਦੀ ਵਰਤੋਂ

December 22 2021

ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਮੰਗਲਵਾਰ ਨੂੰ ਖੇਤੀਬਾੜੀ ਸੈਕਟਰ ਵਿੱਚ ਡ੍ਰੋਨ ਦੀ ਵਰਤੋਂ ਲਈ ਸਟੈਂਡਰਡ ਓਪਰੇਟਿੰਗ ਪ੍ਰੋਸੀਜਰ ਜਾਰੀ ਕੀਤਾ। ਇਸ ਤਹਿਤ ਜ਼ਮੀਨ ਤੇ ਫ਼ਸਲ ਨਾਲ ਸਬੰਧਤ ਕੀਟਨਾਸ਼ਕ ਤੇ ਹੋਰ ਪੌਸ਼ਟਿਕ ਦਵਾਈਆਂ ਦਾ ਡ੍ਰੋਨ ਰਾਹੀਂ ਛਿੜਕਾਅ ਕੀਤਾ ਜਾ ਸਕੇਗਾ।

ਕੇਂਦਰੀ ਮੰਤਰੀ ਤੋਮਰ ਨੇ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਕਿ ਖੇਤੀਬਾੜੀ ਖੇਤਰ ਵਿੱਚ ਡ੍ਰੋਨ ਤਕਨਾਲੋਜੀ ਦੀ ਵਰਤੋਂ ਸਮੇਂ ਦੀ ਲੋੜ ਹੈ ਤੇ ਇਸ ਨਾਲ ਕਿਸਾਨਾਂ ਨੂੰ ਫਾਇਦਾ ਹੋਵੇਗਾ। ਐਸਓਪੀ ਜਾਰੀ ਕਰਦਿਆਂ ਤੋਮਰ ਨੇ ਕਿਹਾ ਕਿ 2014 ਤੋਂ ਸਰਕਾਰ ਦੀਆਂ ਨੀਤੀਆਂ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਤੇ ਕੇਂਦਰਿਤ ਹਨ।

ਉਨ੍ਹਾਂ ਕਿਹਾ ਕਿ ਕਿਸਾਨ ਉਤਪਾਦਕ ਸੰਗਠਨ ਤੇ ਖੇਤੀਬਾੜੀ ਬੁਨਿਆਦੀ ਢਾਂਚਾ ਫੰਡ ਦਾ ਗਠਨ ਛੋਟੇ ਕਿਸਾਨਾਂ ਦੇ ਜੀਵਨ ਵਿੱਚ ਇੱਕ ਕ੍ਰਾਂਤੀ ਲਿਆਵੇਗਾ। ਮੰਤਰੀ ਨੇ ਦੱਸਿਆ ਕਿ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਟਿੱਡੀ ਦਲ ਦੇ ਹਮਲਿਆਂ ਤੋਂ ਬਚਣ ਲਈ ਪਹਿਲੀ ਵਾਰ ਡ੍ਰੋਨ ਦੀ ਵਰਤੋਂ ਕੀਤੀ ਜਾਵੇਗੀ।

ਸਰਕਾਰ ਖੇਤੀ ਸੈਕਟਰ ਵਿੱਚ ਨਵੀਂ ਤਕਨੀਕ ਲਿਆਉਣ ਲਈ ਲਗਾਤਾਰ ਯਤਨਸ਼ੀਲ ਹੈ ਤਾਂ ਜੋ ਇਸ ਖੇਤਰ ਦੀ ਉਤਪਾਦਕਤਾ ਤੇ ਕੁਸ਼ਲਤਾ ਦੋਵਾਂ ਵਿੱਚ ਵਾਧਾ ਕੀਤਾ ਜਾ ਸਕੇ।

ਕੀਟਨਾਸ਼ਕ ਐਪਲੀਕੇਸ਼ਨ ਲਈ ਡ੍ਰੋਨ ਰੈਗੂਲੇਸ਼ਨ ਲਈ ਐਸਓਪੀ ਮਹੱਤਵਪੂਰਨ ਪਹਿਲੂਆਂ ਨੂੰ ਕਵਰ ਕਰਦੀ ਹੈ ਜਿਵੇਂ ਕਿ ਕਾਨੂੰਨੀ ਵਿਵਸਥਾਵਾਂ, ਉਡਾਣ ਦੀ ਇਜਾਜ਼ਤ, ਖੇਤਰ ਦੀ ਦੂਰੀ ਦੀਆਂ ਪਾਬੰਦੀਆਂ, ਭਾਰ ਵਰਗੀਕਰਣ, ਭੀੜ-ਭੜੱਕੇ ਵਾਲੇ ਖੇਤਰਾਂ ਦੀ ਪਾਬੰਦੀ, ਡਰੋਨ ਰਜਿਸਟ੍ਰੇਸ਼ਨ, ਸੁਰੱਖਿਆ ਬੀਮਾ, ਪਾਇਲਟਿੰਗ ਪ੍ਰਮਾਣੀਕਰਣ, ਸੰਚਾਲਨ ਯੋਜਨਾ, ਹਵਾਈ ਉਡਾਣ ਜ਼ੋਨ, ਮੌਸਮ ਦੀਆਂ ਸਥਿਤੀਆਂ, ਲਈ ਐਸਓਪੀ ਪੂਰਵ, ਪੋਸਟ ਤੇ ਓਪਰੇਸ਼ਨ ਦੌਰਾਨ, ਐਮਰਜੈਂਸੀ ਪ੍ਰਬੰਧਨ ਯੋਜਨਾ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ABP Live