ਕਿਸਾਨਾਂ ਨੇ 169 ਦਿਨਾਂ ਮਗਰੋਂ ਚੁੱਕਿਆ ਧਰਨਾ

March 12 2021

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਜੰਡਿਆਲਾ ਗੁਰੂ ਰੇਲਵੇ ਟਰੈਕ ਤੋਂ ਧਰਨਾ ਚੁੱਕ ਲਿਆ ਹੈ। ਇੱਥੇ ਕਿਸਾਨ 169 ਦਿਨਾਂ ਤੋਂ ਖੇਤੀ ਕਾਨੂੰਨਾਂ ਖਿਲਾਫ ਰੇਲਵੇ ਟਰੈਕ ਤੇ ਡਟੇ ਹੋ ਸੀ।

ਹੁਣ ਕਣਕ ਦੀ ਵਾਢੀ ਤੇ ਸਿੰਘੂ ਮੋਰਚੇ ਦੀ ਮਜਬੂਤੀ ਲਈ ਇੱਥੋਂ ਧਰਨਾ ਚੁੱਕ ਲਿਆ ਹੈ। ਇਸ ਰੇਲਵੇ ਟਰੈਕ ਤੋਂ ਹੀ ਕਿਸਾਨੀ ਅੰਦੋਲਨ ਪ੍ਰਚੰਡ ਹੋਇਆ ਸੀ। ਕਿਸਾਨਾਂ ਨੇ ਦਾਅਵਾ ਕੀਤਾ ਕਿ ਜੇ ਜ਼ਰੂਰਤ ਪਈ ਤਾਂ ਫਿਰ ਰੇਲਾਂ ਰੋਕਾਂਗੇ।

ਦੱਸ ਦਈਏ ਕਿ ਇੱਥੇ 169 ਦਿਨ ਲੰਗਰ ਚੱਲ਼ਦੇ ਰਹੇ। ਧਾਰਮਿਕ ਜਥੇਬੰਦੀਆਂ ਨੇ ਪੂਰਾ ਫ਼ਰਜ ਨਿਭਾਇਆ। ਕਿਸਾਨੀ ਅੰਦੋਲਨ ਨੂੰ ਭਖਾਉਣ ਚ ਕਾਰ ਸੇਵਾ ਵਾਲਿਆਂ ਨੇ ਵੀ ਯੋਗਦਾਨ ਪਾਇਆ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ABP Live